ਸਮਾਣਾ ਦੇ ਪਿੰਡ ਖੇੜਕੀ ਵਿਚ ਮਾਂ ਨੇ ਕੀਤੀ ਬੱਚੀ ਦੀ ਚਾਕੂ ਮਾਰ ਕੇ ਹੱਤਿਆ ਸਮਾਣਾ,23 ਮਈ 2026 : ਜਿਲਾ ਪਟਿਆਲਾ ਦੇ ਅਧੀਨ ਆਉਂਦੇ ਸ਼ਹਿਰ ਸਮਾਣਾ ਦੇ ਪਿੰਡ ਖੇੜਕੀ ਵਿਖੇ ਇਕ ਮਾਂ ਵਲੋਂ ਆਪਣੀ ਹੀ ਬੱਚੀ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਮਿਲਿਆ ਹੈ । ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਮੁਤਾਬਕ ਸਮਾਣਾ ਦੇ ਪਿੰਡ ਖੇੜਕੀ ਵਿਖੇ ਜੋ ਇਕ ਮਾਂ ਵਲੋਂ ਆਪਣੀ ਹੀ ਧੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਦੱਸਿਆ ਜਾ ਰਿਹਾ ਹੈ ਦੇ ਕਾਰਨ ਆਲੇ-ਦੁਆਲੇ ਦੇ ਖੇਤਰਾਂ ਵਿਚ ਸਨਸਨੀ ਜਿਹੀ ਫੈਲ ਗਈ ਹੈ । ਦੱਸਣਯੋਗ ਹੈ ਕਿ ਬੱਚੀ ਦੀ ਉਮਰ ਡੇਢ ਕੁ ਸਾਲ ਦੱਸੀ ਜਾ ਰਹੀ ਹੈ। ਪੁਲਸ ਨੇ ਮੌਕੇ ਤੇ ਪਹੁੰਚ ਕੀਤੀ ਜਾਂਚ ਸ਼ੁਰੂ ਉਕਤ ਘਟਨਾਕ੍ਰਮ ਦੀ ਜਾਣਕਾਰੀ ਮਿਲਦਿਆਂ ਹੀ ਸਬੰਧਤ ਥਾਣੇ ਦੀ ਪੁਲਸ ਟੀਮ ਵਲੋਂ ਮੌਕੇ ਤੇ ਪਹੁੰਚ ਕੇ ਸਮੁੱਚੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਗਿਆ ਅਤੇ ਘਟਨਾਕ੍ਰਮ ਦੀ ਜਾਂਚ ਸ਼ੁਰੂ ਕੀਤੀ ਗਈ । ਪੁਲਸ ਵਲੋਂ ਕੀਤੀ ਗਈ ਸ਼ੁਰੂਆਤੀ ਪੁੱਛਗਿੱਛ ਵਿਚ ਸਾਹਮਣੇ ਆਇਆ ਹੈ ਕਿ ਬੱਚੀ ਦੀ ਮਾਂ ਜਿਸਨੇ ਬੱਚੀ ਦੀ ਹੱਤਿਆ ਕੀਤੀ ਹੈ ਪਿਛਲੇ ਕਾਫੀ ਸਮੇਂ ਤੋਂ ਡਿਪਰੈਸ਼ਨ ਦਾ ਸਿ਼ਕਾਰ ਦੱਸੀ ਜਾ ਰਹੀ ਹੈ।ਪੁਲਸ ਵਲੋਂ ਇਸ ਕਤਲ ਦੀ ਘਟਨਾ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਬੱਚੀ ਦੇ ਪਿਤਾ ਨੇ ਕਰਵਾਈ ਸਿ਼ਕਾਇਤ ਦਰਜ ਪਿੰਡ ਖੇੜਕੀ ਜਿਥੇ ਡੇਢ ਸਾਲ ਦੀ ਬੱਚੀ ਦੀ ਚਾਕੂ ਮਾਰ ਕੇ ਹੱਤਿਆ ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਸਬੰਧੀ ਬੱਚੀ ਦੇ ਪਿਤਾ ਨੇ ਹੀ ਪੁਲਸ ਕੋਲ ਜਾ ਕੇ ਸਿ਼ਕਾਇਤ ਦਰਜ ਕਰਵਾਈ ਹੈ । ਪੁਲਸ ਨੇ ਬੱਚੀ ਦੀ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
