post

Jasbeer Singh

(Chief Editor)

Patiala News

ਮਦਰ ਡੇਅ ਮੌਕੇ ਵਿਧਾਇਕ ਦੇਵ ਮਾਨ ਨੇ ਆਪਣੀ ਮਾਂ ਤੋ ਲਿਆ ਅਸ਼ੀਰਵਾਦ

post-img

ਮਦਰ ਡੇਅ ਮੌਕੇ ਵਿਧਾਇਕ ਦੇਵ ਮਾਨ ਨੇ ਆਪਣੀ ਮਾਂ ਤੋ ਲਿਆ ਅਸ਼ੀਰਵਾਦ ਨਾਭਾ 11 ਮਈ : ਮਦਰ ਡੇਅ ਮਾਂ ਦੇ ਵਿਸ਼ੇਸ਼ ਦਿਵਸ ਤੇ ਗੁਰਦੇਵ ਸਿੰਘ ਦੇਵ ਮਾਨ ਵਿਧਾਇਕ ਹਲਕਾ ਨਾਭਾ ਨੇ ਆਪਣੇ ਜੱਦੀ ਪਿੰਡ ਫਤਿਹਪੁਰ ਰਾਜਪੂਤਾਂ ਜਿਲਾ ਪਟਿਆਲਾ ਪਹੁੰਚ ਕੇ ਆਪਣੀ ਮਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਮਾਂ ਭਾਗ ਕੌਰ ਤੋ ਅਸ਼ੀਰਵਾਦ ਲਿਆ । ਦੇਵ ਮਾਨ ਨੇ ਕਿਹਾ ਕਿ ਮਾਂ ਰੱਬ ਦਾ ਦੂਸਰਾ ਰੂਪ ਹੈ । ਆਪਣੇ ਮਾਂ ਬਾਪ ਦਾ ਸਤਿਕਾਰ ਤੇ ਸੇਵਾ ਜ਼ਰੂਰ ਕਰਿਆ ਕਰੋ । ਮਾਂ ਹੀ ਸਾਨੂੰ ਦੁਨੀਆਂ ਦਿਖਾਉਦੀ ਹੈ , ਦੁਨੀਆਂ ਤੇ ਸਿਰਫ ਮਾਂ ਹੀ ਤੁਹਾਡੇ ਭਲੇ ਤੇ ਚੜ੍ਹਦੀ ਕਲਾ ਲਈ ਹਮੇਸ਼ਾ ਅਰਦਾਸ ਕਰਦੀ ਹੈ । ਭਾਰਤ ਪਾਕਿਸਤਾਨ ਦੀ ਲੜਾਈ ਮੌਕੇ ਜਿਹੜੀ ਸਾਡੀਆਂ ਧੀਆਂ ਤੇ ਮਾਵਾਂ ਨੇ ਯੋਗਦਾਨ ਪਾਇਆ ਹੈ ਉਹ ਮਹਾਨ ਹੈ ਮੈ ਫੌਜ ਵਿੱਚ ਕੰਮ ਕਰਦਿਆਂ ਸਾਰੀਆ ਫੌਜੀ ਧੀਆਂ ਤੇ ਮਾਤਾਵਾਂ ਨੂੰ ਦਿਲੋਂ ਸਲੂਟ ਕਰਦਾ ਹਾਂ । ਦੇਵ ਮਾਨ ਨੇ ਕਿਹਾ “ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਂ ਤਾ ਰੱਬ ਦਾ ਰੂਪ ਹੈ ਦੂਜਾ “ ਦੇ ਕਥਨ ਅਨੁਸਾਰ ਧਰਤੀ ਤੇ ਮਾਂ ਅਸਲ ਵਿੱਚ ਤੁਰਦਾ ਫਿਰਦਾ ਰੱਬ ਹੈ । ਦੇਵ ਮਾਨ ਨੇ ਮਾਂ ਦੇ ਪਵਿੱਤਰ ਦਿਵਸ ਮੌਕੇ ਨਾਭਾ ਹਲਕਾ ਤੇ ਸਮੂਹ ਭਾਰਤੀਆਂ ਨੂੰ ਮਦਰ ਡੇਅ ਦੀਆਂ ਮੁਬਾਰਕਾਂ ਦਿੱਤੀਆਂ ਹਨ । ਇਸ ਮੌਕੇ ਮਾਤਾ ਭਾਗ ਕੌਰ ਤੋ ਇਲਾਵਾ ਸੁਖਦੇਵ ਸਿੰਘ ਮਾਨ , ਕਪਿਲ ਮਾਨ , ਗੁਲਾਬ ਮਾਨ , ਡਾ ਸੁਖਵਿੰਦਰ , ਰਾਜ ਕੁਮਾਰ , ਮਾਸਟਰ ਪਰਮਿੰਦਰ ਸਿੰਘ , ਮਨਮੀਤ ਮਿੰਮੀ, ਭਰਭੂਰ ਸਿੰਘ ਆਦਿ ਹਾਜ਼ਰ ਸਨ ।

Related Post