

ਆਪ ਜੀ 24 ਅਪ੍ਰੈਲ 2024 ਨੂੰ ਪੰਜਾਬੀ ਅਲੂਮਨੀ ਮੀਟ ਵਿਚ ਸ਼ਾਮਿਲ ਹੋ ਰਹੇ ਹੋ, ਇਸ ਦੀ ਸਾਨੂੰ ਬੇਹੱਦ ਖੁਸ਼ੀ ਹੈ। ਵੱਡੀ ਗਿਣਤੀ ਵਿਚ ਸਾਬਕਾ ਵਿਦਿਆਰਥੀ (ਅਲੂਮਨੀ) ਇਸ ਵਿਚ ਸ਼ਾਮਿਲ ਹੋ ਰਹੇ ਹਨ। ਅਜਿਹੇ ਵਿਦਿਆਰਥੀ ਵੀ ਆ ਰਹੇ ਹਨ, ਜਿਹੜੇ ਹਾਲੇ ਪੰਜਾਬੀ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਦੇ ਮੈਂਬਰ ਨਹੀਂ ਬਣੇ ਹਨ। ਆਪ ਜੀ ਦੀ ਸੁਵਿਧਾ ਲਈ ਗੁਜਾਰਿਸ਼ ਹੈ ਕਿ ਨਾਲ ਨੱਥੀ ਲਿੰਕ ਰਾਹੀਂ ਤੁਸੀਂ ਪੰਜਾਬੀ ਯੂਨੀਵਰਸਿਟੀ ਅਲੂਮਨੀ ਐਸੋਈਏਸ਼ਨ ਦੇ ਮੈਂਬਰ ਬਣ ਜਾਵੋ। ਉਂਝ ਸਾਡੇ ਵੱਲੋਂ ਮੌਕੇ ਤੇ ਵੀ ਮੈਂਬਰਸ਼ਿਪ ਦੇਣ ਦੀ ਸਹੂਲਤ ਉਪਲਬਧ ਰਹੇਗੀ। ਅਲੂਮਨੀ ਐਸੋਈਏਸ਼ਨ ਮੈਂਬਰਾਂ ਲਈ ਹੇਠ ਲਿਖੀਆਂ ਸੁਵਿਧਾਵਾਂ ਯੂਨੀਵਰਸਿਟੀ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ:1. ਯੂਨੀਵਰਸਿਟੀ ਦੇ ਸਾਰੇ ਮਹਿਮਾਨ ਘਰਾਂ ਵਿਚ ਰਿਹਾਇਸ਼ (ਸਿਰਫ਼ ਲਾਈਫ਼, ਦਾਨੀ ਅਤੇ ਪੈਟਰਨ ਮੈਂਬਰਾਂ ਲਈ)2. ਯੂਨੀਵਰਸਿਟੀ ਆਉਣ ਮੌਕੇ ਗੇਟ ਪਾਸ3. ਯੂਨੀਵਰਸਿਟੀ ਨਿਯਮਾਂ ਅਨੁਸਾਰ ਲਾਇਬ੍ਰਰੇਰੀ ਸੁਵਿਧਾ (ਸਿਰਫ਼ ਲਾਈਫ਼, ਦਾਨੀ ਅਤੇ ਪੈਟਰਨ ਮੈਂਬਰਾਂ ਲਈ)ਮੈਂਬਰਸ਼ਿਪ ਦੀ ਵਿਧੀ ਹੇਠ ਲਿਖੇ ਅਨੁਸਾਰ ਹੈ:ਪਹਿਲਾ ਪੜਾਅ - ਮੈਂਬਰਸ਼ਿਪ ਫਾਰਮ ਭਰੋ -: ਮੈਂਬਰਸ਼ਿਪ ਫਾਰਮ ਲਈ ਇੱਥੇ ਕਲਿੱਕ ਕਰੋਦੂਜਾ ਪੜਾਅ - ਐੱਸ ਬੀ ਕੁਲੈਕਟ ਪੋਰਟਲ ਤੇ ਮੈਂਬਰਸ਼ਿਪ ਫ਼ੀਸ ਜਮ੍ਹਾਂ ਕਰੋ - ਮੈਂਬਰਸ਼ਿਪ ਫੀਸ ਦੇ ਭੁਗਤਾਨ ਲਈ ਇੱਥੇ ਕਲਿੱਕ ਕਰੋਭੁਗਤਾਨ ਕਰਨ ਉਪਰੰਤ ਕਿਰਪਾ ਕਰਕੇ ਰਸੀਦ ਨੂੰ deanalumnioffice@pbi.ac.in ਤੇ ਮੇਲ ਕਰੋ।ਮੈਂਬਰਸ਼ਿਪ ਸ਼੍ਰੇਣੀਆਂ: ਸਰਪ੍ਰਸਤ (ਪੈਟਰਨ) : 50,000/- ਜਾਂ ਵੱਧ ਰੁਪਏ ਦੀ ਰਕਮ ਦਾਨ ਕਰਕੇ ਐਸੋਸੀਏਸ਼ਨ ਦਾ ਸਰਪ੍ਰਸਤ ਬਣ ਸਕਦਾ ਹੈ।ਦਾਨੀ ਮੈਂਬਰ: 20,000 ਰੁਪਏ ਜਾਂ ਵੱਧ ਦਾ ਦਾਨ | ਲਾਈਫ਼ ਮੈਂਬਰ: ਰੁ. 1800 (ਇੱਕ ਵਾਰ ਫ਼ੀਸ)। ਆਮ ਮੈਂਬਰ: ਰੁ. 700 ਪ੍ਰਤੀ ਸਾਲ (ਸਲਾਨਾ)। ਨੋਟ: ਅਲੂਮਨੀ ਮੀਟ ਵਿਚ ਸ਼ਮੂਲੀਅਤ ਦੀ ਅਲੱਗ ਤੋਂ ਕੋਈ ਫ਼ੀਸ ਨਹੀਂ ਹੈ ਅਤੇ ਇਸ ਵਿਚ ਚਾਹਵਾਨ ਹਰੇਕ ਸਾਬਕਾ ਵਿਦਿਆਰਥੀ ਸ਼ਾਮਿਲ ਹੋ ਸਕਦਾ ਹੈ। ਅਲੂਮਨੀ ਮੀਟ ਸਬੰਧੀ ਜਾਣਕਾਰੀ ਤੁਹਾਡੇ ਨਾਲ ਪੜ੍ਹੇ ਹੋਰ ਵਿਦਿਆਰਥੀਆਂ ਨਾਲ ਵੀ ਸਾਂਝੀ ਕਰੋ ਜੀ।ਜੇਕਰ ਤੁਹਾਨੂੰ ਫ਼ਾਰਮ ਭਰਨ ਵਿਚ ਕੋਈ ਦਿੱਕਤ ਆਉਂਦੀ ਹੈ ਜਾਂ ਤੁਸੀਂ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ +91 9646038912 (ਧਰਵਿੰਦਰ ਸਿੰਘ) ਫ਼ੋਨ ਨੰਬਰ ’ਤੇ ਜਾਂ deanalumnioffice@pbi.ac.in ਈਮੇਲ ਪਤੇ ’ਤੇ ਸੰਪਰਕ ਕਰ ਸਕਦੇ ਹੋ।ਧੰਨਵਾਦ ਅਤੇ ਸਤਿਕਾਰ ਸਹਿਤ।ਪ੍ਰੋਫ਼ੈਸਰ (ਡਾ.) ਗੁਰਮੁਖ ਸਿੰਘਡੀਨ, ਅਲੂਮਨੀ ਰਿਲੇਸ਼ਨਜ਼,ਮੁਖੀ, ਪੰਜਾਬੀ ਵਿਭਾਗ,ਕੋਆਰਡੀਨੇਟਰ, ਪ੍ਰੋਫ਼ੈਸਰ ਗੁਰਦਿਆਲ ਸਿੰਘ ਚੇਅਰ,ਪੰਜਾਬੀ ਯੂਨੀਵਰਸਿਟੀ, ਪਟਿਆਲਾ।