

ਐਮ ਡੀ ਪੀ ਆਰ ਟੀ ਸੀ ਦਾ ਪੈਨਸ਼ਨਰਾਂ ਨੇ ਕੀਤਾ ਸਵਾਗਤ ਪਟਿਆਲਾ : ਪੀ ਆਰ ਟੀ ਸੀ ਪੈਨਸ਼ਨਰਜ ਐਸੋਸੀਏਸ਼ਨ ਦੀ ਕੇਂਦਰੀ ਬਾਡੀ ਦੇ ਪ੍ਰਤੀਨਿਧਾਂ ਦੇ ਇਕ ਵਫਦ, ਜਿਸ ਵਿੱਚ ਸੂਬਾ ਪਰਧਾਨ ਭਗਵੰਤ ਸਿੰਘ ਕੰਗਣਵਾਲ, ਜਰਨਲ ਸਕੱਤਰ ਬਚਨ ਸਿੰਘ ਅਰੋੜਾ ਤੇ ਸਕੱਤਰ ਜਨਰਲ ਹਰੀ ਸਿੰਘ ਚਮਕ ਸ਼ਾਮਲ ਸਨ ਨੇ ਐਸੋਸੀਏਸ਼ਨ ਦੇ ਚੇਅਰਮੈਨ ਮੁਕੰਦ ਸਿੰਘ ਦੀ ਅਗਵਾਈ ਵਿਚ ਪੀ ਆਰ ਟੀ ਸੀ ਦੇ ਨਵ-ਨਿਯੁਕਤ ਐਮ ਡੀ ਸ੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਨੂੰ,ਪੀ ਆਰ ਟੀ ਸੀ ਦੀ ਵਾਗਡੋਰ ਸੰਭਾਲਣ 'ਤੇ ਬੁੱਕੇ ਦੇ ਕੇ ਜੀ ਆਇਆਂ ਕਹਿੰਦਿਆਂ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਉਮੀਦ ਜਿਤਾਈ ਕਿ ਉਹ ਪੀ ਆਰ ਟੀ ਸੀ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹਿੱਤਾਂ ਦਾ ਪੂਰਾ ਪੂਰਾ ਖਿਆਲ ਰੱਖਣਗੇ ਅਤੇ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹਿੱਤਾਂ ਸਬੰਧੀ ਸਮੇਂ ਸਮੇਂ 'ਤੇ ਜਾਰੀ ਕੀਤੇ ਜਾਂਦੇ ਹੁਕਮਾਂ ਨੂੰ ਅਦਾਰੇ ਵਿੱਚ ਹੂ -ਬ-ਹੂ ਲਾਗੂ ਕਰਵਾਉਣਗੇ । ਐਮ ਡੀ ਸਹਿਬ ਨੇ ਪੈਨਸ਼ਨਰਾਂ ਦੇ ਹਿੱਤਾਂ ਦਾ ਵਿਸ਼ੇਸ਼ ਧਿਆਨ ਰੱਖਣ ਦੀ ਹਾਮੀ ਭਰਦਿਆਂ ਐਮ ਡੀ ਪੀ ਆਰ ਟੀ ਸੀ ਨੇ ਰਿਟਾਇਰੀਆਂ ਦੇ ਤਜਰਬੇ ਤੋਂ ਅਦਾਰੇ ਨੂੰ ਫਾਇਦਾ ਪਹੁੰਚਾਉਣ ਦੀ ਗਲ ਕੀਤੀ ਤਾਂ ਵਫਦ ਅਦਾਰੇ ਦੀ ਵਿਹਤਰੀ ਲਈ ਹਰ ਤਰ੍ਹਾਂ ਦਾ ਯੋਗਦਾਨ ਦੇਣ ਦਾ ਭਰੋਸਾ ਦਿਵਾਇਆ । ਇਸੇ ਸਮੇਂ ਅਦਾਰੇ ਵਿੱਚ ਨਵ-ਨਿਯੁਕਤ ਵਧੀਕ ਐਮ ਡੀ ਸ੍ਰੀ ਨਵਦੀਪ ਕੁਮਾਰ ਦਾ ਵੀ ਇਸ ਵਫਦ ਵਲੋਂ ਬੁੱਕੇ ਨਾਲ ਸਵਾਗਤ ਕੀਤਾ ਉਨ੍ਹਾਂ ਨੇ ਵੀ ਪੈਨਸ਼ਨਰਾਂ ਦੇ ਹਿੱਤਾਂ ਦਾ ਪੂਰਾ ਪੂਰਾ ਖਿਆਲ ਰੱਖਣ ਦਾ ਭਰੋਸਾ ਦਿਵਾਇਆ। ਦੋਵਾਂ ਅਫਸਰ ਸਾਹਿਬਾਨ ਨਾਲ ਮੀਟਿੰਗਾਂ ਬਹੁਤ ਖੁਸ਼ਗਵਾਰ ਮਹੌਲ ਵਿੱਚ ਹੋਈਆਂ ਜਿਸ ਤੋਂ ਉਮੀਦ ਬੱਝਦੀ ਹੈ ਕਿ ਪੈਨਸ਼ਨਰਾਂ ਦੇ ਹਿੱਤਾਂ ਦਾ ਪੂਰਾ ਪੂਰਾ ਖਿਆਲ ਰੱਖਿਆ ਜਾਵੇਗਾ ਅਤੇ ਇਨ੍ਹਾਂ ਨੂੰ ਆਪਣੀਆਂ ਅਦਾਇਗੀਆਂ ਸਬੰਧੀ ਕਦੇ ਵੀ ਕਿਸੇ ਤਰ੍ਹਾਂ ਦਾ ਸੰਘਰਸ਼ ਕਰਨ ਦੀ ਲੋੜ ਨਹੀਂ ਪਵੇਗੀ ।