National
0
ਬਲੂ ਲਾਈਨ ਮੈਟਰੋ `ਤੇ ਕੇਬਲ ਚੋਰੀ ਹੋਣ ਕਾਰਨ ਮੈਟਰੋ ਹੋਈ ਕੁੱਝ ਸਮੇਂ ਲਈ ਹੋਲੀ
- by Jasbeer Singh
- December 5, 2024
ਬਲੂ ਲਾਈਨ ਮੈਟਰੋ `ਤੇ ਕੇਬਲ ਚੋਰੀ ਹੋਣ ਕਾਰਨ ਮੈਟਰੋ ਹੋਈ ਕੁੱਝ ਸਮੇਂ ਲਈ ਹੋਲੀ ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਮੈਟਰੋ ਤੋਂ ਸਫ਼ਰ ਕਰਨ ਵਾਲਿਆਂ ਨੂੰ ਅੱਜ ਉਸ ਸਮੇ਼ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਜਦੋਂ ਕੀਰਤੀ ਨਗਰ-ਮੋਤੀ ਨਗਰ ਵਿਚਕਾਰ ਕੇਬਲ ਚੋਰੀ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ । ਕੇਬਲ ਚੋਰੀ ਹੋਣ ਕਾਰਨ ਬਲੂ ਲਾਈਨ `ਤੇ ਚੱਲ ਰਹੀ ਮੈਟਰੋ ਦੀ ਰਫ਼ਤਾਰ ਨਾ-ਮਾਤਰ ਕਰਨੀ ਪਈ ਅਤੇ ਬ੍ਰੇਕਾਂ ਵੀ ਲਗਾਉਣੀਆਂ ਪਈਆਂ।ਉਕਤ ਘਟਨਾਕ੍ਰਮ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡੀ. ਐਮ. ਆਰ. ਸੀ. ਨੇ ਕਿਹਾ ਕਿ ਮੋਤੀ ਨਗਰ ਅਤੇ ਕੀਰਤੀ ਨਗਰ ਵਿਚਕਾਰ ਕੇਬਲ ਚੋਰੀ ਹੋਣ ਕਾਰਨ ਬਲੂ ਲਾਈਨ `ਤੇ ਸੇਵਾਵਾਂ ਦੇਰੀ ਨਾਲ ਹੋ ਰਹੀਆਂ ਹਨ ਅਤੇ ਇਸ ਲਈ ਉਨ੍ਹਾਂ ਨੂੰ ਅਫਸੋਸ ਹੈ ।
