post

Jasbeer Singh

(Chief Editor)

Punjab

ਮੌਸਮ ਵਿਭਾਗ ਨੇ ਦਿੱਤੀ ਪੰਜਾਬ ਵਿੱਚ ਚਾਰ ਦਿਨਾਂ ਲਈ ਗਰਮੀ ਅਤੇ ਤੂਫਾਨ ਦੀ ਚੇਤਾਵਨੀ

post-img

ਮੌਸਮ ਵਿਭਾਗ ਨੇ ਦਿੱਤੀ ਪੰਜਾਬ ਵਿੱਚ ਚਾਰ ਦਿਨਾਂ ਲਈ ਗਰਮੀ ਅਤੇ ਤੂਫਾਨ ਦੀ ਚੇਤਾਵਨੀ ਚੰਡੀਗੜ੍ਹ, 27 ਅਪ੍ਰੈਲ 2026 : ਚੰਡੀਗੜ੍ਹ ਦੇ ਮੌਸਮ ਵਿਭਾਗ ਵਲੋਂ ਪੰਜਾਬ ਵਿਚ ਚਾਰ ਦਿਨਾਂ ਦੇ ਲਈ ਗਰਮੀ ਅਤੇ ਤੂਫਾਨੀ ਦੀ ਚਿਤਾਵਨੀ ਦਿੱਤੇ ਜਾਣ ਦਾ ਸਮਾਚਾਰ ਮਿਲਿਆ ਹੈ। ਕਿਹੜੇ ਕਿਹੜੇ ਜਿਲਿਆਂ ਵਿਚ ਚੱਲਣਗੀਆਂ ਤੇਜ ਹਵਾਵਾਂ, ਗਰਮ ਤੇ ਬਿਜਲੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਬਣੇ ਮੌਸਮ ਵਿਭਾਗ ਦੇ ਅਨੁਸਾਰ ਜਿਨ੍ਹਾਂ ਸਤ ਜਿ਼ਲਿਆਂ ਵਿਚ ਬਾਰਸ਼, ਗਰਜ, ਬਿਜੀਲੀ ਅਤੇ ਤੇਜ ਹਵਾਵਾਂ ਚੱਲਣ ਦੀ ਸੰਭਾਵਨਾਵਾਂ ਹਨ ਵਿਚ ਪਠਾਨਕੋਟ, ਗੁਰਦਾਸਪੁਰ, ਹੁਸਿ਼ਆਰਪੁਰ, ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਵਿੱਚ ਕੁਝ ਥਾਵਾਂ `ਤੇ ਸ਼ਾਮਲ ਹਨ। ਕਿਹੜੇ ਕਿਹੜੇ ਜਿਲਿਆਂ ਵਿਚ ਚੱਲਣਗੀਆਂ ਗਰਮੀ ਦੀਆਂ ਲਹਿਰਾਂ ਚੰਡੀਗੜ੍ਹ ਦੇ ਮੌਸਮ ਵਿਭਾਗ ਮੁਤਾਬਕ ਜਿਹੜੇ 9 ਜਿਲਿਆਂ ਵਿਚ ਗਰਮੀ ਦੀਆਂ ਲਹਿਰਾਂ ਚੱਲਣਗੀਆਂ ਦੇ ਵਿਚ ਫਿਰੋਜ਼ਪੁਰ, ਫਰੀਦਕੋਟ, ਮੋਗਾ, ਲੁਧਿਆਣਾ, ਬਰਨਾਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਮੋਹਾਲੀ ਸ਼ਾਮਲ ਹਨ। ਕਿਹੜੇ 7 ਜਿ਼ਲਿਆਂ ਵਿਚ ਕਿੰਨਾਂ ਤਾਪਮਾਨ ਕੀਤਾ ਗਿਆ ਹੈ ਦਰਜ ਸੱਤ ਜਿ਼ਲ੍ਹਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਗਿਆ, ਜਿਨ੍ਹਾਂ ਵਿੱਚ ਚੰਡੀਗੜ੍ਹ (40.8), ਲੁਧਿਆਣਾ (42.4), ਪਟਿਆਲਾ (42.4), ਬਠਿੰਡਾ (43.7), ਐਸਬੀਐਸ ਨਗਰ (40.5), ਫਰੀਦਕੋਟ (42.8) ਅਤੇ ਰੂਪਨਗਰ (41.4) ਸ਼ਾਮਲ ਹਨ। ਛੇ ਜ਼ਿਲ੍ਹਿਆਂ ਵਿੱਚ ਤਾਪਮਾਨ 35 ਤੋਂ 40 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਕੀਤਾ ਗਿਆ, ਜਿਨ੍ਹਾਂ ਵਿੱਚ ਅੰਮ੍ਰਿਤਸਰ (39.3), ਪਠਾਨਕੋਟ (38.8), ਫਾਜ਼ਿਲਕਾ (39.9), ਫਿਰੋਜ਼ਪੁਰ (39.0), ਹੁਸ਼ਿਆਰਪੁਰ (37.9) ਅਤੇ ਮੋਗਾ (39.4) ਸ਼ਾਮਲ ਹਨ ।

Related Post

Instagram