
ਮੇਅਰ ਕੁੰਦਨ ਗੋਗੀਆ ਨੇ ਕੀਤੀ ਨਗਰ ਨਿਗਮ ਪਟਿਆਲਾ ਦੇ ਕੰਮ ਕਾਜ ਨੂੰ ਲੈ ਕੇ ਰਿਵਿਊ ਮੀਟਿੰਗ
- by Jasbeer Singh
- January 15, 2025

ਮੇਅਰ ਕੁੰਦਨ ਗੋਗੀਆ ਨੇ ਕੀਤੀ ਨਗਰ ਨਿਗਮ ਪਟਿਆਲਾ ਦੇ ਕੰਮ ਕਾਜ ਨੂੰ ਲੈ ਕੇ ਰਿਵਿਊ ਮੀਟਿੰਗ ਪਟਿਆਲਾ : ਨਗਰ ਨਿਗਮ, ਪਟਿਆਲਾ ਦੇ ਕੰਮ ਕਾਜ਼ ਨੁੰ ਰੀਵਿਊ ਕਰਨ ਲਈ ਸ੍ਰੀ ਕੁੰਦਨ ਗੋਗੀਆ, ਮੇਅਰ, ਨਗਰ ਨਿਗਮ, ਪਟਿਆਲਾ ਜੀ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿਚ ਡਾ. ਰਜਤ ਓਬਰਾਏ, ਪੀ. ਸੀ. ਐਸ. ਕਮਿਸ਼ਨਰ, ਨਗਰ ਨਿਗਮ, ਪਟਿਆਲਾ, ਸ੍ਰੀਮਤੀ ਦੀਪਜੋਤ ਕੌਰ, ਪੀ. ਸੀ. ਐਸ., ਸੰਯੁਕਤ ਕਮਿਸ਼ਨਰ ਨਗਰ ਨਿਗਮ, ਪਟਿਆਲਾ, ਸ੍ਰੀ ਹਰਕਿਰਨ ਪਾਲ ਸਿੰਘ, ਨਿਗਰਾਨ ਇੰਜੀਨੀਅਰ, ਸ੍ਰੀ ਗੁਰਪ੍ਰੀਤ ਸਿੰਘ ਵਾਲੀਆ, ਨਿਗਰਾਨ ਇੰਜੀਨੀਅਰ, ਡਾ: ਨਵਿੰਦਰ ਸਿੰਘ, ਹੈਲਥ ਅਫਸਰ ਹਾਜ਼ਰ ਸਨ। ਮੀਟਿੰਗ ਵਿਚ ਸ਼ਹਿਰ ਦੀ ਵਿਵਸਥਾਂ ਨੂੰ ਸੁਧਾਰ ਕਰਨ ਹਿੱਤ ਅਤੇ ਸ਼ਹਿਰਵਾਸੀਆਂ ਦੇ ਹਿੱਤਾਂ ਨੂੰ ਮੁੱਖ ਰਖਦੇ ਹੋਏ ਮੇਅਰ, ਨਗਰ ਨਿਗਮ, ਪਟਿਆਲਾ ਵਲੋ ਹੇਠ ਲਿਖੇ ਅਨੁਸਾਰ ਹਦਾਇਤਾਂ ਜਾਰੀ ਕੀਤੀਆ ਗਈਆ । 1 ਸ਼ਹਿਰ ਵਿਚ ਸਟਰੀਟ ਲਾਈਟ ਦੇ ਕਈ ਥਾਂਵਾ ਤੇ ਟਾਈਮਰ ਖਰਾਬ ਹਨ ਜਿਸ ਕਾਰਨ ਸ਼ਹਿਰ ਵਿਚ ਕਈ ਥਾਂਵਾ ਤੇ ਦਿਨ ਵਿਚ ਵੀ ਲਾਈਟਾਂ ਚਲਦੀਆਂ ਰਹਿੰਦੀਆਂ ਹਨ । ਨਿਗਰਾਨ ਇੰਜੀਨੀਅਰ ਨੂੰ ਹਦਾਇਤ ਕੀਤੀ ਗਈ ਕਿ ਸਮੂਹ ਟਾਈਮਰ 2 ਦਿਨਾ ਦੇ ਅੰਦਰ ਅੰਦਰ ਠੀਕ ਕਰਵਾਏ ਜਾਣ ਅਤੇ ਦਿਨ ਦੇ ਸਮੇ ਕੋਈ ਵੀ ਸਟਰੀਟ ਲਾਈਟ ਨਾ ਜਗੇ ਇਹ ਯਕੀਨੀ ਬਣਾਇਆ ਜਾਵੇ । ਇਸਤੋ ਇਲਾਵਾ ਸਟਰੀਟ ਲਾਈਟ ਦੇ ਬੰਦ ਪਏ ਪੁਆਇੰਟ ਠੀਕ ਕਰਵਾਏ ਜਾਣ ਅਤੇ ਵਾਰਡ ਵਾਈਜ਼ ਰਿਪੇਅਰ ਕਰਵਾਈ ਜਾਵੇ ਤਾਂ ਜੋ ਸਮੂਹ ਵਾਰਡਾਂ ਦੀ ਸਟਰੀਟ ਲਾਈਟ ਠੀਕ ਢੰਗ ਨਾਲ ਸਮੇ ਚੱਲ ਅਤੇ ਬੰਦ ਹੋਵੇ। 2 ਪਟਿਆਲਾ ਦਿਹਾਤੀ ਅਤੇ ਪਟਿਆਲਾ ਸ਼ਹਿਰ ਦੇ ਦੋਵੇ ਨਿਗਰਾਨ ਇੰਜੀਨੀਅਰ ਨੂੰ ਹਦਾਇਤ ਕੀਤੀ ਗਈ ਕਿ ਸਮੂਹ ਵਾਰਡਾਂ ਵਿਚ ਕਈ ਥਾਂਵਾ ਤੇ ਪੈਚ ਲੱਗਣ ਵਾਲੇ ਹਨ । ਇਹ ਪੈਚ ਲਗਾਉਣ ਦਾ ਕੰਮ ਕੱਲ ਤੋ ਹੀ ਸ਼ੁਰੂ ਕੀਤਾ ਜਾਵੇ ਅਤੇ ਇਕ ਮਹੀਨੇ ਦੇ ਅੰਦਰ ਅੰਦਰ ਸਮੂਹ ਵਾਰਡਾਂ ਵਿਚ ਪੈਚ ਵਰਕ ਦਾ ਕੰਮ ਮੁਕੰਮਲ ਕੀਤਾ ਜਾਵੇ । 1 ਨਿਗਰਾਨ ਇੰਜੀਨੀਅਰ (ਬਾਗਬਾਨੀ) ਨੂੰ ਹਦਾਇਤ ਕੀਤੀ ਗਈ ਕਿ ਕਈ ਪਾਰਕਾਂ ਵਿਚ ਕੁੜਾ ਆਦਿ ਪਿਆ ਹੈ ਜਿਸਨੂੰ ਫੋਰੀ ਤੋਰ ਤੇ ਸਾਫ ਕਰਵਾਇਆ ਜਾਵੇ ਅਤੇ ਪਾਰਕਾਂ ਵਿਚ ਨਵੇ ਬੁੱਟੇ ਲਗਾ ਕੇ ਵਿਕਸਿ਼ਤ ਕੀਤਾ ਜਾਵੇ । 2 ਹੈਲਥ ਅਫਸਰ ਨੂੰ ਹਦਾਹਿਤ ਕੀਤੀ ਗਈ ਕਿ ਇਕ ਟੀਮ ਦਾ ਗਠਨ ਕਰਕੇ ਹਰੇਕ ਵਾਰਡ ਵਿਚ ਸਫਾਈ ਅਭਿਆਨ ਚਲਾਇਆ ਜਾਵੇ ਅਤੇ ਮੁੱਖ ਸੜਕਾਂ/ ਗਲੀਆ ਵਿਚ ਪਿਆ ਕੁੜਾ ਅਤੇ ਮਲਬਾ ਫੋਰੀ ਤੋਰ ਤੇ ਹਟਵਾਇਆ ਜਾਵੇ । ਵਾਰਡਾਂ ਲਈ ਗਠਿਤ ਕੀਤੀਆ ਗਈਆ ਟੀਮਾਂ ਨੁੰ ਰੋਟੇਸ਼ਨ ਵਾਈਜ਼ ਸਮੂਹ ਵਾਰਡਾਂ ਵਿਚ ਭੇਜਿਆ ਜਾਵੇ ਅਤੇ ਆਉਣ ਵਾਲੇ ਇਕ ਮਹੀਨੇ ਦੇ ਅੰਦਰ ਅੰਦਰ ਸਮੂਹ ਵਾਰਡਾਂ ਵਿਚ ਸਫਾਈ ਵਿਵਸਥਾਂ ਨੂੰ ਸੁਚਾਰੂ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ । 3 ਸੰਯੂਕਤ ਕਮਿਸ਼ਨਰ, ਨਗਰ ਨਿਗਮ, ਪਟਿਆਲਾ ਜੀ ਨੂੰ ਕਿਹਾ ਗਿਆ ਕਿ ਸ਼ਹਿਰ ਵਿਚ ਲੀਜ਼/ਰੈਟ ਦੀਆਂ ਪ੍ਰਾਪਰਟੀਆਂ ਦੇ ਬਕਾਇਆਜਾਤ ਦੀ ਰਿਕਵਰੀ ਲਈ ਨੋਟਿਸ ਜਾਰੀ ਕੀਤੇ ਜਾਣ ਅਤੇ 15 ਦਿਨਾਂ ਦੇ ਅੰਦਰ ਅੰਦਰ ਆਪਣੇ ਬਕਾਇਆਜਾਤ ਦੀ ਰਿਕਵਰੀ ਯਕੀਨੀ ਬਣਾਈ ਜਾਵੇ । ਜੇਕਰ 15 ਦਿਨਾਂ ਦੇ ਅੰਦਰ ਅੰਦਰ ਪੇਡਿੰਗ ਲੀਜ਼/ ਰੈਟ ਦੀ ਅਦਾਇਗੀ ਨਹੀ ਕੀਤੀ ਜਾਂਦੀ ਤਾਂ ਉਸ ਲੀਜ਼/ ਰੈਟ ਦੀ ਪ੍ਰਾਪਰਟੀ ਨੂੰ ਸੀਲ ਕਰਨ ਦੀ ਕਾਰਵਾਈ ਕੀਤੀ ਜਾਵੇਗੀ। 4 ਮੀਟਿੰਗ ਵਿਚ ਮੇਅਰ, ਨਗਰ ਨਿਗਮ, ਪਟਿਆਲਾ ਵਲੋ ਇਹ ਵੀ ਹਦਾਇਤ ਕੀਤੀ ਗਈ ਕਿ ਆਮ ਪਬਲਿਕ ਵਲੋ ਜੋ ਨਕਸ਼ੇ/ ਐਨ. ਓ. ਸੀ. ਦੇ ਕੇਸ ਆਨਲਾਈਨ ਜਮ੍ਹਾਂ ਕਰਵਾਏ ਜਾਂਦੇ ਹਨ ਉਸ ਵਿਚ ਦਫਤਰ ਵਲੋ ਜੇਕਰ ਕੋਈ ਆਬਜੈਕਸ਼ਨ ਲਗਾਇਆ ਜਾਂਦਾ ਹੈ ਤਾਂ ਉਹ ਫੋਰੀ ਤੋਰ ਤੇ ਦਫਤਰੀ ਸਟਾਫ ਰਾਹੀ ਬਿਨੈਕਾਰ ਨੂੰ ਫੋਨ ਰਾਹੀ ਸੂਚਿਤ ਕੀਤਾ ਜਾਵੇ ਤਾਂ ਜੋ ਫੋਰੀ ਤੋਰ ਤੇ ਆਬਜੈਕਸ਼ਨ ਦੂਰ ਕੀਤਾ ਜਾ ਸਕੇ ਅਤੇ ਮਿਥੇ ਸਮੇ ਦੇ ਅੰਦਰ ਅੰਦਰ ਨਕਸ਼ੇ ਪਾਸ ਕੀਤੇ ਜਾਣ ਤਾਂ ਜੋ ਆਮ ਪਬਲਿਕ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ।
Related Post
Popular News
Hot Categories
Subscribe To Our Newsletter
No spam, notifications only about new products, updates.