post

Jasbeer Singh

(Chief Editor)

Patiala News

ਮੇਰਾ ਪਟਿਆਲਾ ਮੈਂ ਹੀ ਸੰਵਾਰਾਂ” ਟੀਮ ਵਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਫ਼ਾਈ ਰਾਹੀਂ ਅਧਿਆਤਮਕ ਸੰਦੇਸ

post-img

ਮੇਰਾ ਪਟਿਆਲਾ ਮੈਂ ਹੀ ਸੰਵਾਰਾਂ” ਟੀਮ ਵਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਫ਼ਾਈ ਰਾਹੀਂ ਅਧਿਆਤਮਕ ਸੰਦੇਸ਼ ਦਾ ਪ੍ਰਸਾਰ  -ਇਹ ਮੁਹਿੰਮ ਸਿਰਫ਼ ਇੱਕ ਸਫਾਈ ਅਭਿਆਨ ਨਹੀਂ, ਸਗੋਂ ਇਹ ਸਮਾਜਿਕ ਜ਼ਿੰਮੇਵਾਰੀ ਅਤੇ ਵਾਤਾਵਰਣ ਪ੍ਰਤੀ ਪ੍ਰੇਮ ਦੀ ਇੱਕ ਲਹਿਰ ਸੁਚੇਤ ਪਟਿਆਲਵੀ ਬਣੇ ਵਾਤਾਵਰਣ ਰੱਖਿਆ ਦੇ ਸਿਪਾਹੀ, ਪਲਾਸਟਿਕ ਮੁਕਤ ਪਟਿਆਲਾ ਵੱਲ ਇਕ ਹੋਰ ਕਦਮ, ਇਕ ਹੋਰ ਪ੍ਰੇਰਨਾ ਪਟਿਆਲਾ, 4 ਨਵੰਬਰ 2025 : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ‘ਤੇ “ਮੇਰਾ ਪਟਿਆਲਾ ਮੈਂ ਹੀ ਸੰਵਾਰਾਂ” ਟੀਮ ਵੱਲੋਂ ਆਪਣੀ 17ਵੀਂ ਸਫਾਈ ਮੁਹਿੰਮ ਚਲਾਈ ਗਈ । ਇਸ ਵਿਸ਼ੇਸ਼ ਅਭਿਆਨ ਹੇਠ ਟੀਮ ਮੈਂਬਰਾਂ ਅਤੇ ਸੁਚੇਤ ਨਾਗਰਿਕਾਂ ਨੇ ਸ਼ਹਿਰ ਦੇ ਇਨਵਾਇਰਮੈਂਟ ਪਾਰਕ (ਜੇਲ ਰੋਡ) ਵਿਖੇ ਪਲਾਸਟਿਕ ਕੂੜੇ ਦੀ ਸਫਾਈ ਕਰਕੇ ਆਤਮਿਕਤਾ ਅਤੇ ਸਫ਼ਾਈ ਦਾ ਸੁਨੇਹਾ ਫੈਲਾਇਆ । ਜਿਕਰਯੋਗ ਹੈ ਕਿ ਹੁਣ ਤੱਕ “ਮੇਰਾ ਪਟਿਆਲਾ ਮੈਂ ਹੀ ਸੰਵਾਰਾਂ” ਟੀਮ ਵੱਲੋਂ 8700 ਕਿਲੋ ਪਲਾਸਿਕਟਕ ਸ਼ਹਿਰ ਦੇ ਵੱਖ ਵੱਖ ਸਥਾਨਾਂ ਤੇ ਡਰਾਇਵ ਚੱਲਾ ਕੇ ਇੱਕਤਰ ਕੀਤਾ ਜਾ ਚੁੱਕਾ ਹੈ । ਟੀਮ ਨੇ ਗੁਰੂ ਸਾਹਿਬਾਨਾਂ ਦੇ ਪਵਿੱਤਰ ਸੰਦੇਸ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਨੂੰ ਜੀਵਨ ਵਿੱਚ ਉਤਾਰਦਿਆਂ ਧਰਤੀ ਮਾਂ ਪ੍ਰਤੀ ਸਤਿਕਾਰ ਅਤੇ  ਵਤਾਵਰਣ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਦੀ ਪ੍ਰੇਰਨਾ ਦਿੱਤੀ । ਸਫਾਈ ਅਭਿਆਨ ਦੌਰਾਨ ਕਰੀਬ 200 ਕਿਲੋਗ੍ਰਾਮ ਪਲਾਸਟਿਕ ਕੂੜਾ ਇਕੱਠਾ ਕੀਤਾ ਗਿਆ ।  ਟੀਮ ਨੇ ਸਿਹਤ ਪ੍ਰੇਮੀਆਂ, ਵਾਤਾਵਰਣ ਸੇਵਕਾਂ ਅਤੇ ਸਥਾਨਕ ਨਿਵਾਸੀਆਂ ਨੂੰ ਸੁਨੇਹਾ ਦਿੱਤਾ ਕਿ ਹਰੇਕ ਪਟਿਆਲਵੀ ਜੇ ਆਪਣੇ ਘਰ ਤੇ ਆਲੇਦੁਆਲੇ ਦੀ  ਸਫਾਈ ਦਾ ਜ਼ਿੰਮੇਵਾਰ ਬਣੇ, ਤਾਂ ਪਟਿਆਲਾ ਕੂੜਾ-ਮੁਕਤ, ਹਰਾ ਭਰਾ ਅਤੇ ਸਿਹਤਮੰਦ ਸ਼ਹਿਰ ਬਣ ਸਕਦਾ ਹੈ । ਇਸ ਮੌਕੇ ਟੀਮ ਮੈਂਬਰਾਂ ਹਰਿੰਦਰ ਲਾਂਬਾ, ਰਾਜੀਵ ਚੋਪੜਾ, ਨੀਤੂ ਚੋਪੜਾ, ਕਰਨਲ ਸਲਵਾਨ, ਕਰਨਲ ਅਮਨ ਸੰਧੂ, ਨਵਰੀਤ ਸੰਧੂ ਐਸ.ਸੀ ਮੱਕੜ, ਸਾਕਸ਼ੀ ਗੋਇਲ, ਪ੍ਰੀਤਇੰਦਰ ਸਿੱਧੂ, ਉਪਿੰਦਰ ਸ਼ਰਮਾ, ਖੁਸ਼ਦੀਪ, ਦੀਪਕ ਕਪੂਰ, ਵਰੁਣ ਕੌਸ਼ਲ ਅਤੇ ਫਰੈਂਡਜ਼ ਆਫ਼ ਇਨਵਾਇਰਮੈਂਟ ਸੁਸਾਇਟੀ ਵੱਲੋਂ ਜਸਵਿੰਦਰ ਸਿੰਘ ਟਿਵਾਣਾ ਅਤੇ ਬਲਬੀਰ ਸਿੰਘ ਬਿਲਿੰਗ ਨੇ ਕਿਹਾ ਕਿ “ਮੇਰਾ ਪਟਿਆਲਾ ਮੈਂ ਹੀ ਸੰਵਾਰਾਂ” ਸਿਰਫ਼ ਸਫਾਈ ਅਭਿਆਨ ਨਹੀਂ, ਸਗੋਂ ਇੱਕ ਸਮਾਜਿਕ ਜਿੰਮੇਵਾਰੀ ਹੈ ਜੋ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰ ਰਹੀ ਹੈ। ਗੁਰੂ ਸਾਹਿਬਾਨਾਂ ਨੇ ਧਰਤੀ, ਪਾਣੀ ਅਤੇ ਹਵਾ ਲਈ ਸਿੱਖਿਆ ਦਿੱਤੀ ਹੈ, ਉਹ ਸਾਡੀ ਰੋਜ਼ਾਨਾ ਜੀਵਨ ਦਾ ਹਿੱਸਾ ਬਣਣੀ ਚਾਹੀਦੀ ਹੈ । “ਜਿੱਥੇ ਸੁਚੇਤ ਨਾਗਰਿਕ, ਓਥੇ ਸੁਚੇਤ ਸਮਾਜ; ਜਿੱਥੇ ਸੁਚੇਤ ਸਮਾਜ, ਓਥੇ ਖੁਸ਼ਹਾਲ ਪੰਜਾਬ।”ਦਾ ਸੰਦੇਸ਼ ਦਿੰਦਿਆਂ  ਕਿਹਾ ਕਿ “ਮੇਰਾ ਪਟਿਆਲਾ ਮੈਂ ਹੀ ਸੰਵਾਰਾਂ” ਸਿਰਫ਼ ਇੱਕ ਸਫਾਈ ਅਭਿਆਨ ਨਹੀਂ, ਸਗੋਂ ਇਹ ਸਮਾਜਿਕ ਜ਼ਿੰਮੇਵਾਰੀ ਦਾ ਅਹਿਸਾਸ ਅਤੇ ਵਾਤਾਵਰਣ ਪ੍ਰਤੀ ਪ੍ਰੇਮ ਦੀ ਇੱਕ ਲਹਿਰ ਹੈ । ਸਾਫ਼-ਸੁਥਰਾ ਪਟਿਆਲਾ ਸਿਰਫ਼ ਸਰਕਾਰੀ ਯੋਜਨਾਵਾਂ ਨਾਲ ਨਹੀਂ, ਸਗੋਂ ਹਰੇਕ ਪਟਿਆਲਵੀ ਦੀ ਸਾਂਝੀ ਕੋਸ਼ਿਸ਼ ਨਾਲ ਹੀ ਸੰਭਵ ਹੈ । ਟੀਮ ਨੇ ਹੋਰ ਨਾਗਰਿਕਾਂ ਨੂੰ ਵੀ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਤਾਂ ਜੋ ਪਟਿਆਲਾ ਨੂੰ ਕੂੜਾ-ਮੁਕਤ, ਹਰਾ ਭਰਾ ਅਤੇ ਸੁੰਦਰ ਸ਼ਹਿਰ ਬਣਾਇਆ ਜਾ ਸਕੇ । “ਮੇਰਾ ਪਟਿਆਲਾ ਮੈਂ ਹੀ ਸੰਵਾਰਾਂ” ਟੀਮ ਮੈਂਬਰਾਂ ਨੇ ਕਿਹਾ ਕਿ ਪਟਿਆਲਾ ਦੇ ਲੋਕਾਂ ਦੀ ਸੁਚੇਤ ਸੋਚ ਹੀ ਸ਼ਹਿਰ ਦੀ ਪਹਿਚਾਣ ਹੈ ।17ਵੀਂ ਵਾਰ ਸਫਾਈ ਕਰਦੇ ਹੋਏ ਟੀਮ ਨੇ ਹੋਰ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ਜ਼ਿੰਮੇਵਾਰੀ ਨਾਲ ਜੁੜ ਕੇ ਆਪਣਾ ਹਿੱਸਾ ਪਾਉਣ ।

Related Post

Instagram