go to login
post

Jasbeer Singh

(Chief Editor)

National

‘ਕਮਜ਼ੋਰ ਪ੍ਰਧਾਨ ਮੰਤਰੀ’ ਸਾਬਤ ਹੋਣਗੇ ਮੋਦੀ: ਅਲਕਾ ਲਾਂਬਾ

post-img

ਕਾਂਗਰਸ ਆਗੂ ਅਲਕਾ ਲਾਂਬਾ ਨੇ ਅੱਜ ਕਿਹਾ ਕਿ ਨਰਿੰਦਰ ਮੋਦੀ ਆਪਣੇ ਤੀਸਰੇ ਕਾਰਜਕਾਲ ਦੌਰਾਨ ਇੱਕ ‘ਕਮਜ਼ੋਰ ਪ੍ਰਧਾਨ ਮੰਤਰੀ’ ਸਾਬਤ ਹੋਣਗੇ ਕਿਉਂਕਿ ਭਾਜਪਾ ਨੂੰ ਲੋਕ ਸਭਾ ਚੋਣਾਂ ਵਿੱਚ ਆਪਣੇ ਦਮ ’ਤੇ ਬਹੁਮਤ ਨਹੀਂ ਮਿਲਿਆ। ਲਾਂਬਾ ਇੱਥੇ ਮਹਿਲਾ ਕਾਂਗਰਸ ਆਗੂਆਂ ਤੇ ਵਰਕਰਾਂ ਨਾਲ ਗੱਲਬਾਤ ਕਰ ਰਹੀ ਸੀ। ਉਨ੍ਹਾਂ ਕਿਹਾ, ‘‘ਇੱਕ ਕਮਜ਼ੋਰ ਪ੍ਰਧਾਨ ਮੰਤਰੀ ਹਲਫ਼ ਲੈ ਰਿਹਾ ਹੈ, ਇਸ ਪ੍ਰਧਾਨ ਮੰਤਰੀ ਕੋਲ ਬਹੁਮੱਤ ਨਹੀਂ ਹੈ। ਤਾਨਾਸ਼ਾਹ ਕਮਜ਼ੋਰ ਪੈ ਰਿਹਾ ਹੈ। ਉਹ ਸੰਵਿਧਾਨ ਬਦਲਣ ਲਈ 400 ਸੀਟਾਂ ਦੀ ਗੱਲ ਕਰ ਰਹੇ ਸਨ। ਉਨ੍ਹਾਂ ਨੂੰ ਬਹੁਮਤ ਵੀ ਨਹੀਂ ਮਿਲਿਆ।’’ ਉਨ੍ਹਾਂ ਦਾਅਵਾ ਕੀਤਾ ਕਿ ਵਿਰੋਧੀ ਧਿਰ ਨੂੰ ਦੇਸ਼ ਦਾ ਲੋਕਤੰਤਰ ਬਚਾਉਣ ਲਈ ‘ਜਿੱਤ’ ਮਿਲੀ ਹੈ।

Related Post