

ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਵਿਸ਼ੇਸ਼ ਮੀਟਿੰਗ- ਨਾਭਾ 19 ਮਈ : ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਨਾਭਾ ਦੀ ਇੱਕ ਵਿਸ਼ੇਸ਼ ਮੀਟਿੰਗ ਪਰਮਜੀਤ ਸਿੰਘ ਸੋਢੀ ਪ੍ਧਾਨ ਜੀ ਦੀ ਅਗਵਾਈ ਵਿੱਚ ਸੀਨੀਅਰ ਸਿਟੀਜਨ ਲਾਇਬਰੇਰੀ ਨਾਭਾ ਵਿਖੇ ਹੋਈ, ਜਿਸ ਵਿੱਚ ਪੈਨਸ਼ਨਰਜ਼ ਦੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ । ਪੈਨਸ਼ਨਰਜ਼ ਦੇ ਬਣਦੇ ਬਕਾਏ ਤੇ ਲੀਵ ਇਨਕੈਸ਼ਮੈਂਟ ਦੇ ਬਕਾਏ ਸਮੇਂ ਸਿਰ ਨਾ ਦੇਣ ਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੀ ਨਿਖੇਧੀ ਕੀਤੀ ਗਈ । ਮੀਟਿੰਗ ਵਿੱਚ 01/01/2016 ਤੋਂ ਪਹਿਲਾਂ ਸੇਵਾ ਮੁਕਤ ਹੋਏ ਪੈਨਸ਼ਨਰਜ਼ ਨੂੰ 2.59 ਦੀ ਗੁਣਾਂਕ ਦੇਣ ਦੀ ਪੰਜਾਬ ਸਰਕਾਰ ਤੋਂ ਪੁਰਜੋ਼ਰਦਾਰ ਮੰਗ ਕੀਤੀ ਗਈ । ਇਸ ਮੌਕੇ ਰਵਿੰਦਰ ਕੁਮਾਰ ਜਨਰਲ ਸੈਕਟਰੀ, ਹਰਬਚਨ ਸਿੰਘ, ਪਸ਼ੌਰਾ ਸਿੰਘ ਧਾਲੀਵਾਲ ਜਨਰਲ ਸਕੱਤਰ, ਅਮਰੀਕ ਸਿੰਘ ਸੁੱਧੇਵਾਲ, ਭਜਨ ਸਿੰਘ ਖਹਿਰਾ, ਸੰਢੌਰੀਆ ਖਾਨ, ਲਾਲ ਚੰਦ, ਪੂਰਨ ਚੰਦ ਖਜ਼ਾਨਚੀ, ਸਤੀਸ਼ ਕੁਮਾਰ, ਮੇਜਰ ਸਿੰਘ ਨਾਭਾ, ਦਰਸ਼ਨ ਸਿੰਘ, ਨਿਰਮਲ ਸਿੰਘ ਇੰਸਪੈਕਟਰ, ਧਰਮਪਾਲ ਸਾਸਤਰੀ, ਬਿਮਲਾ ਪੁਰੀ, ਰਵਿੰਦਰ ਸਿੰਘ ਇੰਸਪੈਕਟਰ ਸਮੇਤ ਹੋਰ ਬਹੁਤ ਸਾਰੇ ਪੈਨਸ਼ਨਰਜ਼ ਸ਼ਾਮਿਲ ਹੋਏ ।