
ਨਬਾਰਡ ਵੱਲੋਂ ਪਟਿਆਲਾ ਦੀ ਦਿਹਾਤੀ ਆਰਥਿਕਤਾ ਦੇ ਸੰਪੂਰਨ ਵਿਕਾਸ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਹਿਯੋਗ ਸ਼ਲਾਘਾਯੋਗ : ਡਾ.
- by Jasbeer Singh
- July 19, 2025

ਨਬਾਰਡ ਵੱਲੋਂ ਪਟਿਆਲਾ ਦੀ ਦਿਹਾਤੀ ਆਰਥਿਕਤਾ ਦੇ ਸੰਪੂਰਨ ਵਿਕਾਸ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਹਿਯੋਗ ਸ਼ਲਾਘਾਯੋਗ : ਡਾ. ਪ੍ਰੀਤੀ ਯਾਦਵ -ਨਾਬਾਰਡ ਦੇ 44ਵੇਂ ਸਥਾਪਨਾ ਦਿਵਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਨਾਬਾਰਡ ਦਫ਼ਤਰ ਵਿਖੇ ਕਰਵਾਏ ਸਮਾਗਮ ਵਿੱਚ ਸ਼ਮੂਲੀਅਤ ਪਟਿਆਲਾ, 19 ਜੁਲਾਈ 2025 : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਹੈ ਕਿ ਨਬਾਰਡ ਵੱਲੋਂ ਪਟਿਆਲਾ ਦੀ ਦਿਹਾਤੀ ਆਰਥਿਕਤਾ ਦੇ ਸੰਪੂਰਨ ਵਿਕਾਸ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਕੀਤਾ ਜਾ ਰਿਹਾ ਸਹਿਯੋਗ ਸ਼ਲਾਘਾਯੋਗ ਹੈ ।ਉਹ ਨਾਬਾਰਡ ਦੇ 44ਵੇਂ ਸਥਾਪਨਾ ਦਿਵਸ ਦੇ ਮੌਕੇ ਜ਼ਿਲ੍ਹਾ ਵਿਕਾਸ ਪ੍ਰਬੰਧਕ (ਡੀਡੀਐਮ), ਪਟਿਆਲਾ, ਨਾਬਾਰਡ ਦੇ ਦਫ਼ਤਰ ਵਿਖੇ ਕਰਵਾਏ ਗਏ ਸਮਾਗਮ ਮੌਕੇ ਸ਼ਿਰਕਤ ਕਰ ਰਹੇ ਸਨ । ਉਨ੍ਹਾਂ ਕਿਹਾ ਕਿ ਨਬਾਰਡ ਵੱਲੋਂ ਪੇਂਡੂ ਅਤੇ ਖੇਤੀਬਾੜੀ ਵਿਕਾਸ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਜਾ ਰਹੀ ਹੈ । ਡੀ. ਸੀ. ਡਾ. ਪ੍ਰੀਤੀ ਯਾਦਵ ਨੇ ਡੀਡੀਐਮ ਨਾਬਾਰਡ ਪਰਵਿੰਦਰ ਕੌਰ ਨਾਗਰਾ ਨੂੰ ਪੇਂਡੂ ਭਾਰਤ ਦੇ ਵਿਕਾਸ ਲਈ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ) ਦੀ ਚਾਰ ਦਹਾਕਿਆਂ ਦੀ ਅਟੁੱਟ ਵਚਨਬੱਧਤਾ ਲਈ ਵਧਾਈ ਦਿੱਤੀ । ਡਾ. ਪ੍ਰੀਤੀ ਯਾਦਵ ਨੇ ਟਿਕਾਊ ਪੇਂਡੂ ਰੋਜ਼ੀ-ਰੋਟੀ ਅਤੇ ਵਿੱਤੀ ਸਮਾਵੇਸ਼ ਨੂੰ ਉਤਸ਼ਾਹਿਤ ਕਰਨ ਵਿੱਚ ਨਾਬਾਰਡ ਦੇ ਮਹੱਤਵਪੂਰਨ ਯੋਗਦਾਨ ਦੀ ਸ਼ਲਾਘਾ ਕਰਦਿਆਂ ਨਬਾਰਡ ਪਟਿਆਲਾ ਵੱਲੋਂ ਜ਼ਿਲ੍ਹੇ ਦੀ ਪੇਂਡੂ ਆਰਥਿਕਤਾ ਦੇ ਸੰਪੂਰਨ ਵਿਕਾਸ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਹਿਯੋਗੀ ਯਤਨਾਂ ਦੀ ਵੀ ਸ਼ਲਾਘਾ ਕੀਤੀ। ਡੀ. ਡੀ. ਐਮ. ਪਰਵਿੰਦਰ ਕੌਰ ਨਾਗਰਾ ਨੇ ਡਿਪਟੀ ਕਮਿਸ਼ਨਰ ਨੂੰ ਖੇਤੀਬਾੜੀ ਬੁਨਿਆਦੀ ਢਾਂਚੇ, ਵਾਟਰਸ਼ੈੱਡ ਵਿਕਾਸ, ਐਸ. ਐਚ. ਜੀ. ਪ੍ਰੋਤਸਾਹਨ, ਅਤੇ ਪੇਂਡੂ ਕਰਜ਼ਾ ਯੋਜਨਾਬੰਦੀ ਆਦਿ ਵਰਗੇ ਖੇਤਰਾਂ ਵਿੱਚ ਵਿਕਾਸ ਸੰਬੰਧੀ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ । ਇਸ ਮੌਕੇ ਐਲ. ਡੀ. ਐਮ. ਪਟਿਆਲਾ ਸੰਜੀਵ ਅਗਰਵਾਲ, ਡਿਪਟੀ ਡਾਇਰੈਕਟਰ ਬਾਗਬਾਨੀ ਐਸਐਸ ਗਰੇਵਾਲ, ਏਆਰਸੀਐਸ ਅਮਨਦੀਪ ਸ਼ਰਮਾ, ਪ੍ਰੋਫੈਸਰ ਕਾਵਿਕ ਡਾ. ਗੁਰਪਦੇਸ਼ ਕੌਰ, ਡੀ. ਐਮ. ਪਟਿਆਲਾ ਡਿਸਕਸ ਰਾਕੇਸ਼ ਗੋਇਲ, ਏ. ਜੀ. ਐਮ. ਪੀ. ਏ. ਡੀ. ਬੀ. ਅਨਮੋਲ ਸਿੰਘ, ਐਨ. ਆਰ. ਐਲ. ਐਮ. ਤੋਂ ਰੀਨਾ ਰਾਣੀ ਤੇ ਪੀਐਸਟੀਸੀਐਲ, ਪੀਸਿਆ ਆਦਿ ਦੇ ਨੁਮਾਇੰਦੇ ਮੌਜੂਦ ਸਨ । ਇਸ ਮੌਕੇ ਨਾਬਾਰਡ ਦੁਆਰਾ ਸਪਾਂਸਰ ਕੀਤੇ ਗਏ ਪੇਂਡੂ ਮਾਰਟ ਚਲਾ ਰਹੇ ਸਵੈ-ਸਹਾਇਤਾ ਸਮੂਹਾਂ ਦੁਆਰਾ ਬਣਾਏ ਗਏ ਫੁਲਕਾਰੀ ਉਤਪਾਦਾਂ ਦੀ ਇੱਕ ਛੋਟੀ ਪ੍ਰਦਰਸ਼ਨੀ ਵੀ ਲਗਾਈ ਗਈ।