
ਪਿੰਡ ਆਕੜ ’ਚ ਕੋਆਪਰੇਟਿਵ ਸੁਸਾਇਟੀ ਦੇ ਮੈਂਬਰਾਂ ਦੀ ਸਰਬਸੰਮਤੀ ਨਾਲ ਹੋਈ ਚੋਣ
- by Jasbeer Singh
- April 22, 2025

ਪਿੰਡ ਆਕੜ ’ਚ ਕੋਆਪਰੇਟਿਵ ਸੁਸਾਇਟੀ ਦੇ ਮੈਂਬਰਾਂ ਦੀ ਸਰਬਸੰਮਤੀ ਨਾਲ ਹੋਈ ਚੋਣ ਘਨੌਰ, 22 ਅਪ੍ਰੈਲ 2025 : ਹਲਕਾ ਘਨੌਰ ਅਧੀਨ ਆਉਂਦੇ ਪਿੰਡ ਆਕੜ ’ਚ ਸਥਿਤ ਪੰਜ ਪਿੰਡਾਂ ਦੀ ਬਹੁਮਤੀ ਸਹਿਕਾਰੀ ਖੇਤੀਬਾੜੀ ਸਭਾ ਦੀ ਚੋਣ ਸਰਪੰਚ ਜਸਵਿੰਦਰ ਸਿੰਘ ਆਕੜੀ ਦੀ ਦੇਖਰੇਖ ਹੇਠ ਆਪਸੀ ਭਾਈਚਾਰਕ ਸਾਂਝ ਅਤੇ ਸਰਬ ਸੰਮਤੀ ਨਾਲ ਹੋਈ। ਇਸ ਕੋਆਪ੍ਰਟਿਵ ਸੋਸਾਇਟੀ ਅਧੀਨ ਪਿੰਡ ਆਕੜ, ਆਕੜੀ, ਸੇਹਰੀ, ਬੱਠਲੀ, ਰਤਨਗੜ੍ਹ ਆਉਂਦੇ ਹਨ ਜਿਨ੍ਹਾਂ ਵਿੱਚੋਂ ਸਾਂਝੇ ਤੌਰ ਤੇ ਮੈਂਬਰ ਲਏ ਗਏ ਹਨ। ਜਿਨ੍ਹਾਂ ਵਿਚ ਪਿੰਡ ਆਕੜ ਤੋਂ ਮੈਂਬਰ ਅਮਰੀਕ ਸਿੰਘ, ਬਲਵਿੰਦਰ ਸਿੰਘ, ਜਸਵੰਤ ਸਿੰਘ, ਅਮਰਜੀਤ ਸਿੰਘ ਅਤੇ ਪਿੰਡ ਆਕੜੀ ਤੋਂ ਹਰਚੰਦ ਸਿੰਘ, ਗੁਰਸੇਵਕ ਕੌਰ, ਅਤੇ ਪਿੰਡ ਸੇਹਰੀ ਤੋਂ ਕਾਬਲ ਸਿੰਘ, ਸਤਨਾਮ ਸਿੰਘ, ਭੁਪਿੰਦਰ ਸਿੰਘ ਅਤੇ ਪਿੰਡ ਬੱਠਲੀ ਤੋਂ ਹਰਮਿੰਦਰ ਸਿੰਘ, ਪ੍ਰੀਤਮ ਸਿੰਘ ਨੂੰ ਮੈਂਬਰ ਚੁਣ ਲਿਆ ਗਿਆ। ਜਿਸ ਤੇ ਸਮੂਹ ਨਵ ਨਿਯੁਕਤ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ ਗਈ। ਉਕਤ ਆਗੂਆਂ ਨੇ ਕਿਹਾ ਕਿ ਬਹੁਮਤਵੀ ਕੋਆਪ੍ਰਟਿਵ ਸੋਸਾਇਟੀ ਲਈ ਸਾਰੇ ਇਕੱਠੇ ਹੋ ਕੇ ਆਪਣਾ ਯੋਗਦਾਨ ਪਾਉਣਗੇ। ਇਸ ਨੂੰ ਸਫਲ ਬਣਾਉਣ ਵਿੱਚ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣਗੇ । ਇਸ ਮੌਕੇ ਸਰਪੰਚ ਸਤਨਾਮ ਸਿੰਘ ਆਕੜ, ਸਰਪੰਚ ਜਸਵਿੰਦਰ ਸਿੰਘ ਆਕੜੀ, ਜਰਨੈਲ ਸਿੰਘ, ਸੁਖਦੇਵ ਸਿੰਘ, ਹਰਮੀਤ ਸਿੰਘ, ਪੱਪੀ, ਭਗਵੰਤ ਸਿੰਘ, ਪਰਵਿੰਦਰ ਸਿੰਘ ਪੀਂਦੀ, ਗੁਰਜੰਟ ਸਿੰਘ, ਸਤਵਿੰਦਰ ਸਿੰਘ, ਰਜਵੰਤ ਸਿੰਘ ਫੌਜੀ, ਗੁਰਮੁਖ ਸਿੰਘ, ਨਰਿੰਦਰ ਸਿੰਘ ਸਮੇਤ ਪਿੰਡ ਵਾਸੀ ਹਾਜ਼ਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.