post

Admin

(Chief Editor)

Crime

ਝਾਰਖੰਡ `ਚ ਨਾਬਾਲਗ ਲੜਕੀ ਦਾ ਗੈਂਗਰੇਪ ਤੋਂ ਬਾਅਦ ਕਤਲ

post-img

ਝਾਰਖੰਡ `ਚ ਨਾਬਾਲਗ ਲੜਕੀ ਦਾ ਗੈਂਗਰੇਪ ਤੋਂ ਬਾਅਦ ਕਤਲ ਮੇਦਿਨੀਨਗਰ, 10 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਝਾਰਖੰਡ ਦੇ ਪਲਾਮੂ ਜਿ਼ਲੇ ਵਿਚ ਇਕ ਨਾਬਾਲਗ ਲੜਕੀ ਦਾ ਗੈਂਗਰੇਪ ਤੋਂ ਬਾਅਦ ਕਤਲ ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਹੈ। ਕਿਥੋਂ ਬਰਾਮਦ ਕੀਤੀ ਗਈ ਹੈ ਲੜਕੀ ਦੀ ਲਾਸ਼ ਝਾਰਖੰਡ ਦੇ ਪਲਾਮੂ ਜਿ਼ਲੇ `ਚ 14 ਸਾਲਾ ਲੜਕੀ ਨਾਲ ਕਥਿਤ ਤੌਰ `ਤੇ ਗੈਂਗਰੇਪ ਕਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ । ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੇਰਹਾਸੀ ਥਾਣਾ ਖੇਤਰ ਦੇ ਇਕ ਖੂਹ `ਚੋਂ ਲੜਕੀ ਦੀ ਲਾਸ਼ ਬਰਾਮਦ ਕੀਤੀ ਗਈ । ਕੀ ਆਖਿਆ ਪੁਲਸ ਨੇ ਪੁਲਸ ਨੇ ਕਿਹਾ ਕਿ ਪੀੜਤਾ ਦੇ ਦਾਦੇ ਦੀ ਸਿ਼ਕਾਇਤ ਦੇ ਆਧਾਰ `ਤੇ ਐੱਫ. ਆਈ. ਆਰ. ਦਰਜ ਕੀਤੀ ਗਈ ਹੈ, ਜਿਸ `ਚ 3 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਲੇਸਲੀਗੰਜ ਦੇ ਐੱਸ. ਡੀ. ਪੀ. ਓ. ਮਨੋਜ ਝਾਅ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਮੇਦਿਨੀਰਾਏ ਮੈਡੀਕਲ ਕਾਲਜ ਅਤੇ ਹਸਪਤਾਲ (ਐੱਮ. ਐੱਮ. ਸੀ. ਐੱਚ.) ਭੇਜ ਦਿੱਤਾ ਗਿਆ ਹੈ ।

Related Post

Instagram