
ਵਿਧਾਨ ਸਭਾ ਹਲਕਾ ਸਮਾਣਾ ਅਤੇ ਸ਼ਤਰਾਣਾ ਦੀ ਮੀਟਿੰਗ ਆਗਾਮੀ 22 ਅਗਸਤ : ਨਰਿੰਦਰ ਲਾਲੀ
- by Jasbeer Singh
- August 20, 2025

ਵਿਧਾਨ ਸਭਾ ਹਲਕਾ ਸਮਾਣਾ ਅਤੇ ਸ਼ਤਰਾਣਾ ਦੀ ਮੀਟਿੰਗ ਆਗਾਮੀ 22 ਅਗਸਤ : ਨਰਿੰਦਰ ਲਾਲੀ ਕਾਂਗਰਸ ਹਾਈ ਕਮਾਂਡ ਦੇ ਉੱਚ ਕੋਟੀ ਦੇ ਆਗੂ ਵਿਸ਼ੇਸ਼ ਤੌਰ ਤੇ ਪਹੁੰਚਣਗੇ ਪਟਿਆਲਾ, 20 ਅਗਸਤ 2025 : ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਦੇ ਇੰਚਾਰਜ ਰਵਿੰਦਰ ਡਾਲਵੀ, ਪਟਿਆਲਾ ਲੋਕ ਸਭਾ ਤੋਂ ਮੈਂਬਰ ਪਾਰਲੀਮੈਂਟ ਡਾ.ਧਰਮਵੀਰ ਗਾਂਧੀ, ਵਿਧਾਨ ਸਭਾ ਹਲਕਾ ਸ਼ੁਤਰਾਣਾ ਅਤੇ ਸਮਾਣਾ ਦੇ ਆਬਜ਼ਰਵਰ ਨਰਿੰਦਰਪਾਲ ਲਾਲੀ ਅਤੇ ਹੋਰ ਉੱਚ ਕੁਝ ਕੋਟੀ ਤੇ ਆਗੂਆਂ ਵੱਲੋਂ ਆਗਾਮੀ 22 ਅਗਸਤ ਦਿਨ ਸ਼ੁਕਰਵਾਰ ਨੂੰ ਸਮਾਣਾ ਵਿਖੇ ਸਮੂੰਹ ਕਾਂਗਰਸੀ ਅਹੁਦੇਦਾਰਾਂ, ਸਾਬਕਾ ਚੇਅਰਮੈਨ, ਜਿਲ੍ਹਾ ਪ੍ਰਧਾਨਾ, ਮੰਡਲ ਅਤੇ ਬਲਾਕ ਪ੍ਰਧਾਨਾ, ਬੂਥ ਕਮੇਟੀਆਂ ਦੇ ਇੰਚਾਰਜ, ਜਨਰਲ ਸਕੱਤਰ, ਸਕੱਤਰ ਵਰਕਰਾਂ ਅਤੇ ਹੋਰ ਸੀਨੀਅਰ ਮੈਂਬਰਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਜਾਵੇਗੀ। ਇਸ ਮੌਕੇ ਲਾਲੀ ਨੇ ਦੱਸਿਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਲਗਾਈ ਗਈ ਡਿਊਟੀ ਦੇ ਮੱਦੇਨਜ਼ਰ ਇਸ ਮੀਟਿੰਗ ਵਿੱਚ ਆਗਾਮੀ ਵਿਧਾਨ ਸਭੀ ਚੋਣਾਂ ਲਈ ਪਾਰਟੀ ਦੇ ਨਿਯਮ ਅਨੁਸਾਰ ਯੋਗ ਉਮੀਦਵਾਰਾਂ ਦਾ ਪੈਨਲ ਤਿਆਰ ਕਰਕੇ ਭੇਜਿਆ ਜਾਵੇਗਾ। ਜਿਸ ਵਿੱਚ ਮਾਈਕਰੋ ਲੈਵਲ ਤੇ ਮਿਹਨਤ ਕਰਕੇ ਹਰ ਇੱਕ ਸੀਟ ਦੇ ਵਿਚਾਰ ਵਟਾਂਦਰਾ ਕਰਕੇ ਵੱਧ ਤੋਂ ਵੱਧ ਸੀਟਾਂ ਜਿੱਤ ਕੇ 2027 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ ਜਾਵੇਗਾ।