
ਮੋਦੀ ਕਾਲਜ ਅੰਤਰ-ਖੇਤਰੀ ਯੁਵਕ ਮੇਲੇ ਦੇ ਕਾਵਿ ਉਚਾਰਨ ਮੁਕਾਬਲੇ ਵਿਚ ਜੇਤੂ
- by Jasbeer Singh
- November 14, 2024

ਮੋਦੀ ਕਾਲਜ ਅੰਤਰ-ਖੇਤਰੀ ਯੁਵਕ ਮੇਲੇ ਦੇ ਕਾਵਿ ਉਚਾਰਨ ਮੁਕਾਬਲੇ ਵਿਚ ਜੇਤੂ ਪਟਿਆਲਾ : ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਦੇ ਬੀ.ਏ. ਭਾਗ ਪਹਿਲਾ ਦੇ ਵਿਦਿਆਰਥੀ ਗੁਰਜੰਟ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 7-9 ਨਵੰਬਰ ਤੱਕ ਕੈਂਪਸ ਵਿੱਚ ਆਯੋਜਿਤ ਅੰਤਰ-ਖੇਤਰੀ ਯੁਵਕ ਮੇਲੇ ਦੇ ਕਾਵਿ ਉਚਾਰਨ ਮੁਕਾਬਲੇ ਵੰਨਗੀ ਵਿੱਚੋਂ ਪਹਿਲਾ ਸਥਾਨ ਜਿੱਤਿਆ ਹੈ । ਜ਼ਿਕਰਯੋਗ ਹੈ ਕਿ ਯੁਵਕ ਮੇਲੇ ਵਿੱਚ ਵੱਖ-ਵੱਖ ਜ਼ੋਨਾਂ ਚ ਲਗਭਗ ਦੋ ਸੌ ਕਾਲਜਾਂ ਨੇ ਭਾਗ ਲਿਆ, ਜਿਸ ਵਿਚੋਂ ਪਹਿਲਾਂ ਗੁਰਜੰਟ ਸਿੰਘ ਨੇ ਪਟਿਆਲਾ ਜ਼ੋਨ ਚ ਹੋਏ ਖੇਤਰੀ ਯੁਵਕ ਮੇਲੇ ਵਿਚੋਂ ਦੂਜਾ ਸਥਾਨ ਹਾਸਿਲ ਕੀਤਾ ਸੀ ਤੇ ਆਪਣੇ ਅਗਲੇ ਮੁਕਾਬਲੇ ਦੇ ਸਫ਼ਰ ਵਿੱਚੋਂ ਵੱਖ ਵੱਖ ਜੋਨ ਦੇ ਬਾਰਾਂ ਪ੍ਰਤੀਯੋਗੀਆਂ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ । ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਜੀ ਨੇ ਗੁਰਜੰਟ ਸਿੰਘ ਦੇ ਕਾਲਜ ਪਹੁੰਚਣ ਤੇ ਉਸ ਦਾ ਨਿੱਘਾ ਸਵਾਗਤ ਕੀਤਾ ਅਤੇ ਇਸ ਪ੍ਰਾਪਤੀ ਲਈ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ । ਉਹਨਾਂ ਕਿਹਾ ਕਿ ਸਾਡਾ ਇਹ ਵਿਦਿਆਰਥੀ ਭਾਵੇਂ ਅੱਖਾਂ ਤੋਂ ਦੇਖ ਨਹੀਂ ਸਕਦਾ ਪਰ ਉਹ ਆਪਣੇ ਮਨ ਦੀ ਸੰਵੇਦਨਸ਼ੀਲ ਦ੍ਰਿਸ਼ਟੀ ਤੋਂ ਬਦਲਦੇ ਵਰਤਾਰਿਆਂ, ਨਿਘਰਦੇ ਸਮਾਜ ਤੇ ਡਿਗਦੇ ਮਾਨਵੀ ਮੁੱਲਾਂ ਪ੍ਰਤੀ ਸਾਨੂੰ ਅੱਖਾਂ ਵਾਲਿਆਂ ਨੂੰ ਸ਼ੀਸ਼ਾ ਜਰੂਰ ਵਿਖਾ ਦਿੰਦਾ ਹੈ । ਉਹਨਾਂ ਕਿਹਾ ਕਿ ਕਾਲਜ ਆਪਣੇ ਇਸ ਹੁਨਰਮੰਦ ਵਿਦਿਆਰਥੀ ਲਈ ਹਰ ਸੰਭਵ ਵਸੀਲੇ ਜੁਟਾਉਣ ਲਈ ਸਦਾ ਹਾਜ਼ਿਰ ਰਹੇਗਾ। ਸਹਿਸਰਗਰਮੀਆ ਦੇ ਡੀਨ ਪ੍ਰੋ. ਨੀਨਾ ਸਰੀਨ ਨੇ ਗੁਰਜੰਟ ਸਿੰਘ ਸਮੇਤ ਸਮੁੱਚੀ ਕਾਵਿ ਉਚਾਰਨ ਟੀਮ ਦੇ ਇੰਚਾਰਜਾਂ ਨੂੰ ਮੁਬਾਰਕਬਾਦ ਦਿੱਤੀ । ਇਸ ਅਵਸਰ ਉੱਤੇ ਟੀਮ ਇੰਚਾਰਜ ਡਾ. ਰੁਪਿੰਦਰ ਸ਼ਰਮਾ, ਡਾ. ਰੁਪਿੰਦਰ ਸਿੰਘ ਢਿੱਲੋਂ , ਡਾ. ਦੀਪਕ ਕੁਮਾਰ ਤੇ ਪ੍ਰੋ. ਤਨਵੀਰ ਹਾਜ਼ਿਰ ਸਨ ।