ਮੁੰਬਈ ਪੁਲਸ ਨੇ ਕੀਤਾ ਅਦਾਕਾਰ ਕਮਲ ਆਰ. ਖਾਨ ਨੂੰ ਗ੍ਰਿਫ਼ਤਾਰ ਮੁੰਬਈ, 24 ਜਨਵਰੀ 2026 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਸ਼ਹਿਰ ਮੁੰਬਈ ਦੀ ਪੁਲਸ ਨੇ ਪ੍ਰਸਿੱਧ ਅਦਾਕਾਰ ਕਮਲ ਆਰ. ਖਾਨ ਨੂੰ ਰਸਮ ਤੌਰ ਤੇ ਗ੍ਰਿ਼ਤਾਰ ਕਰ ਲਿਆ ਹੈ। ਕਿਊਂ ਕੀਤਾ ਗਿਆ ਹੈ ਖਾਨ ਨੂੰ ਗ੍ਰਿਫ਼ਤਾਰ ਮਿਲੀ ਜਾਣਕਾਰੀ ਅਨੁਸਾਰ ਅਦਾਕਾਰ ਕਮਲ ਆਰ. ਖਾਨ ਨੂੰ ਮੁੰਬਈ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਜਾਣ ਦਾ ਮੁੱਖ ਕਾਰਨ ਓਸ਼ੀਵਾਰਾ ਗੋਲੀਬਾਰੀ ਘਟਨਾ ਦਾ ਮਾਮਲਾ ਦੱਸਿਆ ਜਾ ਰਿਹਾ ਹੈ।ਪੁਲਸ ਅਨੁਸਾਰ ਖਾਨ ਨੂੰ ਮਾਨਯੋਗ ਅਦਾਲਤ ਵਿਚ ਅੱਜ ਪੇਸ਼ ਕਰਕੇ ਪੁਲਸ ਰਿਮਾਂਡ ਪ੍ਰਾਪਤ ਕੀਤਾ ਜਾਵੇਗਾ। ਖਾਨ ਨੇ ਪੁੱਛਗਿੱਛ ਦੌਰਾਨ ਕੀ ਮੰਨਿਆਂ ਮੁੰਬਈ ਪੁਲਸ ਅਧਿਕਾਰੀਆਂ ਅਨੁਸਾਰ ਅਦਾਕਾਰ ਕਮਲ ਆਰ. ਖਾਨ ਦੇ ਦਰਜ ਕੀਤੇ ਗਏ ਬਿਆਨ ਵਿਚ ਪੁੱਛਗਿੱਛ ਦੌਰਾਨ ਉਸਨੇ ਮੰਨਿਆ ਕਿ ਗੋਲੀਬਾਰੀ ਉਸਦੇ ਹਥਿਆਰ ਨਾਲ ਹੋਈ ਸੀ । ਹਾਲਾਂਕਿ ਖਾਨ ਦਾ ਦਾਅਵਾ ਹੈ ਕਿ ਹਥਿਆਰ ਲਾਇਸੈਂਸਸ਼ੁਦਾ ਹੈ। ਪੁਲਸ ਇਸ ਦਾਅਵੇ ਦੀ ਜਾਂਚ ਕਰ ਰਹੀ ਹੈ । ਓਸ਼ੀਵਾਰਾ ਪੁਲਿਸ ਨੇ ਸ਼ੱਕੀ ਹਥਿਆਰ ਨੂੰ ਜ਼ਬਤ ਕਰ ਲਿਆ ਹੈ ਅਤੇ ਸੰਬੰਧਤ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੌਜੂਦਾ ਸਮੇਂ ਵਿੱਚ ਕਮਲ ਆਰ. ਖਾਨ ਓਸ਼ੀਵਾਰਾ ਪੁਲਿਸ ਹਿਰਾਸਤ ਵਿੱਚ ਹੈ ਅਤੇ ਹੋਰ ਜਾਂਚ ਜਾਰੀ ਹੈ।ਜਾਂਚ ਦੌਰਾਨ ਪੁਲਸ ਨੂੰ ਨਾਲੰਦਾ ਸੋਸਾਇਟੀ ਤੋਂ ਦੋ ਗੋਲੀਆਂ ਮਿਲੀਆਂ। ਇੱਕ ਗੋਲੀ ਦੂਜੀ ਮੰਜਿ਼ਲ `ਤੇ ਅਤੇ ਦੂਜੀ ਚੌਥੀ ਮੰਜਿ਼ਲ `ਤੇ ਮਿਲੀ।
