
ਨਗਰ ਨਿਗਮ ਦੇ ਡੇਅਰੀ ਪ੍ਰੋਜੈਕਟ ਦਾ ਮੁਲਾਂਕਣ ਲਈ ਮੇਅਰ ਕੁੰਦਨ ਗੋਗੀਆ ਨੇ ਮੀਟਿੰਗ ਕਰਕੇ ਲੰਬਿਤ ਕੰਮਾਂ ਨੂੰ ਇੱਕ ਮਹੀਨੇ ‘
- by Jasbeer Singh
- February 5, 2025

ਨਗਰ ਨਿਗਮ ਦੇ ਡੇਅਰੀ ਪ੍ਰੋਜੈਕਟ ਦਾ ਮੁਲਾਂਕਣ ਲਈ ਮੇਅਰ ਕੁੰਦਨ ਗੋਗੀਆ ਨੇ ਮੀਟਿੰਗ ਕਰਕੇ ਲੰਬਿਤ ਕੰਮਾਂ ਨੂੰ ਇੱਕ ਮਹੀਨੇ ‘ਚ ਪੂਰਾ ਕਰਨ ਦੀ ਹਦਾਇਤ -ਨਗਰ ਨਿਗਮ ਨੇ ਵਾਟਰ ਸਪਲਾਈ ਅਤੇ ਸੀਵਰੇਜ਼ ਬਿਲਾਂ ਦੀ ਆਨਲਾਈਨ ਅਦਾਇਗੀ ਲਈ ਸਹੂਲਤ ਸ਼ੁਰੂ ਕੀਤੀ : ਗੋਗੀਆ ਪਟਿਆਲਾ, 5 ਫਰਵਰੀ : ਨਗਰ ਨਿਗਮ, ਪਟਿਆਲਾ ਦੇ ਡੇਅਰੀ ਪ੍ਰੋਜੈਕਟ ਦਾ ਮੁਲਾਂਕਣ ਕਰਨ ਲਈ ਦੇ ਮੇਅਰ ਕੁੰਦਨ ਗੋਗੀਆ ਨੇ ਇਕ ਮੀਟਿੰਗ ਕਰਕੇ ਡੇਅਰੀ ਪ੍ਰੋਜੈਕਟ ਤੇ ਲੰਬਿਤ ਪਏ ਕੰਮਾਂ ਬਾਰੇ ਜਾਣਕਾਰੀ ਹਾਸਲ ਕਰਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੋ ਵੀ ਕੰਮ ਲੰਬਿਤ ਰਹਿੰਦੇ ਹਨ ਉਸ ਸਬੰਧੀ ਕਾਰਵਾਈ ਅਗਲੇ ਇਕ ਮਹੀਨੇ ਦੇ ਅੰਦਰ ਅੰਦਰ ਪੂਰੀ ਕਰ ਲਈ ਜਾਵੇ ਤਾਂ ਡੇਅਰੀ ਸਿ਼ਫਟਿੰਗ ਦਾ ਕੰਮ ਸ਼ੁਰੂ ਕੀਤਾ ਜਾ ਸਕੇ । ਕੁੰਦਨ ਗੋਗੀਆ ਨੇ ਕਿਹਾ ਕਿ ਡੇਅਰੀਆਂ ਦੇ ਕਾਰਨ ਜਿੱਥੇ ਸ਼ਹਿਰ ਵਾਸੀਆਂ ਨੂੰ ਤਕਲੀਫ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਨਿਗਮ ਦੇ ਸੀਵਰੇਜ਼ ਨੂੰ ਬੁਰੀ ਤਰ੍ਹਾਂ ਨਾਲ ਨੁਕਸਾਨ ਪਹੁੰਚ ਰਿਹਾ ਹੈ ਅਤੇ ਸੀਵਰੇਜ਼ ਦੀ ਸਫਾਈ ਤੇ ਨਿਗਮ ਦਾ ਲਗਾਤਾਰ ਕਾਫੀ ਖਰਚਾ ਹੋ ਰਿਹਾ ਹੈ, ਇਸ ਲਈ ਲੋਕ ਹਿੱਤਾਂ ਅਤੇ ਨਿਗਮ ਦੇ ਹਿੱਤਾਂ ਨੂੰ ਮੁੱਖ ਰਖਦੇ ਹੋਏ ਡੇਅਰੀਆਂ ਸਿ਼ਫਟ ਕਰਨਾ ਬਹੁਤ ਜਰੂਰੀ ਹੋ ਗਿਆ ਹੈ । ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਆਮ ਲੋਕਾਂ ਦੀ ਸਹੂਲਤ ਨੂੰ ਮੁੱਖ ਰਖਦੇ ਹੋਏ ਨਗਰ ਨਿਗਮ, ਵਲੋਂ ਵਾਟਰ ਸਪਲਾਈ ਅਤੇ ਸੀਵਰੇਜ਼ ਬਿਲਾਂ ਦੀ ਆਨਲਾਈਨ ਅਦਾਇਗੀ ਲਈ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ । ਹੁਣ ਆਮ ਪਬਲਿਕ ਆਪਣੇ ਪਾਣੀ ਅਤੇ ਸੀਵਰੇਜ਼ ਦੇ ਬਿੱਲਾਂ ਦਾ ਭੁਗਤਾਨ ਆਨ ਲਾਈਨ ਵਿਧੀ ਰਾਹੀ ਘਰ ਬੈਠੇ ਹੀ www.mcpatiala.in/ws/ ਲਿੰਕ ‘ਤੇ ਲਾਗਇਨ ਕਰਕੇ ਕਰ ਸਕਦੇ ਹਨ । ਇਸ ਮੀਟਿੰਗ ਵਿਚ ਕਮਿਸ਼ਨਰ ਡਾ. ਰਜਤ ਓਬਰਾਏ, ਸੰਯੁਕਤ ਕਮਿਸ਼ਨਰ ਦੀਪਜੋਤ ਕੌਰ ਤੇ ਬਬਨਦੀਪ ਸਿੰਘ, ਨਿਗਰਾਨ ਇੰਜੀਨੀਅਰ ਗੁਰਪ੍ਰੀਤ ਸਿੰਘ ਵਾਲੀਆ, ਹੈਲਥ ਅਫਸਰ ਡਾ. ਨਵਿੰਦਰ ਸਿੰਘ ਤੇ ਪੀ. ਐਸ. ਪੀ. ਸੀ. ਐਲ. ਦੇ ਕਾਰਜਕਾਰੀ ਇੰਜੀਨੀਅਰ ਹਾਜ਼ਰ ਸਨ ।