post

Jasbeer Singh

(Chief Editor)

Patiala News

ਮੋਦੀ ਸਰਕਾਰ ਨੇ ਫੜੀ ਹੜ ਪੀੜਤਾਂ ਦੀ ਬਾਂਹ : ਗੁਰਵਿੰਦਰ ਕਾਂਸਲ

post-img

ਮੋਦੀ ਸਰਕਾਰ ਨੇ ਫੜੀ ਹੜ ਪੀੜਤਾਂ ਦੀ ਬਾਂਹ : ਗੁਰਵਿੰਦਰ ਕਾਂਸਲ ਪਟਿਆਲਾ, 16 ਅਕਤੂਬਰ 2025 : ਕੇਂਦਰ ਦੀ ਮੋਦੀ ਸਰਕਾਰ (Modi government) ਨੇ ਪਿਛਲੇ ਦਿਨੀ ਪੰਜਾਬ ਵਿੱਚ ਆਏ ਹੋਏ ਭਿਆਨਕ ਹੜਾਂ ਦੌਰਾਨ ਹੜ ਪੀੜਤਾਂ ਦੀ ਬਾਂਹ ਫੜਦੇ ਹੋਏ ਕਰੋੜਾਂ ਰੁਪਏ ਦੀ ਰਾਹਤ ਰਾਸ਼ੀ ਪੰਜਾਬ ਵਾਸੀਆਂ ਲਈ ਜਾਰੀ ਕੀਤੀ ਹੈ । ਕੇਂਦਰ ਨੇ ਜਾਰੀ ਕੀਤੀ ਕਰੋੜਾਂ ਰੁਪਏ ਦੀ ਰਾਹਤ ਰਾਸ਼ੀ ਇਸ ਮੌਕੇ ਪਟਿਆਲਾ ਤੋਂ ਭਾਜਪਾ ਦੇ ਸੀਨੀਅਰ ਆਗੂ ਐਡਵੋਕੇਟ (Senior BJP leader Advocate) ਡਾ. ਗੁਰਵਿੰਦਰ ਕਾਂਸਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਪੰਜਾਬ ਨੂੰ ਰਾਹਤ ਪੈਕਜ ਦੇਣ ਲਈ ਦਿਲੋਂ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰੀ ਚੌਹਾਨ ਨੇ ਪੰਜਾਬ ਦੌਰੇ ਦੌਰਾਨ ਦੱਸਿਆ ਕਿ ਮੋਦੀ ਸਰਕਾਰ ਨੇ ਪੰਜਾਬ ਨੂੰ ਰਾਹਤ ਪ੍ਰਦਾਨ ਕਰਦੇ ਹੋਏ 36,708 ਟੁੱਟੇ ਹੋਏ ਘਰਾਂ ਲਈ 1.60 ਲੱਖ, ਕਣਕ ਦੇ ਬੀਜਾਂ ਲਈ 74 ਕਰੋੜ ਅਤੇ ਸਰੋਂ ਦੇ ਬੀਜਾਂ ਲਈ 3.40 ਕਰੋੜ ਰੁਪਏ ਦੀ ਮਦਦ ਦਾ ਐਲਾਨ ਕੀਤਾ ਹੈ । 40 ਹਜਾਰ ਨਵੇਂ ਟਾਇਲਟ ਬਣਾਉਣ ਦੀ ਮਨਜ਼ੂਰੀ ਵੀ ਕੇਂਦਰ ਸਰਕਾਰ ਨੇ ਕੀਤੀ ਹੈ ਜਾਰੀ ਡਾ. ਗੁਰਵਿੰਦਰ ਕਾਂਸਲ (Dr. Gurvinder Kansal) ਨੇ ਦੱਸਿਆ ਕਿ ਇਸ ਦੇ ਨਾਲ ਹੀ 40 ਹਜਾਰ ਨਵੇਂ ਟਾਇਲਟ ਬਣਾਉਣ ਦੀ ਮਨਜ਼ੂਰੀ ਵੀ ਕੇਂਦਰ ਸਰਕਾਰ ਨੇ ਜਾਰੀ ਕੀਤੀ ਹੈ । ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਬਾਗਾਂ ਹੋਏ ਨੁਕਸਾਨ ਦੀ ਭਰਪਾਈ ਅਤੇ ਖੇਤਾਂ ਵਿੱਚੋਂ ਰੇਤ ਹਟਾਉਣ ਲਈ ਵੀ ਕੇਂਦਰ ਸਰਕਾਰ ਵੱਲੋਂ ਭਰਪੂਰ ਮਦਦ ਕੀਤੀ ਜਾਵੇਗੀ। ਇਸ ਮੌਕੇ ਡਾ. ਕਾਂਸਲ ਨੇ ਕਿਹਾ ਕਿ ਮੋਦੀ ਸਰਕਾਰ ਹਮੇਸ਼ਾ ਹੀ ਪੰਜਾਬ ਦੀ ਹਿਤੈਸ਼ੀ ਰਹੀ ਹੈ ਅਤੇ ਹਰ ਦੁੱਖ ਤਕਲੀਫ ਵਿੱਚ ਉਸਨੇ ਪੰਜਾਬ ਵਾਸੀਆਂ ਦੀ ਬਾਂਹ ਦਿਲੋਂ ਫੜੀ ਹੈ ।

Related Post