post

Jasbeer Singh

(Chief Editor)

National

ਸ਼ਿਵਾ ਜੀ ਦਾ ਬੁੱਤ ਡਿੱਗਣ ’ਤੇ ਮੋਦੀ ਨੇ ਮੰਗੀ ਮੁਆਫ਼ੀ

post-img

ਸ਼ਿਵਾ ਜੀ ਦਾ ਬੁੱਤ ਡਿੱਗਣ ’ਤੇ ਮੋਦੀ ਨੇ ਮੰਗੀ ਮੁਆਫ਼ੀ ਪਾਲਘਰ : ਮਹਾਰਾਸ਼ਟਰ ਦੇ ਸਿੰਧੂਦੁਰਗ ਜ਼ਿਲ੍ਹੇ ਵਿਚ ਛਤਰਪਤੀ ਸ਼ਿਵਾ ਜੀ ਮਹਾਰਾਜ ਦਾ ਬੁੱਤ ਡਿੱਗਣ ਦੀ ਘਟਨਾ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ਿਵਾ ਜੀ ਅਤੇ ਇਸ ਘਟਨਾ ਤੋਂ ਦੁਖੀ ਲੋਕਾਂ ਕੋਲੋਂ ਮੁਆਫ਼ੀ ਮੰਗਦਿਆਂ ਇਸ ’ਤੇ ਅਫ਼ਸੋਸ ਜ਼ਾਹਰ ਕੀਤਾ ਹੈ। ਪਾਲਘਰ ਜ਼ਿਲ੍ਹੇ ਵਿਚ 76 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੇ ਵਧਵਾਨ ਬੰਦਰਗਾਹ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਬੋਲਦਿਆਂ ਸ੍ਰੀ ਮੋਦੀ ਨੇ ਕਿਹਾ, ‘‘ਛਤਰਪਤੀ ਸ਼ਿਵਾ ਜੀ ਮਹਾਰਾਜ ਮਹਿਜ਼ ਇਕ ਨਾਮ ਜਾਂ ਇਕ ਰਾਜਾ ਹੀ ਨਹੀਂ ਸਨ। ਉਹ ਸਾਡੇ ਦੇਵਤਾ ਹਨ। ਮੈਂ ਉਨ੍ਹਾਂ ਦੇ ਪੈਰਾਂ ਵਿਚ ਸਿਰ ਝੁਕਾਉਂਦਾ ਹਾਂ ਅਤੇ ਆਪਣੇ ਦੇਵਤਾ ਤੋਂ ਮੁਆਫ਼ੀ ਮੰਗਦਾ ਹਾਂ।ਦੱਸਣਯੋਗ ਹੈ ਕਿ ਸ੍ਰੀ ਮੋਦੀ ਨੇ ਇਸ ਬੁੱਤ ਦਾ ਬੀਤੇ ਸਾਲ ਦਸੰਬਰ ਮਹੀਨੇ ਦੌਰਾਨ ਉਦਘਾਟਨ ਕੀਤਾ ਸੀ, ਜਿਹੜਾ 26 ਅਗਸਤ ਨੂੰ ਡਿੱਗ ਗਿਆ ਸੀ।

Related Post