post

Jasbeer Singh

(Chief Editor)

Punjab

ਜਲੰਧਰ ਦੇ ਆਦਮਪੁਰ ਦੇ ਗਾਂਧੀ ਨਗਰ ਵਿਖੇ ਬਣੇ ਘਰ ਵਿਚ ਬਦਮਾਸ਼ਾਂ ਸੁੱਟੇ ਪੈਟਰੋਲ ਬੰਬ

post-img

ਜਲੰਧਰ ਦੇ ਆਦਮਪੁਰ ਦੇ ਗਾਂਧੀ ਨਗਰ ਵਿਖੇ ਬਣੇ ਘਰ ਵਿਚ ਬਦਮਾਸ਼ਾਂ ਸੁੱਟੇ ਪੈਟਰੋਲ ਬੰਬ ਜਲੰਧਰ, 8 ਜੁਲਾਈ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ ਦੇ ਆਮਦਮਪੁਰ ਦੇ ਗਾਂਧੀ ਨਗਰ ਵਿਖੇ ਤਿੰਨ ਅਣਪਛਾਤੇ ਵਿਅਕਤੀਆਂ ਵਲੋਂ ਇਕ ਘਰ ਵਿਚ ਪੈਟਰੋਲ ਬੰਬ ਸੁੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਕਤ ਘਟਨਾਕ੍ਰਮ ਸਬੰਧੀ ਪਤਾ ਚਲਦਿਆਂ ਹੀ ਜਲੰਧਰ ਰੇਂਜ ਦੇ ਡੀ. ਆਈ. ਜੀ. ਨਵੀਨ ਸਿੰਗਲਾ ਨੇ ਪੁਲਸ ਅਧਿਕਾਰੀਆਂ ਦੀ ਟੀਮ ਨਾਲ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਅਤੇ ਜਾਂਚ ਸ਼ੁਰੂ ਕਰਦਿਆਂ ਘਰ ਦੇ ਪਰਿਵਾਰਕ ਮੈਂਬਰਾਂ ਨੰੁ ਅਜਿਹਾ ਕਰਨ ਵਾਲੇ ਵਿਅਕਤੀਆਂ ਨੂੰ ਛੇਤੀ ਫੜ ਕੇ ਸਲਾਖਾਂ ਪਿੱਛੇ ਸੁੱਟਣ ਦਾ ਭਰੋਸਾ ਦਿੱਤਾ। ਪੈਟਰੋਲ ਬੰਬ ਗੇਟ ਤੇ ਸੁੱਟ ਭੱਜੇ ਤਿੰਨੋ ਜਣੇ ਗਾਂਧੀ ਨਗਰ ਵਿਖੇ ਜਿਸ ਘਰ ਵਿਚ ਤਿੰਨ ਵਿਅਕਤੀਆਂ ਵਲੋਂ ਕਿਨ੍ਹਾਂ ਕਾਰਨਾਂ ਦੇ ਚਲਦਿਆਂ ਪੈਟਰੋਲ ਬੰਬ ਸੁੱਟੇ ਗਏ ਹਨ ਦਾ ਤਾਂ ਹਾਲੇ ਤੱਕ ਬੇਸ਼ਕ ਪਤਾ ਨਹੀਂ ਚੱਲ ਸਕਿਆ ਹੈ ਪਰ ਅਜਿਹਾ ਕੰਮ ਕਰਨ ਵਾਲੇ ਤਿੰਨੋ ਵਿਅਕਤੀਆਂ ਵਲੋਂ ਘਟਨਾ ਨੂੰ ਅੰਜਾਮ ਦਿੰਦਿਆਂ ਹੀ ਮੌਕੇ ਤੋਂ ਫੁਰਤੀ ਨਾਲ ਫਰਾਰ ਹੋਣ ਵਿਚ ਕੋਈ ਕਸਰ ਨਹੀਂ ਛੱਡੀ ਗਈ। ਪੈਟਰੋਲ ਬੰਬ ਸੁੱਟਣ ਦੇ ਚਲਦਿਆਂ ਘਰ ਦੇ ਮੁੱਖ ਗੇਟ ਤੇ ਤਾਂ ਬੇਸ਼ਕ ਅੱਗ ਲੱਗ ਗਈ ਪਰ ਉਸ ਮਾਲਕ ਦੀ ਕ੍ਰਿਪਾ ਨਾਲ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਪੁਲਸ ਕਰ ਰਹੀ ਹੈ ਸਮੁੱਚੇ ਪਹਿਲੂਆਂ ਤੇ ਜਾਂਚ ਡੀ. ਆਈ. ਜੀ. ਨਵੀਨ ਸਿੰਗਲਾ ਨੇ ਆਦਮਪੁਰ ਪੁਲਸ ਥਾਣਾ ਮੁਖੀ ਨੂੰ ਸ਼ੱਕੀ ਵਿਅਕਤੀਆਂ ਨੂੰ ਜਾਂਚ ਵਿੱਚ ਸ਼ਾਮਲ ਕਰਨ ਦੇ ਨਿਰਦੇਸ਼ ਦਿੰਦਿਆਂ ਸਮੁੱਚੇ ਪਹਿਲੂਆਂ ਤੇ ਜਾਂਚ ਕਰਨ ਬਾਰੇ ਵੀ ਦੱਸਿਆ। ਉਨ੍ਹਾਂ ਸੀ. ਸੀ. ਟੀ. ਵੀ. ਫੁਟੇਜ, ਸਥਾਨਕ ਖੁਫੀਆ ਜਾਣਕਾਰੀ ਅਤੇ ਤਕਨੀਕੀ ਨਿਗਰਾਨੀ ਦੀ ਵਰਤੋਂ ਕਰਕੇ ਜਲਦ ਦੋਸ਼ੀਆਂ ਦਾ ਪਤਾ ਲਾਉਣ ’ਤੇ ਜ਼ੋਰ ਦਿੱਤਾ। ਘਟਨਾ ਨੂੰ ਜਲਦ ਟ੍ਰੇਸ ਕਰਕੇ ਦੋਸ਼ੀਆਂ ਨੂੰ ਕਰ ਲਿਆ ਜਾਵੇਗਾ ਗ੍ਰਿਫ਼ਤਾਰ ਡੀ. ਆਈ. ਜੀ. ਸਿੰਗਲਾ ਨੇ ਆਦਮਪੁਰ ਦੇ ਗਾਂਧੀ ਨਗਰ ਵਿੱਚ ਵਾਪਰੀ ਉਕਤ ਖਤਰਨਾਕ ਘਟਨਾ ਨੂੰ ਜਲਦ ਟਰੇਸ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲੈਣ ਦਾ ਭਰੋਸਾ ਦਿੰਦਿਆਂ ਦੱਸਿਆ ਕਿ ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਵਿਰੁੱਧ ਐਫ. ਆਈ. ਆਰ. ਦਰਜ ਕੀਤੀ ਗਈ ਹੈ।

Related Post