
ਪਾਵਰਕੌਮ ਤੇ ਟਰਾਂਸਕੋ ਪੈਨਸ਼ਨਰ਼ਜ ਯੂਨੀਅਨ ਪੰਜਾਬ ਹੈੱਡ ਆਫ਼ਿਸ ਯੂਨਿਟ ਪਟਿਆਲਾ ਦੀ ਮੀਟਿੰਗ ਆਯੋਜਿਤ
- by Jasbeer Singh
- June 14, 2025

ਪਾਵਰਕੌਮ ਤੇ ਟਰਾਂਸਕੋ ਪੈਨਸ਼ਨਰ਼ਜ ਯੂਨੀਅਨ ਪੰਜਾਬ ਹੈੱਡ ਆਫ਼ਿਸ ਯੂਨਿਟ ਪਟਿਆਲਾ ਦੀ ਮੀਟਿੰਗ ਆਯੋਜਿਤ ਪਟਿਆਲਾ 14 ਜੂਨ : ਪਾਵਰਕੌਮ ਤੇ ਟਰਾਂਸਕੋ ਪੈਨਸ਼ਨਰ਼ਜ ਯੂਨੀਅਨ ਪੰਜਾਬ ਹੈੱਡ ਆਫ਼ਿਸ ਯੂਨਿਟ ਪਟਿਆਲਾ ਦੀ ਮੀਟਿੰਗ ਅਣਖੀ ਭਵਨ ਫੈਕਟਰੀ ਏਰੀਆ ਪਟਿਆਲਾ ਵਿਖੇ ਭਿੰਦਰ ਸਿੰਘ ਚਹਿਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਜਥੇਬੰਦੀ ਦੀ ਮੈਂਬਰ ਮਨਮੰਤ ਕੌਰ, ਇੰਦਰਜੀਤ ਕੌਰ (ਪਤਨੀ ਬਲਬੀਰ ਸਿੰਘ ਸੈਣੀ ਜਥੇਬੰਦੀ ਮੈਂਬਰ), ਦਲਬੀਰ ਸਿੰਘ(ਭਾਣਜ ਜਵਾਈ ਹਰਬੰਸ ਸਿੰਘ ਜਥੇਬੰਦੀ ਮੈਂਬਰ), ਮਲਕੀਅਤ ਸਿੰਘ ਸਰਪ੍ਰਸਤ ਦੇ ਭਾਣਜੇ ਤੇ ਸੁਰਿੰਦਰ ਸਿੰਘ (ਭਲਵਾਨ) ਮੁਲਾਜ਼ਮ ਆਗੂ ਦੇ ਸਪੁੱਤਰ ਦੀਪਇੰਦਰ ਸਿੰਘ , ਗੁਰਦੇਵ ਸਿੰਘ ਸਿੱਧੂ ਦੀ ਹੋਈ ਮੌਤ ਅਤੇ ਹਵਾਈ ਹਾਦਸੇ ਵਿੱਚ ਮਾਰੇ ਗਏ ਕਰਿਊ ਤੇ ਯਾਤਰੀਆਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ । ਮੀਟਿੰਗ ਵਿੱਚ ਇੰਜ ਸੰਤੋਖ ਸਿੰਘ ਸੂਬਾ ਸਲਾਹਕਾਰ, ਇੰਜ ਹਰਜੀਤ ਸਿੰਘ ਸਕੱਤਰ, ਮੋਹਨ ਰਾਜ, ਮਲਕੀਅਤ ਸਿੰਘ ਨਰਵਾਣ ਸਰਪਰਸਤ ਨੇ ਆਪਣੇ ਵਿਚਾਰ ਦਿੱਤੇ ਅਤੇ ਪੰਜਾਬ ਸਰਕਾਰ ਤੇ ਪਾਵਰਕੌਮ ਮੈਨੇਜਮੈਂਟ ਤੋਂ ਮੰਗ ਕੀਤੀ ਗਈ ਕਿ ਪਾਵਰਕੌਮ ਮੈਨੇਜਮੈਂਟ ਨਾਲ 22.05.2025 ਨੂੰ ਹੋਈ ਮੀਟਿੰਗ ਵਿੱਚ ਵਿਚਾਰੀਆਂ ਗਈਆਂ ਮੰਗਾਂ ਸਬੰਧੀ ਅਮਲੀ ਜਾਮਾ ਪਹਿਨਾਇਆ ਜਾਵੇ ਤੇ ਨੋਟੀਫ਼ਿਕੇਸ਼ਨਾਂ ਜਾਰੀ ਕੀਤੀਆਂ ਜਾਣ । 20 ਸਾਲ ਦੀ ਸਰਵਿਸ ਉਪਰੰਤ ਰਿਟਾਇਰ ਹੋਏ ਕਰਮਚਾਰੀਆਂ ਨੂੰ 25 ਸਾਲ ਦੇ ਨਿਯਮਾ ਅਨੁਸਾਰ ਸੇਵਾ ਲਾਭ ਜਾਰੀ ਕੀਤੇ ਜਾਣ । 85 ਸਾਲ ਤੋਂ ਵੱਧ ਦੀ ਉਮਰ ਵਾਲੇ ਪੈਨਸ਼ਨਰ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਦੇ ਫੈਮਿਲੀ ਪੈਨਸ਼ਨਰਾਂ ਨੂੰ ਪੇ-ਰਿਵੀਜਨ ਦਾ ਬਣਦਾ ਬਕਾਇਆ ਕਿਸ਼ਤਾਂ ਦੀ ਬਜਾਏ ਯੱਕਮੁਕਤ ਦਿੱਤਾ ਜਾਵੇ। 01.01.2016 ਤੋਂ ਪਹਿਲਾਂ ਸੇਵਾਮੁਕਤ ਹੋਏ ਪੈਨਸ਼ਨਰਾਂ ਦੀ ਪੈਨਸ਼ਨ 2.59 ਦੇ ਫੈਕਟਰ ਨਾਲ ਸੁਧਾਈ ਕੀਤੀ ਜਾਵੇ। ਸ. ਭਿੰਦਰ ਸਿੰਘ ਚਹਿਲ ਪ੍ਰਧਾਨ ਨੇ ਪਾਵਰਕੌਮ ਮੈਨੇਜਮੈਂਟ ਨਾਲ 22.05.2025 ਨੂੰ ਹੋਈ ਮੀਟਿੰਗ ਦੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅਤੇ ਸਰਕਾਰ ਤੇ ਪਾਵਰਕੌਮ ਮੈਨੇਜਮੈਂਟ ਨੂੰ ਅਪੀਲ ਕੀਤੀ ਗਈ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਗੱਲਬਾਤ ਰਾਹੀਂ ਹੱਲ ਕੀਤਾ ਜਾਵੇ । ਇਸ ਮੌਕੇ ਮੀਟਿੰਗ ਵਿੱਚ ਗੱਜਣ ਸਿੰਘ ਸੂਬਾ ਮੀਡੀਆ ਸਲਾਹਕਾਰ, ਮਲਕੀਤ ਸਿੰਘ ਮੀਤ ਪ੍ਰਧਾਨ ਹੈਡ ਆਫਿਸ ਯੂਨਿਟ, ਇੰਜ ਜਗਤਾਰ ਸਿੰਘ ਖਜ਼ਾਨਚੀ, ਬੀਬੀ ਹਰਸ਼ਰਨਜੀਤ ਕੌਰ ,ਜੱਗਾ ਸਿੰਘ, ਅਮਰਜੀਤ ਸਿੰਘ ,ਭਾਨ ਸਿੰਘ ,ਦੀਵਾਨ ਸਿੰਘ ,ਸਤਪਾਲ ,ਇੰਜ ਕਰਤਾਰ ਸਿੰਘ ਸਲਾਹਕਾਰ, ਸਰੂਪਇੰਦਰ ਸਿੰਘ, ਇੰਜ ਸਤਪਾਲ ਸ਼ਰਮਾ, ਗੁਰਦੀਪ ਸਿੰਘ, ਅਮਰੀਕ ਸਿੰਘ, ਸਤਪਾਲ ਗੋਇਲ, ਮੋਹਨ ਰਾਜ, ਹਰਬੰਸ ਸਿੰਘ ਅਤੇ ਭਾਰੀ ਗਿਣਤੀ ਵਿੱਚ ਜਥੇਬੰਦੀ ਦੇ ਆਗੂ ਤੇ ਮੈਂਬਰ ਹਾਜ਼ਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.