
Haryana News
0
MPC Meet Update : UPI ਯੂਜ਼ਰਜ਼ ਲਈ ਖੁਸ਼ਖਬਰੀ, RBI ਨੇ ਯੂਪੀਆਈ ਲਾਈਟ 'ਚ ਐਡ ਕੀਤਾ ਇਹ ਫੀਚਰ
- by Aaksh News
- June 7, 2024

ਭਾਰਤੀ ਰਿਜ਼ਰਵ ਬੈਂਕ (RBI) ਨੇ ਅੱਜ ਐਮਪੀਸੀ ਦੀ ਮੀਟਿੰਗ 'ਚ ਲਏ ਗਏ ਫੈਸਲਿਆਂ ਦਾ ਐਲਾਨ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ MPC ਦੀ ਮੀਟਿੰਗ ਹਰ ਦੋ ਮਹੀਨੇ ਬਾਅਦ ਹੁੰਦੀ ਹੈ। ਇਸ ਬੈਠਕ ਦੀ ਪ੍ਰਧਾਨਗੀ ਆਰਬੀਆਈ ਦੇ ਗਵਰਨਰ ਕਰਦੇ ਹਨ। ਅੱਜ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਐਮਪੀਸੀ ਦੀ ਮੀਟਿੰਗ 'ਚ ਲਏ ਗਏ ਫੈਸਲਿਆਂ ਦਾ ਐਲਾਨ ਕੀਤਾ ਹੈ। ਦਾਸ ਨੇ ਕਿਹਾ ਕਿ ਈ-ਮੈਂਡੇਟ ਫਰੇਮਵਰਕ ਨੂੰ ਹੁਣ ਯੂਪੀਆਈ ਲਾਈਟ 'ਚ ਜੋੜ ਦਿੱਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਹੁਣ UPI ਲਾਈਟ ਵਾਲੇਟ (UPI Lite Wallet) 'ਚ ਆਟੋਮੈਟਿਕ ਬੈਲੇਂਸ ਐਡ ਹੋ ਜਾਵੇਗਾ ਯਾਨੀ ਯੂਜ਼ਰਜ਼ ਨੂੰ ਬੈਲੇਂਸ ਐਡ ਕਰਨ ਦਾ ਝੰਜਟ ਖ਼ਤਮ ਹੋ ਜਾਵੇਗਾ।