
ਵਿਧਾਇਕ ਗੁਰਲਾਲ ਘਨੌਰ ਨੇ ਪੌਣੇ 9 ਲੱਖ ਰੁਪਏ ਦੀ ਲਾਗਤ ਨਾਲ ਸ਼ਹਿਰ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਨਾਲੇ ਦੀ ਉਸਾਰੀ ਦਾ ਕ
- by Jasbeer Singh
- February 21, 2025

ਵਿਧਾਇਕ ਗੁਰਲਾਲ ਘਨੌਰ ਨੇ ਪੌਣੇ 9 ਲੱਖ ਰੁਪਏ ਦੀ ਲਾਗਤ ਨਾਲ ਸ਼ਹਿਰ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਨਾਲੇ ਦੀ ਉਸਾਰੀ ਦਾ ਕੰਮ ਕਰਵਾਇਆ ਸ਼ੁਰੂ - ਗੰਦੇ ਪਾਣੀ ਨਾਲ ਬਣੇ ਛੱਪੜ ਦੀ ਥਾਂ 1 ਕਰੌੜ 29 ਲੱਖ ਰੁਪਏ ਦੀ ਲਾਗਤ ਨਾਲ ਜਲਦ ਉਸਾਰੇ ਜਾਣਗੇ ਖੂਹ : ਗੁਰਲਾਲ ਘਨੌਰ - ਲੋਕਾਂ ਨੂੰ ਛੱਪੜ ਤੋਂ ਮਿਲੇਗੀ ਨਿਜ਼ਾਤ, ਸ਼ਹਿਰ ਬਣੇਗਾ ਸੁੰਦਰ : ਗੁਰਲਾਲ ਘਨੌਰ ਘਨੌਰ : ਸ਼ਹਿਰ ਘਨੌਰ ਨਿਵਾਸੀਆਂ ਦੇ ਘਰਾਂ ਦੇ ਗੰਦੇ ਪਾਣੀ ਦੀ ਨਿਕਾਸੀ ਕਰਨ ਲਈ ਅੱਜ ਹਲਕਾ ਵਿਧਾਇਕ ਗੁਰਲਾਲ ਘਨੌਰ ਵੱਲੋਂ 8 ਲੱਖ 78 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਾਲੇ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਗਿਆ, ਜਿਸ ਦਾ ਕੰਮ ਲਗਭਗ 2 ਮਹੀਨਿਆਂ ਵਿਚ ਪੂਰਾ ਹੋ ਜਾਵੇਗਾ । ਇਸ ਮੌਕੇ ਵਿਧਾਇਕ ਗੁਰਲਾਲ ਘਨੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਲੰਮੇ ਸਮੇਂ ਤੋਂ ਘਨੌਰ ਸ਼ਹਿਰ ਨਿਵਾਸੀਆਂ ਦੇ ਘਰਾਂ ਦੇ ਗੰਦੇ ਪਾਣੀ ਦੀ ਨਿਕਾਸੀ ਨੂੰ ਸਰਕਾਰੀ ਹਸਪਤਾਲ ਨੇੜੇ ਸੁੱਟਿਆ ਹੋਇਆ ਹੈ, ਜਿਸ ਨੇ ਇੱਕ ਵੱਡੇ ਛੱਪੜ ਦਾ ਰੂਪ ਧਾਰਨ ਕੀਤਾ ਹੋਇਆ ਹੈ । ਉਨ੍ਹਾਂ ਦੱਸਿਆ ਕਿ ਨਾਲਾ ਤਿਆਰ ਹੋਣ ਨਾਲ ਛੱਪੜ 'ਚ ਜਾਣ ਵਾਲੀ ਗੰਦੇ ਪਾਣੀ ਦੀ ਸਪਲਾਈ ਬੰਦ ਕਰਕੇ ਨਾਲੇ ਵਿੱਚ ਚਾਲੂ ਕਰ ਦਿੱਤੀ ਜਾਵੇਗੀ, ਜਿਸ ਨਾਲ ਛੱਪੜ ਨੂੰ ਸੁਕਾ ਕੇ ਉਸ ਵਿਚ 1 ਕਰੌੜ 29 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੂਹਾਂ ਦੀ ਉਸਾਰੀ ਕੀਤੀ ਜਾਵੇਗੀ, ਜਿਨ੍ਹਾਂ ਵਿੱਚ ਗੰਦੇ ਪਾਣੀ ਨੂੰ ਸਾਫ ਕਰਕੇ ਪਾਣੀ ਦੀ ਸਪਲਾਈ ਨੂੰ ਪਾਇਪ ਲਾਈਨ ਨਾਲ ਜੋੜਿਆ ਜਾਵੇਗਾ। ਇਨ੍ਹਾਂ ਖੂਹਾਂ ਨੂੰ ਇੱਕ ਸੁੰਦਰ ਢੰਗ ਨਾਲ ਬਣਾਇਆ ਜਾਵੇਗਾ, ਜਿਸ ਵਿਚ ਪੌਦੇ ਅਤੇ ਪੱਥਰਾਂ ਨਾਲ ਸੋਹਣੀ ਦਿਖ ਦਿੱਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਸੀਵਰੇਜ ਟਰੀਟਮੈਂਟ ਪਲਾਂਟ ਬਣ ਕੇ ਤਿਆਰ ਹੋ ਗਿਆ ਹੈ, ਜਿਸ ਰਾਹੀਂ ਸ਼ਹਿਰ ਦੇ ਗੰਦੇ ਪਾਣੀ ਦੀ ਨਿਕਾਸੀ ਦੇ ਪਾਣੀ ਨੂੰ ਸਾਫ ਕਰਕੇ ਪਾਈਪ ਲਾਈਨ ਰਾਹੀਂ ਪੱਚੀ ਦਰੇ ਵਿਚ ਸੁੱਟਿਆ ਗਿਆ ਹੈ, ਜਿਸ ਦੀ ਸਾਢੇ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਪਾਈਪ ਲਾਈਨ ਪਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ । ਇਸ ਮੌਕੇ ਹਲਕਾ ਵਿਧਾਇਕ ਗੁਰਲਾਲ ਘਨੌਰ ਨੇ ਹਸਪਤਾਲ ਰੋਡ ਤੋਂ ਲੈਕੇ ਸੀਵਰੇਜ ਟਰੀਟਮੈਂਟ ਪਲਾਂਟ ਤੱਕ ਜਾਣ ਵਾਲੀ ਨਵੀਂ ਬਣ ਰਹੀ ਸੜਕ ਦੀ ਉਸਾਰੀ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ । ਜੋ ਲਗਭਗ 15 ਲੱਖ ਰੁਪਏ ਦੀ ਲਾਗਤ ਨਾਲ ਬਣ ਕੇ 2 ਮਹੀਨਿਆਂ ਵਿਚ ਬਣ ਕੇ ਤਿਆਰ ਹੋ ਜਾਵੇਗੀ । ਦੱਸਣਯੋਗ ਹੈ ਕਿ ਹਸਪਤਾਲ ਨੇੜੇ ਜਿਥੇ ਘਨੌਰ ਦੇ ਗੰਦੇ ਪਾਣੀ ਦੀ ਨਿਕਾਸੀ ਨੂੰ ਸੁੱਟਿਆ ਜਾਂਦਾ ਹੈ। ਇਥੇ ਦੇ ਲੋਕਾਂ ਅਤੇ ਨੇੜਲੇ ਵਸਨੀਕਾਂ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਇਸ ਛੱਪੜ ਦਾ ਰੂਪ ਧਾਰਨ ਕਰ ਰਹੇ ਗੰਦੇ ਪਾਣੀ ਨੂੰ ਇਥੋਂ ਹਟਾਇਆ ਜਾਵੇ ਪਰ ਇਹ ਨਹੀਂ ਹੋ ਸਕਿਆ। ਪਰ ਹਲਕਾ ਵਿਧਾਇਕ ਗੁਰਲਾਲ ਘਨੌਰ ਦੀ ਚੰਗੀ ਸੋਚ ਅਤੇ ਅਣਥੱਕ ਉਪਰਾਲੇ ਨੇ ਲੋਕਾਂ ਦੀ ਮੰਗ ਨੂੰ ਬੂਰ ਪਾਇਆ, ਜਿਸ ਨਾਲ ਇਥੇ ਦੇ ਲੋਕਾਂ ਨੂੰ ਜਲਦ ਗੰਦੇ ਪਾਣੀ ਦੀ ਨਿਕਾਸੀ ਅਤੇ ਛੱਪੜ 'ਚ ਖੜ੍ਹੇ ਗੰਦੇ ਪਾਣੀ ਦੀ ਬਦਬੂ ਤੋਂ ਜਲਦ ਲੋਕਾਂ ਨੂੰ ਨਿਜਾਤ ਮਿਲੇਗੀ । ਇਸ ਮੌਕੇ ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ, ਈਓ ਘਨੌਰ ਚੇਤਨ ਸ਼ਰਮਾ, ਨਗਰ ਪੰਚਾਇਤ ਘਨੌਰ ਦੀ ਪ੍ਰਧਾਨ ਮਨਦੀਪ ਕੌਰ ਸਿੱਧੂ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਪੰਮਾ, ਮੀਤ ਪ੍ਰਧਾਨ ਰਵੀ ਕੁਮਾਰ, ਕੌਂਸਲਰ ਗੁਰਵਿੰਦਰ ਸਿੰਘ ਕਾਲਾ, ਕੌਂਸਲਰ ਬਲਜਿੰਦਰ ਸਿੰਘ, ਕੌਂਸਲਰ ਮੁਖਤਿਆਰ ਸਿੰਘ ਗੁਰਾਇਆ, ਸੀਨੀਅਰ ਆਗੂ ਇੰਦਰਜੀਤ ਸਿੰਘ ਸਿਆਲੂ, ਦਰਸ਼ਨ ਸਿੰਘ ਮੰਜੌਲੀ, ਸਰਪੰਚ ਨਰ ਸਿੰਘ ਕਾਮੀ, ਕਲਰਕ ਪ੍ਰਿਤਪਾਲ ਸ਼ਰਮਾ, ਸਰਪੰਚ ਗੁਰਪਾਲ ਸਿੰਘ ਕੋਲੇਮਾਜਰਾ, ਸਰਪੰਚ ਮਨਦੀਪ ਸਿੰਘ ਢਿੱਲੋਂ ਲੰਜਾਂ, ਹਰਚਰਨ ਸਿੰਘ ਸੌਟਾਂ, ਸਰਪੰਚ ਪਿੰਦਰ ਸਿੰਘ ਸੇਖੋਂ ਬਘੌਰਾ, ਸਤਨਾਮ ਸਿੰਘ ਆਦਿ ਸਮੇਤ ਵੱਡੀ ਗਿਣਤੀ ਪਾਰਟੀ ਵਰਕਰ ਮੌਜੂਦ ਸਨ । ਨਗਰ ਪੰਚਾਇਤ ਦੇ ਪ੍ਰਧਾਨ ਅਤੇ ਕੌਂਸਲਰਾਂ ਨੇ ਮੀਟਿੰਗ 'ਚ ਘਨੌਰ ਦੇ ਵਿਕਾਸ ਕਾਰਜਾਂ ਸਬੰਧੀ ਕੀਤੀ ਵਿਚਾਰ ਚਰਚਾ ਘਨੌਰ : ਨਗਰ ਪੰਚਾਇਤ ਘਨੌਰ ਦੇ ਦਫ਼ਤਰ ਵਿਚ ਪ੍ਰਧਾਨ ਮਨਦੀਪ ਕੌਰ ਸਿੱਧੂ ਦੀ ਪ੍ਰਧਾਨਗੀ ਹੇਠ ਵਾਰਡ ਦੇ ਸਮੂਹ ਕੌਂਸਲਰਾਂ ਦੀ ਮੌਜੂਦਗੀ ਵਿੱਚ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਘਨੌਰ ਸ਼ਹਿਰ ਦੇ ਵਿਕਾਸ ਕਾਰਜ ਕਰਵਾਉਣ ਨੂੰ ਲੈਕੇ ਵਿਚਾਰ ਚਰਚਾ ਕੀਤੀ ਗਈ।ਜਿਸ ਵਿਚ ਹਲਕਾ ਵਿਧਾਇਕ ਗੁਰਲਾਲ ਘਨੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨਾਲ ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ, ਈਓ ਚੇਤਨ ਸ਼ਰਮਾ, ਇੰਦਰਜੀਤ ਸਿੰਘ ਸਿਆਲੂ, ਦਰਸ਼ਨ ਸਿੰਘ ਮੰਜੌਲੀ, ਪਿੰਦਰ ਸੇਖੋਂ ਵੀ ਮੌਜੂਦ ਸਨ । ਇਸ ਮੌਕੇ ਸਮੂਹ ਕੌਂਸਲਰਾਂ ਅਤੇ ਪ੍ਰਧਾਨ ਮਨਦੀਪ ਕੌਰ ਸਿੱਧੂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰ ਨੂੰ ਬਹਾਰ ਖੁੱਲੀ ਥਾਂ ਵਿਚ ਲਿਜਾਣ ਲਈ ਅਤੇ ਸਕੂਲ ਲਈ ਖੇਡ ਗਰਾਊਂਡ ਸਬੰਧੀ ਵਿਚਾਰ ਚਰਚਾ ਕਰਦਿਆਂ ਮੰਗ ਕੀਤੀ ਗਈ। ਉਨ੍ਹਾਂ ਨੇ ਸ਼ਹਿਰ ਦੀਆਂ ਸੜਕਾਂ ਦਾ ਨਵੀਨੀਕਰਨ ਅਤੇ ਸ਼ਹਿਰ ਦੇ ਸੁੰਦਰੀਕਰਨ ਲਈ ਸਾਰੇ ਵਾਰਡਾਂ ਵਿਚ ਲਾਈਟਾਂ ਲਾਉਣ ਸਬੰਧੀ ਗੱਲਬਾਤ ਕੀਤੀ ਗਈ । ਇਸ ਮੌਕੇ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਪੰਮਾ, ਨਗਰ ਪੰਚਾਇਤ ਘਨੌਰ ਦੇ ਮੀਤ ਪ੍ਰਧਾਨ ਰਵੀ ਕੁਮਾਰ, ਕੌਂਸਲਰ ਗੁਰਵਿੰਦਰ ਸਿੰਘ ਕਾਲਾ, ਕੌਂਸਲਰ ਮੁਖਤਿਆਰ ਸਿੰਘ ਗੁਰਾਇਆ, ਕੌਂਸਲਰ ਬਲਜਿੰਦਰ ਸਿੰਘ, ਕੌਂਸਲਰ ਸ਼ਿੰਦਰ, ਕੌਂਸਲਰ ਸੋਨੀ ਰਾਣੀ, ਕੌਂਸਲਰ ਚਰਨਜੀਤ ਕੌਰ, ਕੌਂਸਲਰ ਵੀਨਾ ਰਾਣੀ, ਕੌਂਸਲਰ ਸਰਦਾਰੋਂ, ਦਮਨਜੀਤ ਸਿੰਘ ਆਦਿ ਹਾਜ਼ਰ ਸਨ ।