post

Jasbeer Singh

(Chief Editor)

Patiala News

ਵਿਧਾਇਕ ਕੋਹਲੀ ਵੱਲੋਂ 40 ਲੱਖ ਦੀ ਲਾਗਤ ਨਾਲ ਖੰਡਾ ਚੌਂਕ ਅਤੇ ਸੜਕ ਦਾ ਉਦਘਾਟਨ

post-img

ਵਿਧਾਇਕ ਕੋਹਲੀ ਵੱਲੋਂ 40 ਲੱਖ ਦੀ ਲਾਗਤ ਨਾਲ ਖੰਡਾ ਚੌਂਕ ਅਤੇ ਸੜਕ ਦਾ ਉਦਘਾਟਨ ਇਕ ਮਹੀਨੇ 'ਚ ਚੌਂਕ ਤਿਆਰ ਕਰਨ 'ਤੇ ਮੇਅਰ ਦਾ ਕੀਤਾ ਧੰਨਵਾਦ ਜਲਦ ਹੀ ਸ਼ਹਿਰ ' ਚ ਇਕ ਬਣੇਗਾ ਇਕ ਹੋਰ ਚੌਂਕ - ਅਜੀਤ ਪਾਲ ਸਿੰਘ ਕੋਹਲੀ ਪਟਿਆਲਾ , 22 ਨਵੰਬਰ 2025 : ਸ੍ਰੀ ਗੁਰੂ ਤੇਗ਼ ਬਹਾਦੁਰ ਜੀ ਦੇ 350ਵੇ ਸ਼ਹੀਦੀ ਸ਼ਤਾਬਦੀ ਦੇ ਸਨਮਾਨ ਵਿੱਚ ਗੁਰਦੁਆਰਾ ਸ੍ਰੀ ਮੋਤੀ ਬਾਗ਼ ਸਾਹਿਬ ਦੇ ਨੇੜੇ ਖੰਡਾ ਚੌਂਕ ਅਤੇ ਸੜਕ ਦਾ ਉਦਘਾਟਨ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਮੇਅਰ ਕੁੰਦਨ ਗੋਗੀਆ ਵਲੋਂ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸਾਬਕਾ ਹੈੱਡ ਗ੍ਰੰਥੀ ਗਿਆਨੀ ਸੁਖਦੇਵ ਸਿੰਘ ਜੀ ਨੇ ਕੀਤੀ। ਉਦਘਾਟਨ ਮੌਕੇ ਵਿਧਾਇਕ ਨੇ ਕਿਹਾ ਕਿ ਲਗਭਗ ਇਕ ਮਹੀਨੇ ਪਹਿਲਾਂ ਹੀ ਇਹ ਨੀਂਹ ਪੱਥਰ ਰੱਖਿਆ ਗਿਆ ਸੀ ਅਤੇ ਮੇਅਰ ਕੁੰਦਨ ਗੋਗੀਆ ਦੀ ਮਿਹਨਤ ਕਰਕੇ ਚੌਂਕ ਨੂੰ ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਪੂਰਾ ਕਰਵਾ ਦਿੱਤਾ। ਵਿਧਾਇਕ ਨੇ ਮੇਅਰ ਤੇ ਪੂਰੀ ਟੀਮ ਦਾ ਧੰਨਵਾਦ ਕੀਤਾ।ਇਸ ਮੌਕੇ ਵਿਧਾਇਕ ਨੇ ਐਲਾਨ ਕਰਦਿਆਂ ਕਿਹਾ ਕਿ ਜਲਦ ਹੀ ਪਟਿਆਲਾ ਵਿੱਚ ਇਕ ਹੋਰ ਚੌਂਕ ਨਵੇਂ ਰੂਪ ਵਿੱਚ ਬਣਾਇਆ ਜਾਵੇਗਾ, ਤਾਂ ਜੋ ਪੁਰਾਣੀ ਧਾਰਮਿਕ ਵਿਰਾਸਤ ਸਬੰਧੀ ਨਵੀਂ ਪੀੜੀ ਨੂੰ ਜਾਣੂ ਕਰਵਾਇਆ ਜਾਵੇ। ਇਸ ਮੌਕੇ ਯੰਗ ਖਾਲਸਾ ਫਾਊਂਡੇਸ਼ਨ ਤੋਂ ਭਵਨ ਪੁਨੀਤ ਸਿੰਘ, ਗੁਰੂ ਤੇਗ਼ ਬਹਾਦੁਰ ਸੇਵਕ ਜਥਾ ਰਣਜੀਤ ਸਿੰਘ, ਬਾਬਾ ਦੀਪ ਸਿੰਘ ਸੇਵਾ ਸੋਸਾਇਟੀ , ਖਾਲਸਾ ਅਕਾਲ ਪੁਰਖ ਕੀ ਫੌਜ, ਖਾਲਸਾ ਸ਼ਤਾਬਦੀ ਕਮੇਟੀ ਦਲ ਪੰਥ ਪਟਿਆਲਾ, ਰਣਜੀਤ ਅਖਾੜਾ ਬੁੱਢਾ ਦਲ, ਗੁਰੂ ਨਾਨਕ ਟਰੱਸਟ , ਜੰਗੀ ਜਥਾ ਗੁਰਦੁਆਰਾ ਸੋਸਾਇਟੀ, ਰਾਜਦੀਪ ਸਿੰਘ ਐਮ ਡੀ ਪਲੇਅ ਵੇਜ਼ , ਚਰਨਜੀਤ ਸਿੰਘ ਗਰੋਵਰ, ਤਰਨਜੀਤ ਸਿੰਘ ਕੋਹਲੀ, ਜਸਬੀਰ ਸਿੰਘ ਮਾਟਾ , ਐਮ ਸੀ ਜੋਨੀ ਕੋਹਲੀ , ਰਣਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਸਾਗਰ ਧਾਲੀਵਾਲ, ਰਾਜੂ ਸਾਹਨੀ, ਹਰਮਨ ਸੰਧੂ, ਜਸਬੀਰ ਸਿੰਘ ਬਿੱਟੂ, ਹਰਪਾਲ ਸਿੰਘ ਬਿੱਟੂ , ਜਗਤਾਰ ਜੱਗੀ , ਦਵਿੰਦਰਪਾਲ ਸਿੰਘ ਪਟਿਆਲਾ ਸ਼ਹਿਰ ਦੀਆਂ ਸਮੂਹ ਜਥੇਬੰਦੀਆਂ ਦੇ ਆਗੂ , ਗੁਰਦੁਆਰਾ ਕਮੇਟੀਆਂ ਦੇ ਮੈਂਬਰ, ਯੰਗ ਖਾਲਸਾ ਫਾਊਂਡੇਸ਼ਨ ਤੋਂ ਜਸਲੀਨ ਸਿੰਘ ਸਮਾਰਟੀ , ਸੁਖਵਿੰਦਰ ਸਿੰਘ, ਜਪਨੀਤ ਸਿੰਘ, ਮਨਿੰਦਰ ਸਿੰਘ, ਪਰਮਜੋਤ ਸਿੰਘ ਤੋਂ ਇਲਾਵਾ ਨਗਰ ਨਿਗਮ ਦੇ ਅਧਿਕਾਰੀ ਅਤੇ ਇਲਾਕਾ ਵਾਸੀ ਮੌਜੂਦ ਸਨ।

Related Post

Instagram