post

Jasbeer Singh

(Chief Editor)

Patiala News

24 ਅਪ੍ਰੈਲ ਰਾਤ 8 ਵਜੇ ਹੋਵੇਗੀ ਡੀ. ਐਮ. ਡਬਲਿਊ. ਵਿਖੇ ਮੌਕ ਡਰਿੱਲ

post-img

24 ਅਪ੍ਰੈਲ ਰਾਤ 8 ਵਜੇ ਹੋਵੇਗੀ ਡੀ. ਐਮ. ਡਬਲਿਊ. ਵਿਖੇ ਮੌਕ ਡਰਿੱਲ ਲੋਕ ਕਿਸੇ ਤਰਾਂ ਦੀ ਘਬਰਾਹਟ ` ਚ ਨਾ ਆਉਣ : ਏ. ਡੀ. ਸੀ. ਪਟਿਆਲਾ, 23 ਅਪ੍ਰੈਲ 2026 : ਪਟਿਆਲਾ ਵਿਖੇ 24 ਅਪੈ੍ਰਲ ਦਿਨ ਸ਼ੁੱਕਰਵਾਰ ਨੂੰ ਰਾਤ ਦੇ 8 ਵਜੇ ਇਕ ਮੋਕ ਡਰਲਿ ਡੀ. ਐਮ. ਡਬਲਿਊ. ਵਿਖੇ ਕੀਤੇ ਜਾਣ ਦਾ ਸਮਾਚਾਰ ਹੈ। ਕੀ ਜਾਣਕਾਰੀ ਦਿੱਤੀ ਏ. ਡੀ. ਸੀ. ਵਧੀਕ ਡਿਪਟੀ ਕਮਿਸ਼ਨਰ ਸਿਮਰਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਸਿਵਲ ਡਿਫੈਂਸ ਦੀ ਤਿਆਰੀ ਨੂੰ ਮਜ਼ਬੂਤ ਕਰਨ ਲਈ ਇਕ ਸਰਗਰਮ ਕਦਮ ਵਜੋਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ ਦੀ ਅਗਵਾਈ ਵਿਚ ਪੰਜਾਬ ਹੋਮ ਗਾਰਡ ਐਂਡ ਸਿਵਿਲ ਡਿਫੈਂਸ ਵਿਭਾਗ ਵੱਲੋਂ 24 ਅਪ੍ਰੈਲ ਰਾਤ 8 ਬਜੇ ਪਟਿਆਲਾ ਦੇ ਡੀ ਐਮ ਡਬਲਿਉ ਏਅਰ ਰੇਡ/ਬਲੈਕਆਊਟ ਮੌਕ ਐਕਸਰਸਾਈਜ਼ ਅਭਿਆਸ ਕਰਵਾਈ ਜਾ ਰਹੀ ਹੈ। ਕਿਸ ਸਿਗਨਲ ਨਾਲ ਸ਼ੁਰੂ ਹੋਵੇਗੀ ਇਹ ਮੋਕ ਡਰਿਲ ਉਨ੍ਹਾਂ ਦਸਿਆ ਕਿ ਇਹ ਮੌਕ ਐਕਸਰਸਾਈਜ਼ ਏਅਰ ਰੇਡ ਚੇਤਾਵਨੀ ਸਿਗਨਲ ਨਾਲ ਸ਼ੁਰੂ ਹੋਵੇਗੀ ਜੋ ਸਾਇਰਨ (02 ਮਿੰਟ ਲਈ ਉੱਚੀ-ਨੀਵੀਂ ਪਿੱਚ) ਰਾਹੀਂ ਪ੍ਰਸਾਰਿਤ ਕੀਤੀ ਜਾਵੇਗੀ । ਇਸ ਮੌਕ ਐਕਸਰਸਾਈਜ਼ ਦੌਰਾਨ ਡਿਪਟੀ ਕਮਿਸ਼ਨਰ-ਕਮ-ਕੰਟਰੋਲਰ, ਸਿਵਲ ਡਿਫੈਂਸ ਦੁਆਰਾ ਮੌਕ ਐਕਸਰਸਾਈਜ਼ ਲਈ ਨਿਰਧਾਰਤ ਡੀ. ਐਮ. ਡਬਲਿਊ. ਦੇ ਨਾਲ ਲਗਦੇ ਖੇਤਰ ਚ ਬਲੈਕਆਊਟ ਲਾਗੂ ਕੀਤਾ ਜਾਵੇਗਾ। ਬਲੈਕਆਊਟ ਦੌਰਾਨ ਇਸ ਖੇਤਰ ਦੇ ਆਮ ਲੋਕਾਂ ਦੁਆਰਾ ਸਾਰੀਆਂ ਗੈਰ-ਜ਼ਰੂਰੀ ਲਾਈਟਾਂ ਬੰਦ ਰੱਖੀਆਂ ਜਾਣ । ਲੋਕ ਰੱਖਣ ਇਨਵਰਟਰ ਤੇ ਸਕਿਓਰਿਟੀ ਕੈਮਰੇ ਬੰਦ ਉਹਨਾ ਜਨਤਾ ਨੂੰ ਵੀ ਅਪੀਲ ਕੀਤੀ ਕਿ 8 ਬਜੇ ਆਪਣੇ ਘਰ ਕੇ ਸਿਕਉਰਿਟੀ ਕੈਮਰੇ ਅਤੇ ਇੰਨਵਰਟਰ ਬੰਦ ਰੱਖਣ। ਉਨ੍ਹਾਂ ਇਹ ਵੀ ਕਿਹਾ ਕਿ ਬਲੈਕਆਊਟ ਦੌਰਾਨ ਜ਼ਰੂਰੀ ਸੇਵਾਵਾਂ ਚਾਲੂ ਰਹਿਣਗੀਆਂ । ਇੱਕ ਵਾਰ ਮੌਕ ਐਕਸਰਸਾਈਜ਼ ਪੂਰੀ ਹੋਣ ਤੋਂ ਬਾਅਦ ਸਭ ਠੀਕ ਹੈ ਸਿਗਨਲ ਵਜਾਇਆ ਜਾਵੇਗਾ (02 ਮਿੰਟ ਲਈ ਲਗਾਤਾਰ ਉੱਚੀ ਪਿੱਚ ਵਾਲਾ ਸਾਇਰਨ), ਜੋ ਕਿ ਮੌਕ ਐਕਸਰਸਾਈਜ਼ ਦੇ ਸਮਾਪਤ ਹੋਣ ਦਾ ਸੰਕੇਤ ਹੋਵੇਗਾ । ਕੀ ਕਾਰਨ ਹੈ ਮੋਕ ਡਰਿਲ ਕਰਨ ਦਾ ਸਿਵਲ ਡਿਫੈਂਸ ਦੇ ਨੋਡਲ ਅਫ਼ਸਰ ਮੋਹਨਦੀਪ ਸਿੰਘ ਅਤੇ ਚੀਫ਼ ਵਾਰਡਨ ਕੇ. ਐਸ. ਸੇਖੋਂ ਨੇ ਦਸਿਆ ਕਿ ਇਸ ਮੌਕ ਐਕਸਰਸਾਈਜ਼ ਦੌਰਾਨ ਫਾਇਰ ਰਿਸਪਾਂਸ ਆਪ੍ਰੇਸ਼ਨ, ਸਰਚ ਐਂਡ ਰੈਸਕਿਊ ਆਪ੍ਰੇਸ਼ਨ, ਫਸਟ-ਏਡ ਅਤੇ ਮੈਡੀਕਲ ਸਹਾਇਤਾ, ਜ਼ਖਮੀ ਵਿਅਕਤੀਆਂ ਨੂੰ ਬਾਹਰ ਕੱਢਣ, ਟ੍ਰੈਫਿਕ ਅਤੇ ਭੀੜ ਕੰਟਰੋਲ ਦੇ ਉਪਾਵਾਂ ਦਾ ਅਭਿਆਸ ਕੀਤਾ ਜਾਵੇਗਾ । ਕੀ ਅਪੀਲ ਕੀਤੀ ਗਈ ਜਨਤਾ ਨੂੰ ਏ. ਡੀ. ਸੀ. ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਨਾ ਕਿਉਂਕਿ ਇਹ ਸਿਵਲ ਡਿਫੈਂਸ ਦੀਆਂ ਤਿਆਰੀਆਂ ਦੀ ਜਾਂਚ ਕਰਨ ਲਈ ਇੱਕ ਰੁਟੀਨ ਮੌਕ ਡਰਿੱਲ ਹੈ। ਓਹਨਾ ਕਿਹਾ ਕਿ ਅਜਿਹੀਆਂ ਡੀ ਐਮ ਡਬਲਯੂ ਮੌਕ ਡਰਿੱਲ ਪਹਿਲਾਂ ਵੀ ਹੁੰਦੀਆਂ ਰਹੀਆਂ ਹਨ , ਇਹ ਕੇਵਲ ਅਭਿਆਸ ਹੈ ਜੌ ਕਿ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਸਿਵਿਲ ਡਿਫੈਂਸ ਵੱਲੋਂ ਹੀ ਕੀਤਾ ਜਾ ਰਿਹਾ ਹੈ।

Related Post

Instagram