
ਵਿਧਾਨ ਸਭਾ 'ਚ ਵਿਧਾਇਕ ਪਠਾਣਮਾਜਰਾ ਸਰਕਾਰੀ ਸਕੂਲਾਂ ਨੂੰ ਬਿਜਲੀ ਮੁਫ਼ਤ ਦੇਣ ਦਾ ਚੁਕਿਆ ਮੁੱਦਾ
- by Jasbeer Singh
- February 24, 2025

ਵਿਧਾਨ ਸਭਾ 'ਚ ਵਿਧਾਇਕ ਪਠਾਣਮਾਜਰਾ ਸਰਕਾਰੀ ਸਕੂਲਾਂ ਨੂੰ ਬਿਜਲੀ ਮੁਫ਼ਤ ਦੇਣ ਦਾ ਚੁਕਿਆ ਮੁੱਦਾ ਮੰਤਰੀਆਂ ਨੇ ਵੀ ਭਰੀ ਹਾਮੀ ਹੁਣ ਸਰਕਾਰੀ ਸਕੂਲ ਸੂਰਜੀ ਊਰਜਾ ਨਾਲ ਰੌਸ਼ਨ ਹੋਣਗੇ ਸਨੌਰ 24 ਫਰਵਰੀ : ਵਿਧਾਨ ਸਭਾ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਜਿਥੇ ਕਿ ਹਲਕਾ ਸਨੌਰ ਦੇ ਸਰਕਾਰੀ ਸਕੂਲਾਂ ਨੂੰ ਏਸੀ ਕਰਵਾਉਣ ਦਾ ਕੰਮ ਲਗਾਤਾਰ ਜਾਰੀ ਰੱਖਿਆ ਹੋਇਆ ਹੈ ਉੱਥੇ ਹੀ ਲੋੜਬੰਦ ਪਰਿਵਾਰਾਂ ਦੇ ਬੱਚਿਆਂ ਲਈ ਹਰ ਤਰ੍ਹਾਂ ਦੀ ਸਹੂਲਤ ਸਕੂਲਾਂ ਵਿੱਚ ਦੇਣ ਦਾ ਯਤਨ ਕਰ ਰਹੇ ਹਨ । ਇਸ ਦੇ ਚਲਦਿਆਂ ਅੱਜ ਵਿਧਾਨ ਸਭਾ ਵਿਚ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵਲੋਂ ਇਹ ਸਵਾਲ ਵਿਧਾਨ ਸਭਾ ਵਿਚ ਚੁੱਕਦਿਆਂ ਪੁੱਛਿਆ ਕਿ ਸਰਕਾਰੀ ਸਕੂਲਾਂ ਨੂੰ ਬਿਜਲੀ ਮੁਫ਼ਤ ਦਿੱਤੀ ਜਾਂਦੀ ਹੈ। ਇਸ `ਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਕਿਹਾ ਕਿ ਅਸੀਂ ਸਰਕਾਰੀ ਸਕੂਲਾਂ ਨੂੰ ਮੁਫ਼ਤ ਬਿਜਲੀ ਨਹੀਂ ਦਿੰਦੇ । ਇਸ `ਤੇ ਪਠਾਣਮਾਜਰਾ ਨੇ ਕਿਹਾ ਕਿ ਇਨ੍ਹਾਂ ਸਕੂਲਾਂ ਵਿੱਚ ਲੋੜਵੰਦ ਲੋਕਾਂ ਦੇ ਬੱਚੇ ਪੜ੍ਹਦੇ ਹਨ। ਜਦੋਂ ਕਿ ਕੁਝ ਬੱਚੇ ਵਿਦੇਸ਼ ਜਾ ਰਹੇ ਹਨ । ਜਦੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚੇ ਸਾਡਾ ਭਵਿੱਖ ਹਨ, ਜੇਕਰ ਛੇ ਘੰਟੇ ਮੁਫ਼ਤ ਬਿਜਲੀ ਦਿੱਤੀ ਜਾਵੇ ਤਾਂ ਕੋਈ ਫ਼ਰਕ ਨਹੀਂ ਪਵੇਗਾ । ਇਸ `ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਤੁਰੰਤ ਕਿਹਾ ਕਿ ਸਵਾਲ ਸਹੀ ਹੈ । ਅਸੀਂ ਸਕੂਲਾਂ ਨੂੰ ਸੂਰਜੀ ਊਰਜਾ ਰਾਹੀਂ ਬਿਜਲੀ ਪ੍ਰਦਾਨ ਕਰ ਰਹੇ ਹਾਂ । 4200 ਸਕੂਲਾਂ ਵਿੱਚ ਸੋਲਰ ਪਲਾਂਟ ਲਗਾਏ ਗਏ ਹਨ, ਜਦੋਂ ਕਿ 2400 ਸਕੂਲਾਂ `ਤੇ ਕੰਮ ਚੱਲ ਰਿਹਾ ਹੈ । ਅਸੀਂ 19 ਹਜ਼ਾਰ ਸਕੂਲਾਂ ਸਮੇਤ 53 ਹਜ਼ਾਰ ਇਮਾਰਤਾਂ ਨੂੰ ਸੂਰਜੀ ਊਰਜਾ ਰਾਹੀਂ ਬਿਜਲੀ ਪ੍ਰਦਾਨ ਕਰਨ ਵਿੱਚ ਲੱਗੇ ਹੋਏ ਹਾਂ। ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਦੋ ਸਾਲਾਂ ਵਿੱਚ ਪੂਰਾ ਸਕੂਲ ਸੂਰਜੀ ਊਰਜਾ ਨਾਲ ਰੋਸ਼ਨ ਹੋ ਜਾਵੇਗਾ । ਇਸ ਤੋਂ ਲੱਗਦਾ ਹੈ ਕਿ ਜੋ ਸਰਕਾਰੀ ਸਕੂਲਾਂ ਦੀ ਬਿਜਲੀ ਦੇ ਬਿੱਲ ਦਾ ਬੋਜ ਪੰਚਾਇਤਾਂ ਤੇ ਪੈਂਦਾ ਸੀ ਹੁਣ ਕਿਤੇ ਨਾ ਕਿਤੇ ਇਸ ਤੋਂ ਰਾਹਤ ਮਿਲੇਗੀ ।