
ਨਗਰ ਨਿਗਮ ਦੀ ਟੀਮ ਨੇ ਸੜਕਾਂ ਦੁਆਲੇ ਹਾਦਸਿਆਂ ਦਾ ਕਾਰਨ ਬਣ ਰਹੀਆਂ ਰੇਹੜੀਆਂ ਹਟਾਈਆਂ
- by Jasbeer Singh
- January 25, 2025

ਨਗਰ ਨਿਗਮ ਦੀ ਟੀਮ ਨੇ ਸੜਕਾਂ ਦੁਆਲੇ ਹਾਦਸਿਆਂ ਦਾ ਕਾਰਨ ਬਣ ਰਹੀਆਂ ਰੇਹੜੀਆਂ ਹਟਾਈਆਂ - ਅਦਾਲਤ ਬਾਜ਼ਾਰ, ਛੋਟੀ ਬਾਰਾਂਦਰੀ ਚ ਵੀ ਕੀਤੀ ਕਰਵਾਈ ਪਟਿਆਲਾ : ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਦੇ ਨਿਰਦੇਸ਼ਾਂ ਤੇ ਅੱਜ ਦੂਸਰੇ ਦਿਨ ਤਹਿਬਜ਼ਾਰੀ ਸ਼ਾਖਾ ਵੱਲੋਂ ਵਿਸ਼ਾਲ ਵਰਮਾ ਇੰਸਪੈਕਟਰ ਦੀ ਟੀਮ ਵਲੋਂ ਅਦਾਲਤ ਬਜਾਰ, ਛੋਟੀ ਬਾਰਾਂਦਰੀ ਤੇ ਕੁੱਝ ਹੋਰ ਇਲਾਕਿਆਂ ਦੇ ਵਿਚ ਲੱਗੀਆਂ ਰੇਹੜੀਆਂ ਨੂੰ ਹਟਵਾਇਆ ਗਿਆ । ਇਹ ਰੇਹੜੀਆਂ ਜੋ ਹਾਦਸਿਆਂ ਦਾ ਕਾਰਨ ਬਣਦੀਆਂ ਹਨ । ਕਾਰਵਾਈ ਕਰਕੇ ਆਵਾਜਾਈ ਦਰੁਸਤ ਕਰਾਈ ਗਈ। ਇਸੇ ਤਰਾਂ ਅਦਾਲਤ ਬਾਜ਼ਾਰ ਵਿਖੇ ਦੁਕਾਨਾਂ ਦਾ ਸਮਾਨ ਅੰਦਰ ਕਰਾ ਕੇ ਬਾਜ਼ਾਰ ਦਾ ਰਸਤਾ ਖੁੱਲਾ ਕਰ ਦਿੱਤਾ ਗਿਆ । ਤਹਿਬਜ਼ਾਰੀ ਸ਼ਾਖਾ ਵੱਲੋਂ ਕਈ ਮੁਹਿੰਮਾਂ ਚਲਾਈਆਂ ਗਈਆਂ। ਰਿਕਸ਼ਿਆਂ ਅਤੇ ਰੇਹੜੀਆਂ ਨੂੰ ਦੂਰ ਕਰਕੇ ਬਾਜ਼ਾਰਾਂ ਦੇ ਰਸਤੇ ਖੁੱਲੇ ਕੀਤੇ ਗਏ । ਅਦਾਲਤ ਬਾਜ਼ਾਰ ਵਿੱਚ ਦੁਕਾਨਦਾਰਾਂ ਦਾ ਸਮਾਨ ਦੁਕਾਨਾਂ ਦੇ ਅੰਦਰ ਕਰਵਾਇਆ ਗਿਆ, ਜਿਸ ਨਾਲ ਬਾਜ਼ਾਰ ਦਾ ਰਸਤਾ ਖੁੱਲਾ ਕੀਤਾ ਗਿਆ ਗਿਆ । ਲੋਕਾਂ ਦੀ ਆਵਾਜਾਈ ਚ ਵਿਘਨ ਨਹੀਂ ਪੈਣ ਦਿੱਤਾ ਜਾਏਗਾ : ਗੋਗੀਆ ਮੇਅਰ ਕੁੰਦਨ ਗੋਗੀਆ ਨੇ ਕਿਹਾ ਕੇ ਕਿਸੇ ਵੀ ਗਰੀਬ ਰੇਹੜੀ ਰਿਕਸ਼ਾ ਚਾਲਕ ਨਾਲ ਧੱਕਾ ਨਹੀਂ ਕੀਤਾ ਜਾਵੇਗਾ ਪਰ ਸੜਕਾਂ ਦੁਆਲੇ ਰੇਹੜੀ ਰਿਕਸ਼ੇ ਲਗਾ ਕੇ ਆਵਾਜਾਈ ਚ ਵਿਘਨ ਨਾ ਪਾਇਆ ਜਾਵੇ । ਉਨਾਂ ਕਿਹਾ ਕੇ ਨਗਰ ਨਿਗਮ ਦੀ ਟੀਮ ਆਪਣਾ ਕੰਮ ਕਰਦੀ ਰਹੇਗੀ, ਜੋ ਰੇਹੜੀ ਚਾਲਕ ਸੜਕ ਤੇ ਰੇਹੜੀ ਲਗਾ ਕੇ ਹਾਦਸਿਆਂ ਦਾ ਕਾਰਨ ਬਣੇਗਾ, ਉਸ ਨੂੰ ਹਟਾਉਣਾ ਨਗਰ ਨਿਗਮ ਟੀਮ ਦੀ ਜਿੰਮੇਵਾਰੀ ਹੈ, ਪਰ ਆਪਣੀ ਨਿਰਧਾਰਤ ਜਗ੍ਹਾ ਜਾਂ ਸੜਕ ਤੇ ਚੌਂਕ ਤੋਂ ਹਟ ਕੇ ਖੜੀ ਰੇਹੜੀ ਜਾ ਰਿਕਸ਼ਾ ਚਾਲਕ ਨੂੰ ਤੰਗ ਨਹੀਂ ਕੀਤਾ ਜਾਵੇਗਾ । ਗੋਗੀਆ ਨੇ ਕਿਹਾ ਕਿ ਰੇਹੜੀਆਂ ਨੂੰ ਸੜਕਾਂ ਤੋਂ ਦੂਰ ਪਿੱਛੇ ਹਟਾ ਕੇ ਲਗਾਇਆ ਜਾਵੇ, ਚੌਂਕਾ ਚ ਰੇਹੜੀਆਂ ਲਗਾਉਣ ਤੋਂ ਪਰਹੇਜ਼ ਕੀਤਾ ਜਾਵੇ, ਜੋ ਸਭ ਤੋਂ ਵੱਧ ਹਾਦਸਿਆਂ ਦਾ ਕਾਰਨ ਬਣਦੀਆਂ ਹਨ ।