post

Jasbeer Singh

(Chief Editor)

National

ਐਕਟਿੰਗ ਸਟੂਡੀਓ ਵਿਚ ਬੰਧਕ ਬਣਾਏ ਬੱਚਿਆਂ ਨੂੰ ਮੁੰਬਈ ਪੁਲਸ ਨੇ ਬਚਾਇਆ

post-img

ਐਕਟਿੰਗ ਸਟੂਡੀਓ ਵਿਚ ਬੰਧਕ ਬਣਾਏ ਬੱਚਿਆਂ ਨੂੰ ਮੁੰਬਈ ਪੁਲਸ ਨੇ ਬਚਾਇਆ ਮੁੰਬਈ, 30 ਅਕਤੂਬਰ 2025 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਸ਼ਹਿਰ ਮੁੰਬਈ ਦੇ ਮਰੋਲ ਵਿਚ ਇਕ ਵਿਅਕਤੀ ਜਿਸ ਵਲੋਂ ਐਕਟਿੰਗ ਸਟੂਡੀਓ ਵਿਚ ਹੀ ਕੁੱਝ ਬੱਚਿਆਂ ਨੂੰ ਕੈਦ ਕਰ ਲਿਆ ਗਿਆ ਸੀ ਨੂੰ ਮੁੰਬਈ ਪੁਲਸ ਨੇ ਬਚਾਅ ਲਿਆ ਹੈ। ਕੀ ਦੱਸਿਆ ਜੁਆਇੰਟ ਪੁਲਸ ਕਮਿਸ਼ਨਰ ਮੁੰਬਈ ਨੇ ਮੁੰਬਈ ਦੇ ਜੁਆਇੰਟ ਪੁਲਸ ਕਮਿਸ਼ਨਰ ਸੱਤਿਆ ਨਾਰਾਇਣ ਚੌਧਰੀ ਨੇ ਦੱਸਿਆ ਕਿ ਸਾਰੇ ਬੱਚੇ ਸੁਰੱਖਿਅਤ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਵੀ ਕਰ ਦਿੱਤਾ ਗਿਆ।ਇਸਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਜਿਸ ਵਿਅਕਤੀ ਵਲੋਂ ਅਜਿਹਾ ਕੀਤਾ ਗਿਆ ਸੀ ਨੂੰ ਵੀ ਪੁਲਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕੀ ਸੀ ਸਟੂਡੀਓ ਦਾ ਨਾਮ ਤੇ ਕਿੰਨੇ ਬੱਚਿਆਂ ਨੂੰ ਬਣਾਇਆ ਗਿਆ ਸੀ ਬੰਧਕ ਮੁੰਬਈ ਦੇ ਜਿਸ ਪਵਈ ਦੇ ਮਰੋਲ ਖੇਤਰ ਵਿਚ ਬਣੇ ਐਕਟਿੰਗ ਕਲਾਸ ਸਟੂਡੀਓ ਵਿਚ ਬੱਚਿਆਂ ਨੂੰ ਬੰਧਕ ਬਣਾਇਆ ਗਿਆ ਸੀ ਦੌਰਾਨ ਬੱਚਿਆਂ ਦੀ ਗਿਣਤੀ 20 ਸੀ।ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਵਿਅਕਤੀ ਵਲੋਂ ਅਜਿਹਾ ਕੀਤਾ ਗਿਆ ਸੀ ਦਾ ਨਾਮ ਰੋਹਿਤ ਆਰਿਆ ਹੈ। ਕਿਸ ਤਰ੍ਹਾਂ ਲੱਗਿਆ ਬੱਚਿਆਂ ਨੂੰ ਬੰਧਕ ਬਣਾਏ ਜਾਣ ਬਾਰੇ ਮੰੁਬਈ ਦੇ ਜਿਸ ਪਵਈ ਦੇ ਮਰੋਲ ਖੇਤਰ ਵਿਚ ਰੋਹਿਤ ਆਰਿਆ ਵਲੋਂ ਐਕਟਿੰਗ ਕਲਾਸ ਸਟੂਡੀਓ ਵਿਚ ਬੱਚਿਆਂ ਨੰੁ ਬੰਧਕ ਬਣਾਇਆ ਗਿਆ ਸੀ ਵਾਲੇ ਕਮਰੇ ਵਿਚ ਲੱਗੇ ਸ਼ੀਸਿ਼ਆਂ ਦੇ ਨੇੜੇ ਆ ਕੇ ਵਾਰ-ਵਾਰ ਬੱਚਿਆਂ ਵਲੋਂ ਝਾਕਿਆ ਜਾ ਰਿਹਾ ਸੀ, ਜਿਸ ਤੇ ਜਦੋਂ ਇਸ ਬਾਰੇ ਪੁਲਸ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਬੱਚਿਆਂ ਨੂੰ ਬਚਾਅ ਲਿਆ।

Related Post