post

Jasbeer Singh

(Chief Editor)

Punjab

ਮੈਂਬਰ ਪਾਰਲੀਮੈਂਟ ਹਰਸਿਮਰਤ ਬਾਦਲ ਨੇ ਕਰੋੜਾਂ ਮਿਲੇ ਪਰ ਖਰਚੇ ਸਿਰਫ਼ ਲੱਖਾਂ

post-img

ਮੈਂਬਰ ਪਾਰਲੀਮੈਂਟ ਹਰਸਿਮਰਤ ਬਾਦਲ ਨੇ ਕਰੋੜਾਂ ਮਿਲੇ ਪਰ ਖਰਚੇ ਸਿਰਫ਼ ਲੱਖਾਂ ਚੰਡੀਗੜ੍ਹ, 2 ਜੁਲਾਈ 2025 : ਪੰਜਾਬ ਦੇ ਲੋਕ ਸਭਾ ਹਲਕਾ ਬਠਿੰਡਾ ਤੋ਼ ਸ਼ੋ੍ਰਮਣੀ ਅਕਾਲੀ ਦਲ ਦੀ ਸੀਟ ਤੋ਼ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਵਲੋ਼ ਸਾਲ 2024 ਤੋਂ ਲੈ ਕੇ ਹੁਣ ਤੱਕ ਐਮ. ਪੀ. ਲੈਂਡ ਫੰਡ ਵਿਚੋਂ ਬਠਿੰਡਾ ਦੇ ਵਿਕਾਸ ਲਈ ਸਿਰਫ਼ ਤੇ ਸਿਰਫ਼ 9 ਕਰੋੜ 80 ਲੱਖ ਵਿਚੋਂ 97 ਲੱਖ 56 ਹਜ਼ਾਰ ਰੁਪਏ ਹੀ ਖਰਚ ਕੀਤੇ ਗਏ ਸਨ। ਜਿਸ ਤੋ਼ ਸਪੱਸ਼ਟ ਹੁੰਦਾ ਹੈ ਕਿ ਸੋ੍ਰਮਣੀ ਅਕਾਲੀ ਦਲ ਹੋਵੇ ਜਾਂ ਹਰਸਿਮਰਤ ਕੌਰ ਬਾਦਲ ਹੋਣ ਦੋਹਾਂ ਵਲੋ਼ ਹੀ ਕਿੰਨਾ ਕੁ ਵਿਕਾਸ ਬਠਿੰਡਾ ਤੇ ਬਠਿੰਡਾ ਵਾਸੀਆਂ ਦਾ ਕਰਨ ਲਈ ਕਦਮ ਚੁੱਕੇ ਗਏ ਹਨ ਕਿਉਂਕਿ ਜੋ ਵਿਅਕਤੀ ਆਏ ਹੋਏ ਪੈਸਿਆਂ ਨੂੰ ਲੋਕ ਸਭਾ ਹਲਕਾ ਬਠਿੰਡਾ ਦੇ ਵਿਕਾਸ ਲਈ ਨਾ ਖਰਚੇ ਤੇ ਵਾਰ ਵਾਰ ਇਹੋ ਗੱਲ ਆਖੇ ਉਨ੍ਹਾਂ ਬਠਿੰਡਾ ਲੋਕ ਸਭਾ ਹਲਕੇ ਦੀ ਨੁਹਾਰ ਬਦਲ ਦਿੱਤੀ ਹੈ ਜਦੋ਼ ਕਿ ਲੋਕ ਸਭਾ ਹਲਕਾ ਬਠਿੰਡਾ ਦੇ ਵਸਨੀਕਾਂ ਨੇ ਹਰਸਿਮਰਤ ਕੌਰ ਬਾਦਲ ਨੂੰ ਚਾਰ ਵਾਰੀ ਐਮ. ਪੀ. ਜਿਤਾਇਆ ਹੈ। 90 ਫੀਸਦੀ ਫੰਡ ਅਣਵਰਤਿਆ ਹੀ ਪਿਆ ਹੈ ਐਮ. ਪੀ. ਹਰਸਿਮਰਤ ਕੌਰ ਬਾਦਲ ਵਲੋਂ ਕਰੋੜਾਂ ਵਿਚੋਂ ਸਿਰਫ਼ ਲੱਖਾਂ ਰੁਪਏ ਹੀ ਖਰਚ ਕੀਤੇ ਜਾਣਾ ਯਾਨੀ ਕਿ 90 ਫ਼ੀਸਦੀ ਫ਼ੰਡ ਨਾ ਵਰਤਿਆ ਜਾਣਾ ਬੜਾ ਹੀ ਹੈਰਾਨੀਜਨਕ ਹੈ।ਹਰਸਿਮਤ ਕੌਰ ਬਾਦਲ ਵਲੋ਼ ਫੰਡ ਦਾ ਵਿਕਾਸ ਲਈ ਇਸਤੇਮਾਲ ਨਾ ਕਰਨਾ ਉਨ੍ਹਾਂ ਦੀ ਬਠਿੰਡਾ ਦੇ ਵਿਕਾਸ ਪ੍ਰਤੀ ਦਿਲਚਸਪੀ ਨੂੰ ਦਰਸਾਉਂਦੀ ਹੈ ਜੋ ਸਿੱਧੇ ਸਿੱਧੇ ਬਠਿੰਡਾ ਵਾਸੀਆਂ ਨਾਲ ਇਕ ਤਰ੍ਹਾਂ ਦਾ ਧੋਖਾ ਹੈ।

Related Post