post

Jasbeer Singh

(Chief Editor)

Punjab

ਮੋਹਾਲੀ ਕਤਲ ਕਾਂਡ ਵਿਚ ਸ਼ਾਮਲ ਕਾਤਲ ਨੂੰ ਭੇਜਿਆ ਜੁਡੀਸ਼ੀਅਲ ਹਿਰਾਸਤ ਵਿਚ

post-img

ਮੋਹਾਲੀ ਕਤਲ ਕਾਂਡ ਵਿਚ ਸ਼ਾਮਲ ਕਾਤਲ ਨੂੰ ਭੇਜਿਆ ਜੁਡੀਸ਼ੀਅਲ ਹਿਰਾਸਤ ਵਿਚ

ਮੋਹਾਲੀ, 9 ਜੂਨ 2026 : ਪੰਜਾਬ ਦੇ ਜਿਲਾ ਮੋਹਾਲੀ (Mohali) ਵਿਖੇ ਇਕ ਲੜਕੀ ਦੇ ਕਤਲ ਕਾਂਡ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਹੋਸ਼ ਵਿਚ ਆਉਣ 'ਤੇ ਅਦਾਲਤ ਵਿਚ ਪੇਸ਼ ਕੀਤਾ ਗਿਆ । 

ਅਦਾਲਤ ਨੇ ਭੇਜਿਆ ਜੁਡੀਸ਼ੀਅਲ ਹਿਰਾਸਤ ਵਿਚ

ਮਿਲੀ ਜਾਣਕਾਰੀ ਅਨੁਸਾਰ ਜਿਸ ਨੌਜਵਾਨ ਨੇ ਮੋਹਾਲੀ ਵਿਖੇ ਕੰਪਨੀ ਵਿਚ ਕੰਮ ਕਰਦੀ ਇਕ ਲੜਕੀ ਨੂੰ ਕੁੱਝ ਦਿਨ ਪਹਿਲਾਂ ਚਾਕੂਆਂ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਨੂੰ ਜਦੋਂ ਅੱਜ ਹੋਸ਼ ਆਉਣ ਤੇ ਅਦਾਲਤ (Court) ਵਿਚ ਪੇਸ਼ ਕੀਤਾ ਗਿਆ ਤਾਂ ਅਦਾਲਤ ਨੇ ਉਸਨੂੰ ਜੁਡੀਸ਼ੀਅਲ ਹਿਰਾਸਤ (Judicial custody) ਵਿਚ ਭੇਜ ਦਿੱਤਾ ।

ਕੌਣ ਹੈ ਇਹ ਨੌਜਵਾਨ

ਮੋਹਾਲੀ ਦੀ ਕੰਪਨੀ ਵਿਚ ਆਪਣੀ ਹੀ ਸਹਿਕਰਮੀ ਦੀ ਹੱਤਿਆ ਕਰਨ ਵਾਲੇ ਨੌਜਵਾਨ ਦਾ ਨਾਮ ਹਰਜਿੰਦਰ ਸਿੰਘ ਮਾਨ ਉਰਫ਼ ਹੈਰੀ (Harjinder Singh Mann alias Harry) ਹੈ । ਹੋਸ਼ ਵਿਚ ਆਉਂਦਿਆਂ ਹੀ ਪੁਲਸ ਨੇ ਮਾਨ ਨੂੰ ਗ੍ਰਿਫ਼ਤਾਰ (Arrested) ਕਰ ਲਿਆ ।

Related Post

Instagram