post

Jasbeer Singh

(Chief Editor)

Patiala News

ਹਰ ਹਫ਼ਤੇ ਸਕੂਲੀ ਵਿਦਿਆਰਥਣਾਂ ਦੀ ਸਿਹਤ ਜਾਂਚ ਲਈ ਲਗਣਗੇ ਮੈਡੀਕਲ ਕੈਂਪ : ਡਾ. ਕਮਲਦੀਪ ਸ਼ਰਮਾ

post-img

ਹਰ ਹਫ਼ਤੇ ਸਕੂਲੀ ਵਿਦਿਆਰਥਣਾਂ ਦੀ ਸਿਹਤ ਜਾਂਚ ਲਈ ਲਗਣਗੇ ਮੈਡੀਕਲ ਕੈਂਪ : ਡਾ. ਕਮਲਦੀਪ ਸ਼ਰਮਾ ਕੈਂਸਰ ਦੀ ਰੋਕਥਾਮ ਲਈ ਮੁੱਢਲੀ ਸਕਰੀਨਿੰਗ ਅਤੇ ਡੋਰ ਟੂ ਡੋਰ ਮੁਹਿੰਮ ਚਲਾਉਣ ਦੀ ਹਦਾਇਤ ਸਵੱਛਤਾ ਲਈ ਵਿਦਿਆਰਥਣਾਂ ਨੂੰ ਮੁਫਤ ਸੈਨੇਟਰੀ ਪੈਡ ਦਿੱਤੇ ਜਾਣਗੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਲਾਂਚ ਹੋਵੇਗਾ ਗ੍ਰਹਿ ਲਕਸ਼ਮੀ ਪ੍ਰੋਜੈਕਟ ਰੈਡ ਕਰਾਸ ਹਸਪਤਾਲ ਭਲਾਈ ਸ਼ਾਖਾ ਦੇ ਚੇਅਰਪਰਸਨ ਡਾ. ਕਮਲਦੀਪ ਸ਼ਰਮਾ ਵੱਲੋਂ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਸੰਗਰੂਰ, 10 ਫਰਵਰੀ : ਰੈਡ ਕਰਾਸ ਹਸਪਤਾਲ ਭਲਾਈ ਸ਼ਾਖਾ ਦੇ ਚੇਅਰਪਰਸਨ ਡਾ. ਕਮਲਦੀਪ ਸ਼ਰਮਾ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਸਿਹਤ, ਸਿੱਖਿਆ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਹਦਾਇਤ ਕੀਤੀ ਕਿ ਸਕੂਲੀ ਵਿਦਿਆਰਥਣਾਂ ਨੂੰ ਸਿਹਤ ਸੰਭਾਲ ਅਤੇ ਸਵੱਛਤਾ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਵਿਆਪਕ ਪੱਧਰ ਤੇ ਉਪਰਾਲੇ ਕੀਤੇ ਜਾਣ ਦੀ ਲੋੜ ਹੈ । ਉਹਨਾਂ ਨੇ ਹੋਮੀ ਭਾਬਾ ਕੈਂਸਰ ਹਸਪਤਾਲ ਦੇ ਕੈਂਸਰ ਮਾਹਿਰਾਂ ਨੂੰ ਹਦਾਇਤ ਕੀਤੀ ਕਿ ਉਹ ਸਿੱਖਿਆ ਅਤੇ ਸਿਹਤ ਵਿਭਾਗ ਨਾਲ ਤਾਲਮੇਲ ਕਰਦੇ ਹੋਏ ਹਰ ਹਫਤੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸਿਹਤ ਜਾਂਚ ਲਈ ਨਿਯਮਤ ਤੌਰ ਉੱਤੇ ਮੈਡੀਕਲ ਕੈਂਪਾਂ ਦਾ ਆਯੋਜਨ ਕਰਨ ਅਤੇ ਕੈਂਸਰ ਦੀ ਰੋਕਥਾਮ ਲਈ ਮੁਢਲੀ ਸਕਰੀਨਿੰਗ ਅਤੇ ਡੋਰ ਟੂ ਡੋਰ ਮੁਹਿੰਮ ਚਲਾਈ ਜਾਵੇ । ਚੇਅਰਪਰਸਨ ਨੇ ਦੱਸਿਆ ਕਿ ਸਿਹਤ ਅਤੇ ਸਵੱਛਤਾ ਸੰਭਾਲ ਦੇ ਲਈ ਜ਼ਿਲੇ ਦੇ ਸਾਰੇ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਸੈਨਟਰੀ ਪੈਡ ਮੁਫਤ ਦਿੱਤੇ ਜਾਣਗੇ । ਮੀਟਿੰਗ ਦੌਰਾਨ ਚੇਅਰਪਰਸਨ ਡਾ. ਕਮਲਦੀਪ ਸ਼ਰਮਾ ਨੇ ਦੱਸਿਆ ਕਿ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਰੈਡ ਕਰਾਸ ਹਸਪਤਾਲ ਭਲਾਈ ਸ਼ਾਖਾ ਵੱਲੋਂ ਹੋਰਨਾਂ ਵਿਭਾਗਾਂ ਦੇ ਸਹਿਯੋਗ ਨਾਲ 'ਗ੍ਰਹਿ ਲਕਸ਼ਮੀ ਪ੍ਰੋਜੈਕਟ' ਨੂੰ ਲਾਂਚ ਕੀਤਾ ਜਾਵੇਗਾ ਜਿਸ ਤਹਿਤ ਘਰੇਲੂ ਔਰਤਾਂ ਨੂੰ ਆਪਣੇ ਹੱਥੀ ਤਿਆਰ ਕੀਤੇ ਉਤਪਾਦ ਵੇਚਣ ਲਈ ਮਿਆਰੀ ਵਪਾਰਕ ਮੰਚ ਮੁਹਈਆ ਕਰਵਾਇਆ ਜਾਵੇਗਾ । ਉਹਨਾਂ ਨੇ ਰੈਡ ਕਰਾਸ ਦੇ ਮੈਂਬਰਾਂ ਨੂੰ ਕਿਹਾ ਕਿ ਸਮੇਂ ਸਮੇਂ 'ਤੇ ਸਿਵਲ ਹਸਪਤਾਲ ਸੰਗਰੂਰ ਦੇ ਨਾਲ ਨਾਲ ਰੈਡ ਕਰਾਸ ਦੇ ਸਿਲਾਈ ਸੈਂਟਰ, ਸ਼ਾਰਟ ਹੈਂਡ ਸੈਂਟਰ, ਬਿਊਟੀ ਪਾਰਲਰ ਸੈਂਟਰ, ਕੰਪਿਊਟਰ ਸੈਂਟਰ ਦਾ ਨਿਯਮਤ ਦੌਰਾ ਕਰਕੇ ਨਿਰੀਖਣ ਕੀਤਾ ਜਾਵੇ ਅਤੇ ਪ੍ਰਗਤੀ ਰਿਪੋਰਟ ਪੇਸ਼ ਕੀਤੀ ਜਾਵੇ ।

Related Post