
ਵਿਧਾਇਕ ਦੇਵ ਮਾਨ ਦੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਬੰਦ ਕਮਰਾ ਮੀਟਿੰਗ ਹੋਈ -
- by Jasbeer Singh
- May 19, 2025

ਵਿਧਾਇਕ ਦੇਵ ਮਾਨ ਦੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਬੰਦ ਕਮਰਾ ਮੀਟਿੰਗ ਹੋਈ - ਨਾਭਾ 19 ਮਈ : ਨਾਭਾ ਹਲਕੇ ਦੇ ਹਰਮਨ ਪਿਆਰੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਦਿੱਲੀ ਵਿਖੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਬੰਦ ਕਮਰਾ ਮੀਟਿੰਗ ਹੋਈ ਹੈ । ਦੇਵ ਮਾਨ ਅਰਵਿੰਦ ਕੇਜਰੀਵਾਲ ਦੇ ਬਹੁਤ ਕਰੀਬੀ ਹਨ , ਜਿਸ ਕਰਕੇ ਉਨਾਂ ਦੀ ਗੱਲ ਅਰਵਿੰਦ ਕੇਜਰੀਵਾਲ ਬਹੁਤ ਹੀ ਧਿਆਨ ਨਾਲ ਸੁਣਦੇ ਹਨ । ਪਿਛਲੀ ਮੁਲਾਕਾਤ ਵਿੱਚ ਵਿਧਾਇਕ ਦੇਵ ਮਾਨ ਨੇ ਨਾਭਾ ਹਲਕੇ ਦੀ ਚੱਲ ਰਹੀ ਚੰਗੀ ਕਾਰਗੁਜ਼ਾਰੀ ਬਾਰੇ ਇੱਕ ਲਿਖਤੀ ਰਿਪੋਰਟ ਵੀ ਅਰਵਿੰਦ ਕੇਜੀਵਾਲ ਨੂੰ ਸੌਂਪੀ ਸੀ । ਰਿਪੋਰਟ ਵਿੱਚ ਨਾਭਾ ਸ਼ਹਿਰ ਹਾਊਸ ਟੈਕਸ ਤੇ ਬਿਲਡਿੰਗ ਟੈਕਸ ਵਿੱਚ ਲਗਾਤਾਰ ਪਿਛਲੇ ਦੋ ਸਾਲਾਂ ਤੋਂ ਪੂਰੇ ਪੰਜਾਬ ਵਿੱਚੋਂ ਪਹਿਲੇ ਨੰਬਰ ਤੇ ਆ ਰਿਹਾ ਹੈ ਦਾ ਜ਼ਿਕਰ ਸੀ । ਇਸ ਰਿਪੋਰਟ ਤੋ ਪ੍ਰਭਾਵਿਤ ਹੋ ਕੇ ਨਾਭਾ ਸ਼ਹਿਰ ਦਾ ਸਰਵੇ ਕਰਨ ਲਈ ਸਪੈਸ਼ਨ ਪੰਜਾਬ ਟੀਮ ਨੇ ਦੋ ਦਿਨ ਦਾ ਸਰਵੇ ਕੀਤਾ ਸੀ ਜਿਸ ਵਿੱਚ ਨਾਭਾ ਸ਼ਹਿਰ ਵਿੱਚ ਕੀਤੇ ਕੰਮਾਂ ਦੀ ਗਰਾਊਂਡ ਜ਼ੀਰੋ ਰਿਪੋਰਟ ਲਈ ਗਈ ਜੋ ਬਹੁਤ ਹੀ ਪ੍ਰਭਾਵਸ਼ਾਲੀ ਸੀ । ਦੇਵ ਮਾਨ ਨੇ ਨਾਭਾ ਹਲਕੇ ਵਿੱਚ ਹੋਣ ਵਾਲੇ ਵਿਕਾਸ ਕੰਮ ਜਿਵੇਂ ਸਕੂਲਾਂ ਦੇ ਕੰਮ , ਪੁਰਾਣਾ ਨਾਭਾ ਰਿਆਸਤੀ ਕਿਲ੍ਹਾ ਦੀ ਸੰਭਾਲ , 42 ਨਵੀਂਆ ਸੜਕਾਂ , 20 ਵੱਡੇ ਤੇ 100 ਦਰਮਿਆਨੇ ਖੇਡ ਗਰਾਊਂਡ , ਹਰੇਕ ਪਿੰਡ ਵਿੱਚ ਸੀਵਰੇਜ , ਨਾਭੇ ਦਾ ਸੀਵਰੇਜ , ਨਾਭੇ ਦਾ ਸੁੰਦਰੀਕਰਨ , ਨਹਿਰੀ ਪਾਣੀ ਅਤੇ ਨਾਭਾ ਨਗਰ ਕੌਂਸਲ ਤੇ ਭਾਦਸੋਂ ਨਗਰ ਪੰਚਾਇਤ ਦੀਆਂ ਦੁਕਾਨਾਂ , ਨਜ਼ਾਇਜ ਉਸਾਰੀ ਮਕਾਨਾਂ ਨੂੰ ਇੱਕ ਟਾਈਮ ਸਕੀਮ ਵਿੱਚ ਲਿਆਉਣਾ ਆਦਿ ਵਿਸ਼ਿਆਂ ਤੇ ਗੰਭੀਰ ਚਰਚਾ ਕੀਤੀ ।