post

Jasbeer Singh

(Chief Editor)

Patiala News

ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ

post-img

ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਨਾਭਾ ਗੇਟ ਨੇੜੇ ਵਸੇ ਲੋਕਾਂ ਨੂੰ ਸਵੱਛ ਵਾਤਾਵਰਨ ਮੁਹਿੰਮ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਆ ਸੰਗਰੂਰ, 23 ਸਤੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਹਲਕਾ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਦੀ ਅਗਵਾਈ ਵਿੱਚ ਨਾਭਾ ਗੇਟ, ਨੇੜੇ ਸ਼ਾਹੀ ਸਮਾਧਾਂ ਵਿਖੇ ਸਵੱਛ ਭਾਰਤ ਮਿਸ਼ਨ ਤਹਿਤ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ । ਇਸ ਮੌਕੇ ਲੋਕਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਇਸ ਪ੍ਰੋਜੈਕਟ ਦੀ ਸ਼ੁਰੂਆਤ ਦਾ ਮੁੱਖ ਮਕਸਦ ਸ਼ਹਿਰ ਵਿੱਚ ਕੂੜੇ ਦੀ ਮਿਕਦਾਰ ਨੂੰ ਖਤਮ ਕਰਨਾ ਅਤੇ ਸ਼ਹਿਰ ਨੂੰ ਸਾਫ—ਸੁਥਰਾ ਰੱਖਣਾ ਹੈ। ਇਸ ਸਮੇਂ ਵਿਧਾਇਕ ਵੱਲੋਂ ਹੋਰਨਾਂ ਅਧਿਕਾਰੀਆਂ ਅਤੇ ਪਾਰਟੀ ਅਹੁਦੇਦਾਰਾਂ ਸਮੇਤ ਨਾਭਾ ਗੇਟ, ਸ਼ਾਹੀ ਸਮਾਧਾ ਦੇ ਸਾਹਮਣੇ ਬਣੇ ਕੂੜੇ ਦੇ ਸੈਕੰਡਰੀ ਡੰਪ ਉਤੇ ਕੂੜਾ ਨਾ ਸੁੱਟਣ ਸਬੰਧੀ ਆਮ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ ਅਤੇ ਘਰ ਘਰ ਜਾ ਕੇ ਲੋਕਾਂ ਨੂੰ ਸਹਿਯੋਗ ਲਈ ਉਤਸਾਹਿਤ ਕੀਤਾ ਗਿਆ। ਵਿਧਾਇਕ ਨਰਿੰਦਰ ਕੌਰ ਭਰਾਜ ਨੇ ਦੱਸਿਆ ਇਸ ਡੰਪ ਨੂੰ ਖਤਮ ਕਰਨ ਉਪਰੰਤ ਇਸ ਜਗ੍ਹਾ ਨੂੰ ਵਧੀਆ ਦਿੱਖ ਦੇਣ ਦੀ ਦਿਸ਼ਾ ਵਿੱਚ ਢੁਕਵੇਂ ਕਦਮ ਪੁੱਟੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਹ ਸ਼ਹਿਰ ਦਾ ਅਤੇ ਬੱਸ ਸਟੈਂਡ ਦਾ ਮੁੱਖ ਰਸਤਾ ਹੋਣ ਕਰਕੇ ਸ਼ਹਿਰ ਵਿੱਚ ਆਉਣ—ਜਾਣ ਵਾਲੇ ਲੋਕਾਂ ਦੇ ਮਨਾਂ ਵਿੱਚ ਸ਼ਹਿਰ ਦੀ ਦਿੱਖ ਪ੍ਰਤੀ ਬੁਰਾ ਪ੍ਰਭਾਵ ਪੈਂਦਾ ਹੈ। ਇਸ ਸਬੰਧ ਵਿੱਚ ਲਹਿਲ ਕਲੋਨੀ ਆਦਿ ਏਰੀਏ ਵਿੱਚ ਡੋਰ—ਟੂ—ਡੋਰ ਜਾ ਕੇ ਲੋਕਾਂ ਨੂੰ ਕੂੜੇ ਦੀ ਸ਼ੈਗਰੀਗੇਸ਼ਨ ਕਰਨ (ਗਿੱਲਾ ਅਤੇ ਸੁੱਕਾ ਕੂੜਾ ਵੱਖਰਾ—ਵੱਖਰਾ ਕਰਨ) ਅਤੇ ਕੂੜਾ ਸੈਕੰਡਰੀ ਡੰਪ ਤੇ ਨਾ ਸੁੱਟਣ ਸਬੰਧੀ ਪ੍ਰੇਰਿਤ ਕੀਤਾ । ਇਸ ਸਬੰਧੀ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਉਨ੍ਹਾਂ ਦੀ ਸਹੁੂਲਤ ਲਈ ਡੋਰ—ਟੂ—ਡੋਰ ਜਾ ਕੇ ਸ਼ੈਗਰੀਗੇਸ਼ਨ ਕੀਤਾ, ਕੂੜਾ ਚੁੱਕਣ ਲਈ 15 ਟੈਂਪੂ ਲਗਾਏ ਗਏ ਹਨ। ਇਸ ਲਈ ਸਵੱਛ ਭਾਰਤ ਮਿਸ਼ਨ ਦੀਆਂ ਹਦਾਇਤਾਂ ਤਹਿਤ ਪਬਲਿਕ ਤੋਂ ਉਮੀਦ ਕੀਤਾ ਜਾਂਦੀ ਹੈ ਕਿ ਉਹ ਸ਼ਹਿਰ ਨੂੰ ਸਾਫ—ਸੁਥਰਾ ਰੱਖਣ ਲਈ ਸਹਿਯੋਗ ਕਰਨ। ਇਸ ਸਮੇਂ ਗੁਰਿੰਦਰ ਸਿੰਘ ਕਾਰਜ ਸਾਧਕ ਅਫਸਰ ਨਗਰ ਕੌਂਸਲ ਸੰਗਰੂਰ, ਸਮੂਹ ਮੋਟੀਵੇਟਰ ਅਤੇ ਸਫਾਈ ਸੇਵਕ, ਪਾਰਟੀ ਵਰਕਰ ਆਦਿ ਹਾਜ਼ਰ ਸਨ ।

Related Post