post

Jasbeer Singh

(Chief Editor)

National

ਵਿਧਾਇਕ ਕੋਹਲੀ ਨੇ ਆਪਣੀ ਟੀਮ ਸਮੇਤ ਦਿਲੀ ਵਿਖੇ ਸਾਂਭਿਆ ਮੋਰਚਾ

post-img

ਵਿਧਾਇਕ ਕੋਹਲੀ ਨੇ ਆਪਣੀ ਟੀਮ ਸਮੇਤ ਦਿਲੀ ਵਿਖੇ ਸਾਂਭਿਆ ਮੋਰਚਾ ਦਿਲੀ ਵਿਖੇ ਮੁੜ ਆਪ ਦੀ ਬਣੇਗੀ ਸਰਕਾਰ - ਇਕ ਵੱਡੀ ਟੀਮ ਨਾਲ ਅਜੀਤਪਾਲ ਕਈ ਦਿਨਾਂ ਤੋਂ ਦਿਲੀ ਵਿਚ ਲਗਾਈ ਬੈਠੇ ਹਨ ਡੇਰੇ - ਪੰਜਾਬ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਵੱਧ ਰਿਹੈ ਅੱਗੇ ਪਟਿਆਲਾ : ਆਮ ਆਦਮੀ ਪਾਰਟੀ ਦੇ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਆਪਣੀ ਪੂਰੀ ਟੀਮ ਨਾਲ ਦਿਲੀ ਚੋਣਾਂ ਵਿਚ ਮੋਰਚਾ ਲਗਾਕੇ ਬੈਠੇ ਹਨ। ਉਹ ਸ੍ਰੀ ਅਰਵਿੰਦ ਕੇਜਰੀਵਾਲ ਦੀ ਦਿਲੀ ਵਿਚ ਮੁੜ ਸਰਕਾਰ ਬਣਾਉਣ ਲਈ ਉਮੀਦਵਾਰਾਂ ਦੇ ਹਕ ਵਿਚ ਜੋਰਦਾਰ ਪ੍ਰਚਾਰ ਕਰ ਰਹੇ ਹਨ । ਅੱਜ ਵੀ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਆਪਣੀ ਟੀਮ ਦੇ ਨਾਲ ਡੋਰ ਟੂ ਡੋਰ ਘਰ ਘਰ ਜਾ ਕੇ ਪ੍ਰਚਾਰ ਕੀਤਾ ਤੇ ਲੋਕਾਂਨੂੰ ਆਪ ਪਾਰਟੀ ਵਲੋ ਕੀਤੇ ਗਏ ਕੰਮਾਂ ਪ੍ਰਤੀ ਜਾਣੂ ਕਰਵਾਇਆ । ਉਨ੍ਹਾ ਆਖਿਆ ਕਿ ਲੋਕ ਪੂਰੀ ਤਰ੍ਹਾ ਜਾਗਰੂਕ ਹਨ ਅਤੇ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ । ਉਨ੍ਹਾ ਕਿਹਾ ਕਿ ਲੋਕ ਜਾਣਦੇ ਹਨ ਕਿ ਆਮ ਆਦਮੀ ਪਾਰਟੀ ਨੇ ਹੀ ਲੋਕਾਂ ਲਈ ਸਹੀ ਵਿਕਾਸ ਕਰਵਾਇਆ ਹੈ । ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਲਗਾਤਾਰ ਅੱਗੇ ਵਧ ਰਿਹਾ ਹੈ। ਉਨ੍ਹਾਂ ਆਖਿਆ ਕਿ ਸੂਬੇ ਲਈ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਨਵੀ ਯੋਜਨਾਵਾਂ ਲੈ ਕੇ ਆ ਰਹੇ ਹਨ । ਲਾ ਅਤੇ ਆਰਡਰ ਦੀ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ ਹੈ । ਇਨ੍ਹਾਂ ਸਾਰੀ ਗੱਲਾਂ ਨੂੰ ਦੇਖਦੇ ਹੋਏ ਹੀ ਆਪ ਪਾਰਟੀ ਨੂੰ ਸਭ ਤੋਂ ਵੱਧ ਵੋਟਾਂ ਪੰਜਾਬ ਦੇ ਲੋਕਾਂ ਨੇ ਪਾਈਆਂ ਹਨ। ਇਸੇ ਤਰ੍ਹਾ ਦਿਲੀ ਵਿਚ ਵੀ ਆਪ ਪਾਰਟੀ ਵੱਡੀ ਜਿੱਤ ਹਾਸਲ ਕਰੇਗੀ । ਉਨ੍ਹਾਂ ਆਖਿਆ ਕਿ ਜਿਸ ਤਰ੍ਹਾ ਅੱਜ ਪੰਜਾਬ ਵਿਚ ਭਾਜਪਾ, ਅਕਾਲੀ ਦਲ ਤੇ ਕਾਂਗਰਸ ਦਾ ਵਜੂਦ ਨਹੀ ਹੈ, ਉਸੇ ਤਰ੍ਹਾ ਦਿਲੀ ਅੰਦਰ ਵੀ ਲੋਕਾਂ ਦੀ ਪਹਿਲੀ ਪਸੰਦ ਸਿਰਫ ਆਮ ਆਦਮੀ ਪਾਰਟੀ ਹੀ ਹੈ, ਜੋ ਕਿ ਲੋਕਾਂ ਲਈ ਸਹੀ ਵਿਕਾਸ ਤੇ ਕੰਮ ਕਰਕੇ ਦਿਖਾ ਰਹੀ ਹੈ, ਇਸ ਲਈ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦਿਲੀ ਅੰਦਰ ਵੱਡੀ ਲੀਡ ਨਾਲ ਜਿੱਤ ਹਾਸਲ ਕਰੇਗੀ ।

Related Post