
ਧੀ ਦਾ ਕਤਲ ਕਰਵਾਉਣ ਦੇ ਮਾਮਲੇ `ਚ ਪੁਲਸ ਵੱਲੋਂ ਕਾਬੂ ਕੀਤੀ ਗਈ ਮਾਂ ਨੂੰ ਭੇਜਿਆ ਜੇਲ੍ਹ
- by Jasbeer Singh
- December 10, 2024

ਧੀ ਦਾ ਕਤਲ ਕਰਵਾਉਣ ਦੇ ਮਾਮਲੇ `ਚ ਪੁਲਸ ਵੱਲੋਂ ਕਾਬੂ ਕੀਤੀ ਗਈ ਮਾਂ ਨੂੰ ਭੇਜਿਆ ਜੇਲ੍ਹ ਨਾਭਾ : ਧੀ ਦਾ ਕਤਲ ਕਰਵਾਉਣ ਦੇ ਮਾਮਲੇ `ਚ ਪੁਲਸ ਵੱਲੋਂ ਕਾਬੂ ਕੀਤੀ ਗਈ ਮਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ । ਸਥਾਨਕ ਵਿਕਾਸ ਕਾਲੋਨੀ ਵਿੱਚ ਵਾਪਰੀ ਇਸ ਘਟਨਾ ਨਾਲ ਸੰਬੰਧਤ ਮ੍ਰਿਤਕ ਲੜਕੀ ਦੀ ਮਾਤਾ ਅਤੇ ਉਸ ਦੇ ਪ੍ਰੇਮੀ ਨੂੰ ਕੋਤਵਾਲੀ ਪੁਲਸ ਵੱਲੋਂ ਕਾਬੂ ਕਰ ਲਿਆ ਗਿਆ ਸੀ । ਕੋਤਵਾਲੀ ਇੰਚਾਰਜ ਇੰਸਪੈਕਟਰ ਜਸਵਿੰਦਰ ਸਿੰਘ ਖੋਖਰ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੇ ਕਾਤਲ ਦੇ ਦੋਸ਼ ਹੇਠ ਕਾਬੂ ਕੀਤੀ ਗਈ ਲੜਕੀ ਦੀ ਮਾਤਾ ਅਤੇ ਇਕ ਹੋਰ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਦੋਵਾਂ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਹੈ। ਮ੍ਰਿਤਕ ਲੜਕੀ ਦੀ ਮਾਤਾ ਦੇ ਇਕ ਹੋਰ ਸਾਥੀ ਦਾ ਹਾਲੇ ਦੋ ਦਿਨ ਦਾ ਰਿਮਾਂਡ ਬਾਕੀ ਹੈ, ਜਿਸ ਨੂੰ ਬਾਅਦ ਵਿੱਚ ਅਦਾਲਤ `ਚ ਪੇਸ਼ ਕੀਤਾ ਜਾਵੇਗਾ । ਇੰਸਪੈਕਟਰ ਖੋਖਰ ਨੇ ਕਿਹਾ ਕਿ ਵਾਰਦਾਤ ਵਿੱਚ ਵਰਤੀ ਗਈ ਐਕਟਿਵਾ ਸਕੂਟਰੀ ਅਤੇ ਹਥਿਆਰ ਪੁਲਸ ਵੱਲੋਂ ਬਰਾਮਦ ਕਰ ਲਏ ਗਏ ਹਨ ।