
ਖੂਨਦਾਨ ਸੇਵਾ ਵਿਚ ਮਿਸ਼ਨ ਲਾਲੀ ਤੇ ਹਰਿਆਲੀ ਦਾ ਵੱਡਮੁੱਲਾ ਯੋਗਦਾਨ : ਚੇਅਰਮੈਨ ਜੱਸੀ
- by Jasbeer Singh
- January 17, 2025

ਖੂਨਦਾਨ ਸੇਵਾ ਵਿਚ ਮਿਸ਼ਨ ਲਾਲੀ ਤੇ ਹਰਿਆਲੀ ਦਾ ਵੱਡਮੁੱਲਾ ਯੋਗਦਾਨ : ਚੇਅਰਮੈਨ ਜੱਸੀ —‘ਬਲੱਡ ਡੋਨਰਜ਼ ਵੈਲਫੇਅਰ ਬੋਰਡ’ ਦਾ ਗਠਨ ਕਰੇ ਸਰਕਾਰ: ਸਨੌਰ ਪਟਿਆਲਾ, 17 ਜਨਵਰੀ : ਪਿਛਲੇ ਦੋ ਦਹਾਕਿਆਂ ਤੋਂ ਖੂਨਦਾਨ ਸੇਵਾ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਗਰੁੱਪ ਮਿਸ਼ਨ ਲਾਲੀ ਤੇ ਹਰਿਆਲੀ ਦੇ ਮੋਢੀ ਹਰਦੀਪ ਸਿੰਘ ਸਨੌਰ ਨਾਲ ਇੱਕ ਗੈਰ ਰਸਮੀ ਮੁਲਾਕਾਤ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਖੂਨਦਾਨ ਸੇਵਾ ਵਿਚ ਮਿਸ਼ਨ ਲਾਲੀ ਤੇ ਹਰਿਆਲੀ ਗਰੁੱਪ ਦਾ ਵੱਡਮੁੱਲਾ ਯੋਗਦਾਨ ਹੈ । ਉਨ੍ਹਾਂ ਕਿਹਾ ਕਿ ਹਰ ਮਹੀਨੇ 5 ਅਤੇ 20 ਤਰੀਕ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਵਿਚ ਲਗਾਤਾਰ ਪਿਛਲੇ 12 ਸਾਲਾਂ ਤੋਂ ਖੂਨਦਾਨ ਕੈਂਪ ਲਗਾਉਣਾ ਵੀ ਵੱਡਾ ਕਾਰਜ ਹੈ। ਲੋੜਵੰਦ ਮਰੀਜ਼ਾਂ ਦੀ ਜਾਨ ਬਚਾਉਣ ਦੇ ਇਸ ਮਹਾਨ ਕਾਰਜ ਲਈ ਮਿਸ਼ਨ ਦੇ ਮੋਢੀ ਹਰਦੀਪ ਸਿੰਘ ਸਨੌਰ ਤੇ ਸਾਥੀ ਵਧਾਈ ਦੇ ਪਾਤਰ ਹਨ । ਇਸ ਮੌਕੇ ਹਰਦੀਪ ਸਿੰਘ ਸਨੌਰ ਨੇ ਪੰਜਾਬ ਸਰਕਾਰ ਪਾਸੋਂ ਬਲੱਡ ਡੋਨਰਜ਼ ਵੈਲਫੇਅਰ ਬੋਰਡ ਦੇ ਗਠਨ ਦੀ ਮੰਗ ਵੀ ਦੁਹਰਾਈ, ਜਿਸ ਸੰਬੰਧੀ ਜੱਸੀ ਨੇ ਕਿਹਾ ਕਿ ਉਹ ਜਲਦ ਹੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਰਕਾਰ ਨਾਲ ਗੱਲ ਕਰਨਗੇ ਅਤੇ ਆਗਾਮੀ ਬਜਟ ਵਿਚ ਇਸ ਦੀ ਵਿਵਸਥਾ ਬਣਾਉਣ ਲਈ ਵੀ ਬੇਨਤੀ ਕਰਨਗੇ । ਉਨ੍ਹਾਂ ਕਿਹਾ ਕਿ ਸੂਬੇ ਅੰਦਰ 4 ਲੱਖ ਦੇ ਕਰੀਬ ਖੂਨਦਾਨੀਆਂ ਦੀ ਭਲਾਈ ਲਈ ਸੂਬਾ ਸਰਕਾਰ ਹਰ ਸੰਭਵ ਕੋਸ਼ਿਸ਼ ਕਰੇਗੀ ਤਾਂ ਜੋ ਨੌਜਵਾਨ ਵੱਧ ਤੋਂ ਵੱਧ ਇਸ ਮਹਾਨ ਸੇਵਾ ਨਾਲ ਜੁੜਨ । ਇਸ ਮੌਕੇ ਜਸਪ੍ਰੀਤ ਸਿੰਘ ਰਾਇਮਲ ਮਾਜਰੀ ਤੇ ਬੇਅੰਤ ਸਿੰਘ ਘੜੂੰਆਂ ਰਾਮਪੁਰ ਸਾਹੀਏਵਾਲ ਵੀ ਹਾਜ਼ਰ ਸਨ ।