
ਸਰਕਾਰੀ ਸਕੂਲਾਂ ਵਿਚਲਿਆਂ ਮਿਡ ਡੇ ਮੀਲ ਵਰਕਰਾਂ ਦੀਆਂ ਮੰਗਾ ਤੇ ਵਿਚਾਰ ਵਟਾਂਦਰਾ ਕਰਨ ਲਈ ਕੀਤੀ ਗਈ ਇਕੱਤਰਤਾ
- by Jasbeer Singh
- December 28, 2024

ਸਰਕਾਰੀ ਸਕੂਲਾਂ ਵਿਚਲਿਆਂ ਮਿਡ ਡੇ ਮੀਲ ਵਰਕਰਾਂ ਦੀਆਂ ਮੰਗਾ ਤੇ ਵਿਚਾਰ ਵਟਾਂਦਰਾ ਕਰਨ ਲਈ ਕੀਤੀ ਗਈ ਇਕੱਤਰਤਾ ਪਟਿਆਲਾ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ (1680) ਨਾਲ ਸਬੰਧਤ ਸਰਕਾਰੀ ਸਕੂਲਾਂ ਪਟਿਆਲਾ ਵਿਖੇ ਕੰਮ ਕਰਦੀਆਂ ਮਿਡਡੇਮੀਲ ਵਰਕਰਾਂ ਦੀ ਮੀਟਿੰਗ ਯੂਨੀਅਨ ਦਫਤਰ ਰਾਜਪੁਰਾ ਕਾਲੋਨੀ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਸਕੂਲਾਂ ਦੀ ਜਿਲਾ ਸਬ ਕਮੇਟੀ ਦੇ ਪ੍ਰਧਾਨ ਰਾਮ ਪ੍ਰਸ਼ਾਦ ਸਹੋਤਾ ਨੇ ਕੀਤੀ । ਮੀਟਿੰਗ ਵਿੱਚ “ਮਿਡ ਡੇ ਮੀਲ” ਵਰਕਰ ਜ਼ੋ ਕੇਂਦਰੀ ਸਕੀਮ ਅਧੀਨ ਕੰਮ ਕਰਦੀਆਂ ਹਨ, ਲਈ ਘੱਟੋ ਘੱਟ ਉਜਰਤਾ ਲਾਗੂ ਕਰਨ ਤੇ ਕਿਰਤ ਕਾਨੂੰਨਾਂ ਅਨੁਸਾਰ ਬਣਦੀਆਂ ਸਾਰੀਆਂ ਸਹੂਲਤਾਂ ਦੇਣ, ਵਰਦੀਆਂ ਦੇਣ, ਰਸੋਈ ਦਾ ਕੰਮ ਕਰਨ ਸਮੇਂ ਕੋਈ ਵੀ ਅਣ ਸੁਖਾਵਾਂ ਘਟਨਾ ਵਾਪਰ ਜਾਂਦੀ ਹੈ ਤਾਂ ਉਸ ਹਾਲਤ ਵਿੱਚ ਬਣਦਾ ਢੁੱਕਵਾ ਮੁਆਵਜਾ ਦੇਣ, ਕੰਮ ਦਾ ਸਮਾਂ ਨਿਸ਼ਚਿਤ ਕਰਨ ਆਦਿ ਮੰਗ ਤੇ ਵਿਚਾਰ ਵਟਾਂਦਰਾ ਕੀਤਾ ਗਿਆ, ਮੀਟਿੰਗ ਵਿੱਚ ਪੰਜਾਬ ਦੇ ਤਕਰੀਬਨ 8 ਹਜਾਰ ਸਰਕਾਰੀ ਸਕੂਲਾਂ ਵਿੱਚ ਸਫਾਈ ਸੇਵਕ 3 ਰੁਪਏ ਤੇ ਚੌਕੀਦਾਰ 5 ਰੁਪਏ ਤੇ ਆਪ ਸਰਕਾਰ ਰੱਖਣ ਦੇ ਫੈਸਲੇ ਮੁੜ ਰਵਿਯੂ ਕਰਕੇ ਘੱਟੋਘੱਟ ਉਜਰਤਾ ਦੇ ਘੇਰੇ ਵਿੱਚ ਲਿਆਉਣ ਦੀ ਮੰਗ ਵੀ ਕੀਤੀ ਗਈ। ਮੀਟਿੰਗ ਨੇ ਮਿਤੀ 8125 ਨੂੰ ਇੱਕ ਧਰਨਾ ਜਿਲਾ ਸਿੱਖਿਆ ਅਫਸਰ ਦਫਤਰ ਵਿਖੇ ਦੇਣ ਦਾ ਫੈਸਲਾ ਕੀਤਾ ਗਿਆ । ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਜਿਲਾ ਸੀਨੀਅਰ ਮੀਤ ਪ੍ਰਧਾਨ, ਸ਼ਿਵ ਚਰਨ, ਦਫਤਰ ਸਕੱਤਰ ਸਤਿਨਰਾਇਣ ਗੋਨੀ, ਓਮ ਪ੍ਰਕਾਸ਼, ਰਾਜਿੰਦਰ ਕੁਮਾਰ, ਧਰਮਿੰਦਰ ਸਿੰਘ, ਸਤਿਨਰਾਇਣ ਗੋਨੀ, ਮੰਜੂ ਰਾਣੀ, ਰੀਨਾ ਰਾਣੀ, ਸਵਿਤਰੀ ਦੇਵੀ, ਸੰਦੀਪ ਕੌਰ ਆਦਿ ਆਗੂ ਹਾਜਰ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.