ਨਾਭਾ ਪੁਲਸ ਨੇ ਡੀ. ਐਸ. ਪੀ. ਮਨਦੀਪ ਕੋਰ ਦੀ ਅਗਵਾਈ ਵਿਚ ਚਲਾਇਆ ਸਰਚ ਅਭਿਆਨ
- by Jasbeer Singh
- November 22, 2025
ਨਾਭਾ ਪੁਲਸ ਨੇ ਡੀ. ਐਸ. ਪੀ. ਮਨਦੀਪ ਕੋਰ ਦੀ ਅਗਵਾਈ ਵਿਚ ਚਲਾਇਆ ਸਰਚ ਅਭਿਆਨ -ਕਿਹਾ ਨਸ਼ਾ ਤਸਕਰ ਬੰਦੇ ਦਾ ਪੁੱਤ ਬਣ ਕੇ ਛੱਡ ਦੇਣ ਨਸ਼ਾ ਤਸਕਰੀ ਹੋਵੇਗੀ ਸਖਤ ਕਾਰਵਾਈ ਨਾਭਾ, 22 ਨਵੰਬਰ 2025 :"ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦੇ ਤਹਿਤ ਨਾਭਾ ਪੁਲਿਸ ਦੇ ਵੱਲੋਂ ਕਾਸੋ ਆਪਰੇਸ਼ਨ ਡੀ. ਐਸ. ਪੀ. ਮਨਦੀਪ ਕੌਰ ਦੀ ਅਗਵਾਹੀ ਦੇ ਵਿੱਚ ਅਲੌਹਰਾਂ ਗੇਟ ਢੇਹਾ ਬਸਤੀ ਦੇ ਵਿੱਚ ਭਾਰੀ ਪੁਲਸ ਬਲ ਤਾਇਨਾਤ ਦੇ ਹੇਠ ਕੁਝ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਬਰੀਕੀ ਦੇ ਨਾਲ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੇ ਦੌਰਾਨ ਘਰਾਂ ਦਾ ਕੋਨਾ-ਕੋਨਾ ਫਰੋਲ ਕੇ ਰੱਖ ਦਿੱਤਾ । ੈਚੈਕਿੰਗ ਦੌਰਾਨ ਕੀਤਾ ਗਿਆ 4 ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ਤੇ ਰਾਊਂਡਅਪ ਇਸ ਚੈਕਿੰਗ ਦੇ ਦੌਰਾਨ ਕੁੱਲ 4 ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ਤੇ ਰਾਊਂਡ ਅੱਪ ਵੀ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ ਨਸ਼ਾ ਤਸਕਰੀ ਵਿੱਚ ਵਰਤੇ ਜਾਣ ਵਾਲੇ ਕੰਡੇ ਵੀ ਬਰਾਮਦ ਕੀਤੇ ਗਏ।ਇਸ ਮੌਕੇ ਤੇ ਨਾਭਾ ਡੀ. ਐਸ. ਪੀ. ਮਨਦੀਪ ਕੌਰ ਨੇ ਕਿਹਾ ਕਿ ਕਾਸੋ ਆਪਰੇਸ਼ਨ ਦੇ ਤਹਿਤ ਅੱਜ ਜਿਲ੍ਹੇ ਭਰ ਵਿੱਚ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ। ਅਸੀਂ ਅੱਜ ਸ਼ੱਕੀ ਬਸਤੀਆਂ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ ਹੈ ਅਤੇ ਘਰਾਂ ਦੀ ਤਲਾਸ਼ੀ ਦੌਰਾਨ ਨਸ਼ਾ ਤਸਕਰੀ ਦੇ ਸਮਾਨ ਵਿੱਚ ਵਰਤਣ ਵਾਲਾ ਕੰਡਾ ਅਤੇ ਚਾਰ ਵਿਅਕਤੀਆਂ ਨੂੰ ਰਾਊਂਡ ਅੱਪ ਵੀ ਕੀਤਾ ਗਿਆ ਹੈ । ਜੋ ਨਸ਼ਾ ਤਸਕਰਾਂ ਦੀ ਚੇਨ ਨੂੰ ਬਹੁਤ ਹੱਦ ਤੱਕ ਤੋੜ ਚੁੱਕੇ ਹਾਂ ਜੋ ਇੱਕਾ ਦੁਕਾ ਰਹਿ ਗਏ ਹਨ ਉਹਨਾਂ ਕਿਹਾ ਕਿ ਅਸੀਂ ਜੋ ਨਸ਼ਾ ਤਸਕਰਾਂ ਦੀ ਚੇਨ ਨੂੰ ਬਹੁਤ ਹੱਦ ਤੱਕ ਤੋੜ ਚੁੱਕੇ ਹਾਂ ਜੋ ਇੱਕਾ ਦੁਕਾ ਰਹਿ ਗਏ ਹਨ ਅਤੇ ਉਹਨਾਂ ਨੂੰ ਚੇਤਾਵਨੀ ਦਿੰਦੇ ਹਾਂ ਕਿ ਬੰਦੇ ਦੇ ਪੁੱਤ ਬਣ ਕੇ ਤੁਸੀਂ ਇਹ ਧੰਦਾ ਛੱਡ ਦੇਵੋ ਨਹੀਂ ਤਾਂ ਤੁਸੀਂ ਜੇਲ੍ਹ ਦੀਆ ਸਲਾਖਾਂ ਦੇ ਪਿੱਛੇ ਜਾਣ ਲਈ ਤਿਆਰ ਹੋ ਜਾਵੋ। ਇਸ ਮੌਕੇ ਤੇ ਐਸਐਚਓ ਕੋਤਵਾਲੀ ਸਰਬਜੀਤ ਸਿੰਘ ਚੀਮਾ, ਐਸ. ਐਚ. ਓ. ਸਦਰ ਜਸਵਿੰਦਰ ਸਿੰਘ ਖੋਖਰ, ਰੋਹਟੀ ਪੁੱਲ ਚੋਕੀ ਇੰਚਾਰਜ ਜਸਵਿੰਦਰ ਸਿੰਘ, ਛੀਂਟਾਵਾਲਾ ਚੌਂਕੀ ਇੰਚਾਰਜ ਗੁਰਮੀਤ ਸਿੰਘ, ਰੀਡਰ ਡੀ. ਐਸ. ਪੀ. ਸੁਖਜੀਵਨ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲਸ ਮੁਲਾਜ਼ਮ ਮੌਜੂਦ ਸਨ।
