ਵਿਧਾਇਕ ਕੋਹਲੀ ਤੇ ਮੇਅਰ ਕੁੰਦਨ ਗੋਗੀਆ ਨੇ ਸੁਣੀਆਂ ਵਾਰਡ ਨੰ 35 ਦੇ ਵਸਨੀਕਾਂ ਦੀਆਂ ਸਮੱਸਿਆਵਾਂ
- by Jasbeer Singh
- March 19, 2025
ਵਿਧਾਇਕ ਕੋਹਲੀ ਤੇ ਮੇਅਰ ਕੁੰਦਨ ਗੋਗੀਆ ਨੇ ਸੁਣੀਆਂ ਵਾਰਡ ਨੰ 35 ਦੇ ਵਸਨੀਕਾਂ ਦੀਆਂ ਸਮੱਸਿਆਵਾਂ ਪਟਿਆਲਾ, 19 ਮਾਰਚ () : ਨਗਰ ਨਿਗਮ ਪਟਿਆਲਾ ਦੀ ਹਦੂਦ ਅਧੀਨ ਆਉਂਦੇ ਵਾਰਡ ਨੰ 35 ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਮੇਅਰ ਕੁੰਦਨ ਗੋਗੀਆ ਨੇ ਵਾਰਡ ਵਾਸੀਆਂ ਨਾਲ ਮੀਟਿੰਗ ਕੀਤੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਵਪਾਰ ਮੰਡਲ ਦੇ ਜੁਆਇੰਟ ਸੈਕਟਰੀ ਰਮੇਸ਼ ਸਿੰਗਲਾ ਨੇ ਦੱਸਿਆ ਕਿ ਵਿਧਾਇਕ ਕੋਹਲੀ ਤੇ ਮੇਅਰ ਗੋਗੀਆ ਵਲੋਂ ਸ਼ਹਿਰ ਦੇ ਹਰੇਕ ਵਾਰਡ ਵਿਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ ਤੇ ਤੇਜੀ ਨਾਲ ਵਿਕਾਸ ਕਰਵਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਨਾਲ ਕੀਤਾ ਆਪਣਾ ਹਰੇਕ ਵਾਅਦਾ ਪੂਰਾ ਕਰ ਰਹੀ ਹੈ । ਰਮੇਸ਼ ਸਿੰਗਲਾ ਨੇ ਵਾਰਡ ਨੰ 35 ਵਿਚ ਪਹੁੰਚੇ ਵਿਧਾਇਕ ਕੋਹਲੀ ਤੇ ਮੇਅਰ ਗੋਗੀਆ ਨੂੰ ਵਾਰਡ ਦਾ ਦੌਰਾ ਕਰਵਾਇਆ ਤੇ ਹਰ ਗਲੀ ਮੁਹੱਲੇ ਵਿਚ ਜਾ ਕੇ ਵਾਰਡ ਵਿਚ ਪੇਸ਼ ਆਉਂਦੀਆਂ ਔਕੜਾਂ ਸਬੰਧੀ ਲੋਕਾਂ ਨਾਲ ਸਿੱਧੇ ਰਾਬਤਾ ਕਾਇਮ ਕਰਕੇ ਮੀਟਿੰਗ ਵੀ ਕਰਵਾਈ ਤਾਂ ਜੋ ਸਮੱਸਿਆ ਬਾਰੇ ਸਹੀ ਜਾਣਕਾਰੀ ਮਿਲ ਸਕੇ ਤੇ ਸਮੱਸਿਆ ਦੂਰ ਹੋ ਸਕੇ।ਇਸ ਮੌਕੇ ਵਿਧਾਇਕ ਕੋਹਲੀ ਤੇ ਮੇਅਰ ਗੋਗੀਆ ਵਲੋਂ ਵਾਰਡ ਵਾਸੀਆਂ ਨੂੰ ਗਰਮੀਆਂ ਦੇ ਸ਼ੁਰੂ ਹੋਏ ਮੌਸਮ ਵਿਚ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰਨ ਦਾ ਭਰੋਸਾ ਦੁਆਇਆ । ਉਨ੍ਹਾਂ ਕਿਹਾ ਕਿ ਗਰਮੀਆਂ ਦੇ ਮੌਸਮ ਵਿਚ ਪੀਣ ਵਾਲੇ ਪਾਣੀ ਕਿੱਲਤ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਲਈ ਅਬਲੋਵਾਲ ਵਿਖੇ ਲਗਾਏ ਜਾ ਰਹੇ ਪਾਣੀ ਦੇ ਪ੍ਰਾਜੈਕਟ ਨੂੰ ਬਹੁਤ ਹੀ ਘੱਟ ਸਮੇਂ ਦੇ ਅੰਦਰ ਪੂਰਾ ਕਰ ਲਿਆ ਜਾਵੇਗਾ, ਜਿਸ ਨਾਲ ਫਿਰ ਪਟਿਾਲਵੀਆਂ ਨੂੰ ਪਾਣੀ ਦੀ ਸਪਲਾਈ 24 ਘੰਟੇ ਮਿਲ ਸਕੇਗੀ ਤੇ ਜੋ ਬੰਦ ਸੀਵਰੇਜ ਅਤੇ ਵਾਟਰ ਰੇਨ ਟ੍ਰੀਟਮੈਂਟ ਤਹਿਤ ਬਲਾਕ ਦੀ ਸਮੱਸਿਆ ਪੇਸ਼ ਆਉ਼ਦੀ ਹੈ ਨੂੰ ਵੀ ਬਰਸਾਤਾਂ ਤੋਂ ਪਹਿਲਾਂ ਦੂਰ ਕੀਤਾ ਜਾਵੇਗਾ ।
