post

Jasbeer Singh

(Chief Editor)

Patiala News

ਮਨਰੇਗਾ ਮਜ਼ਦੂਰ ਯੂਨੀਅਨ ਨੇ ਵੱਖ ਵੱਖ ਪਿੰਡਾਂ ਵਿੱਚ ਮਈ ਦਿਵਸ ਮਨਾਇਆ

post-img

ਮਨਰੇਗਾ ਮਜ਼ਦੂਰ ਯੂਨੀਅਨ ਨੇ ਵੱਖ ਵੱਖ ਪਿੰਡਾਂ ਵਿੱਚ ਮਈ ਦਿਵਸ ਮਨਾਇਆ - ਸ਼ਿਕਾਗੋ ਦੇ ਸ਼ਹੀਦਾਂ ਦੀ ਕੁਰਬਾਨੀਆਂ ਸਦਕਾ ਹੀ ਕਾਮੇ 8 ਘੰਟੇ ਦੀ ਦਿਹਾੜੀ ਕਰਦੇ ਹਨ :- ਗੁਰਨਾਮ ਸਿੰਘ ਘਨੌਰ, 2 ਮਈ : ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਨਾਲ ਸਬੰਧਤ ਸੀਟੂ ਦੇ ਸੱਦੇ ਤੇ ਵੱਖ ਵੱਖ ਪਿੰਡਾਂ ਵਿੱਚ ਮਈ ਦਿਵਸ ਮਨਾਇਆ ਗਿਆ। ਇਸ ਮੌਕੇ ਆਗੂਆਂ ਨੇ ਮਜ਼ਦੂਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਮਈ 1886 ਨੂੰ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਜਦੋਂ ਮਜ਼ਦੂਰ ਆਪਣੀਆਂ ਮੰਗਾਂ ਦੇ ਲਈ ਮੁਜ਼ਾਹਰਾ ਕਰ ਰਹੇ ਸਨ ਤਾਂ ਉਥੋਂ ਦੀ ਸਰਕਾਰ ਨੇ ਮਜ਼ਦੂਰਾਂ ਉੱਪਰ ਲਾਠੀਚਾਰਜ ਤੇ ਗੋਲੀਆਂ ਚਲਾਈਆਂ ਗਈਆਂ। ਜਿਸ ਕਾਰਨ 6 ਮਜ਼ਦੂਰ ਸ਼ਹੀਦ ਹੋਏ ਤੇ ਕਈਆਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ। ਕਿਉਂਕਿ ਉਸ ਸਮੇਂ ਮਜ਼ਦੂਰਾਂ ਦੀ ਦਿਹਾੜੀ ਦਾ ਕੋਈ ਸਮਾਂ ਨਿਸ਼ਚਿਤ ਨਹੀਂ ਸੀ ਤੇ ਰੋਟੀ ਖਾਣ ਦੀ ਵੀ ਛੁਟੀ ਨਹੀਂ ਹੁੰਦੀ ਸੀ। ਸ਼ਿਕਾਗੋ ਦੇ ਸ਼ਹੀਦਾਂ ਦੀ ਕੁਰਬਾਨੀਆਂ ਸਦਕਾ ਹੀ ਕੰਮ 8 ਘੰਟੇ ਦੀ ਦਿਹਾੜੀ ਕਰਦੇ ਹਾਂ ਸਿੱਖਿਆ, ਸਿਹਤ, ਬਰਾਬਰ ਕੰਮ ਬਰਾਬਰ ਵੇਦ ਲੈ ਰਹੇ ਹਾਂ ਸੀਟੂ ਪੰਜਾਬ ਦੇ ਸਕੱਤਰ ਕਾਮਰੇਡ ਗੁਰਨਾਮ ਸਿੰਘ ਘਨੌਰ ਨੇ ਕਿਹਾ ਹੈ ਕਿ ਬੀ ਜੇ ਪੀ ਦੀ ਕੇਂਦਰ ਸਰਕਾਰ ਮਜ਼ਦੂਰਾਂ ਵਿਰੋਧੀ 4 ਲੇਬਰ ਕੋਡ ਲਾਗੂ ਕਰਕੇ ਸ਼ਿਕਾਗੋ ਦੇ ਸ਼ਹੀਦਾਂ ਦੀ ਕੀਤੀਆਂ ਗਈਆਂ ਪ੍ਰਾਪਤੀਆਂ ਨੂੰ ਖੋਹਣਾ ਚਾਹੁੰਦੀ ਹੈ। ਜਿਸ ਨੂੰ ਕਿ ਮਜ਼ਦੂਰ ਜਮਾਤ ਕਦੇ ਵੀ ਸਹਿਨ ਨਹੀਂ ਕਰੇਗੀ ਗੁਰਨਾਮ ਸਿੰਘ ਘਨੌਰ ਨੇ ਮੰਗ ਕੀਤੀ ਕਿ ਮਜ਼ਦੂਰ ਵਿਰੋਧੀ 4 ਲੇਬਰ ਕੋਡ ਰੱਦ ਕੀਤੇ ਜਾਣ ਠੇਕੇਦਾਰੀ ਸਿਸਟਮ ਰੱਦ ਕੀਤਾ ਜਾਵੇ। ਮਨਰੇਗਾ ਦੇ ਕੰਮ ਦੇ ਦਿਨ 200 ਕੀਤੇ ਜਾਣ, ਦਿਹਾੜੀ 700 ਰੁਪਏ ਕੀਤੀ ਜਾਵੇ, ਮਨਰੇਗਾ ਸ਼ਹਿਰਾਂ ਵਿੱਚ ਵੀ ਲਾਗੂ ਕੀਤਾ ਜਾਵੇ, ਸਕੀਮ ਵਰਕਰਾਂ ਨੂੰ 26000 ਰੁਪਏ ਪ੍ਰਤੀ ਮਹੀਨਾ ਵੇਦ ਦਿੱਤੀ ਜਾਵੇ, ਉਸਾਰੀ ਮਜ਼ਦੂਰਾਂ ਦੀ ਸਕੀਮਾਂ ਵਿੱਚ ਕਟੌਤੀਆਂ ਰੱਦ ਕੀਤੀਆਂ ਜਾਣ ਮਜ਼ਦੂਰਾਂ ਨੂੰ 10 ਮਰਲੇ ਦੇ ਪਲਾਟ ਤੇ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ। ਇਸ ਮੌਕੇ ਜਰਨੈਲ ਸਿੰਘ ਘਨੌਰ, ਦੇਵ ਸਿੰਘ ਫ਼ੌਜੀ ਕਾਮੀ ਖ਼ੁਰਦ, ਹਰਚੰਦ ਸਿੰਘ, ਗੀਤਾਂ ਰਾਣੀ, ਮਮਤਾ ਰਾਣੀ, ਰੁਪਿੰਦਰ ਕੌਰ ਤੇ ਦਲੀਪ ਸਿੰਘ ਨਨਹੇੜੀ ਮੌਜੂਦ ਸਨ।

Related Post