
ਲੈਪਟੋਸਪਾਇਰੋਸਿਸ ਬਿਮਾਰੀ ਸਬੰਧੀ ਮੈਡੀਕਲ ਅਫਸਰਾਂ ਨੂੰ ਟ੍ਰੇਨਿੰਗ ਕਰਵਾਈ ਗਈ
- by Jasbeer Singh
- February 13, 2025

ਲੈਪਟੋਸਪਾਇਰੋਸਿਸ ਬਿਮਾਰੀ ਸਬੰਧੀ ਮੈਡੀਕਲ ਅਫਸਰਾਂ ਨੂੰ ਟ੍ਰੇਨਿੰਗ ਕਰਵਾਈ ਗਈ ਪਟਿਆਲਾ : ਜਿਲ੍ਹਾ ਸਿਹਤ ਵਿਭਾਗ ਪਟਿਆਲਾ ਵੱਲੋਂ ਸਿਵਲ ਸਰਜਨ ਡਾ.ਜਗਪਾਲਇੰਦਰ ਸਿੰਘ ਦੀ ਅਗਵਾਈ ਵਿੱਚ ਜਿਲ੍ਹਾ ਟ੍ਰੇਨਿੰਗ ਸੈਂਟਰ ਪਟਿਆਲਾ ਵਿਖੇ ਪ੍ਰੋਗਰਾਮ ਫਾਰ ਪਰੀਵੈਂਨਸ਼ਨ ਅਤੇ ਕੰਟਰੋਲ ਆਫ ਲੈਪਟੋਸਪਾਇਰੋਸਿਸ ਅਧੀਨ ਲੈਪਟੋਸਪਾਇਰੋਸਿਸ ਬਿਮਾਰੀ ਸਬੰਧੀ ਇੱਕ ਰੋਜਾ ਟ੍ਰੇਨਿਗ ਜਿਲ੍ਹੇ ਦੇ ਵੱਖ ਵੱਖ ਸੰਸਥਾਵਾਂ ਦੇ 25 ਲੈਬਾਰਟਰੀ ਟੈਕਨੀਸ਼ੀਅਨ ਅਤੇ 15 ਮੈਡੀਕਲ ਅਫਸਰਾਂ ਨੂੰ ਕਰਵਾਈ ਗਈ। ਲੈਪਟੋਸਪਾਇਰੋਸਿਸ ਬੀਮਾਰੀ ਚੁਹਿਆਂ ਤੋਂ ਜਾਨਵਰਾਂ ਅਤੇ ਮਨੁੱਖਾਂ ਵਿੱਚ ਫੈਲਦੀ ਹੈ । ਇਸ ਦੇ ਲੱਛਣਾਂ ਵਿੱਚ ਸਿਰ ਦਰਦ, ਤੇਜ਼ ਬੁਖਾਰ, ਠੰਡ ਲੱਗਨਾ, ਪੇਟ ਦਰਦ, ਲਾਲ ਅੱਖਾਂ, ਮਾਸ ਪੇਸ਼ੀਆਂ ਵਿੱਚ ਦਰਦ, ਦਸਤ, ਸ਼ਰੀਰ ਉੱਪਰ ਦਾਣੇ, ਪੀਲੀਆ ਅਤੇ ਉਲਟੀਆਂ ਦਾ ਲੱਗਨਾ ਹੈ । ਜਿਲ੍ਹਾ ਐਪੀਡੋਮੋਲੋਜਿਸਟ ਅਫਸਰ ਡਾ. ਦਿਵਜੋਤ ਸਿੰਘ ਨੇ ਕਿਹਾ ਕਿ ਇਸ ਬਿਮਾਰੀ ਤੋਂ ਬਚਨ ਲਈ ਖਾਸ ਕਰ ਖੇਤਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੂੰ ਪਲਾਸਟਿਕ ਦੇ ਬੂਟ, ਸੁਰੱਖਿਆ ਵਾਲੇ ਕੱਪੜੇ, ਜ਼ਖਮਾਂ ਨੂੰ ਪੱਟੀ ਨਾਲ ਢੱਕ ਕੇ ਰੱਖਨਾ ਅਤੇ ਬਿਮਾਰ ਜਾਂ ਮਰੇ ਹੋਏ ਜਾਨਵਰਾਂ ਨੂੰ ਨਾ ਛੂਹਣਾ ਸਾਮਿਲ ਹਨ । ਟ੍ਰੇਨਰ ਡਾਂ. ਗਗਨਪ੍ਰੀਤ ਕੌਰ ਮਾਈਕਰੋਬੋਲੋਜਿਸਟ ਐਮ. ਕੇ. ਐਚ. ਨੇ ਟ੍ਰੇਨਿੰਗ ਵਿੱਚ ਆਏ ਸਟਾਫ ਨੂੰ ਇਸ ਬਿਮਾਰੀ ਦੀ ਜਾਂਚ ਸਬੰਧੀ ਦੱਸਿਆ ਕਿ ਅਲਾਈਜਾ ਕਿਟ ਰਾਹੀਂ ਇਸ ਬਿਮਾਰੀ ਦੀ ਜਾਂਚ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਵਿਖੇ ਕੀਤੀ ਜਾ ਸਕਦੀ ਹੈ । ਇਸ ਮੌਕੇ ਉਹਨਾਂ ਨੇ ਸਾਰੇ ਹੀ ਸਟਾਫ ਨੂੰ ਲੇਬ ਵਿੱਚ ਅਲਾਈਜਾ ਟੇਸਟਿੰਗ ਕਰਨੀ ਸਿਖਾਈ । ਇਸ ਮੌਕੇ ਟ੍ਰੇਨਰ ਅਕਸ਼ਦੀਪ ਸਿੰਘ ਰਿਸਰਚ ਅਸਿਸਟੈਂਟ, ਸਹਾਇਕ ਸਿਵਲ ਸਰਜਨ ਡਾ. ਰਚਨਾ, ਸੀਨੀਅਰ ਮੈਡੀਕਲ ਅਫਸਰ ਡਾ. ਵਿਕਾਸ ਗੋਇਲ, ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਅਤੇ ਕਵਿਤਾ ਮੋਂਗਾ ਮੌਜੂਦ ਸਨ ।