ਨਗਰ ਕੌਸਲ ਨੇ ਸਨੌਰ ਵਿਖੇ ਨਵੀ ਤਕਨੀਕ ਨਾਲ ਲੈਸ ਫੋਗ ਮਸ਼ੀਨ ਦੀ ਕਰਵਾਈ ਸ਼ੁਰੂਆਤ
- by Jasbeer Singh
- June 28, 2025
ਨਗਰ ਕੌਸਲ ਨੇ ਸਨੌਰ ਵਿਖੇ ਨਵੀ ਤਕਨੀਕ ਨਾਲ ਲੈਸ ਫੋਗ ਮਸ਼ੀਨ ਦੀ ਕਰਵਾਈ ਸ਼ੁਰੂਆਤ - ਲੋਕਾਂ ਦੀ ਸਿਹਤ ਨੂੰ ਮੱਦੇਨਜਰ ਰਖਦਿਆਂ ਇਹ ਕਦਮ ਚੁੱਕੇ ਗਏ ਹਨ : ਪ੍ਰਦੀਪ ਜੋਸਨ ਪਟਿਆਲਾ, 28 ਜੂਨ : ਨਗਰ ਕੌਂਸਲ ਸਨੌਰ ਵੱਲੋਂ ਮਲੇਰੀਆ, ਡੇਂਗੂ ਵਰਗੀਆਂ ਬਿਮਾਰੀਆਂ ਫੈਲਣ ਅਤੇ ਲੋਕਾਂ ਦੀ ਸਿਹਤ ਨੂੰ ਮੱਦੇਨਜਰ ਰੱਖਦੇ ਹੋਏ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਤੇ ਨਗਰ ਕੌਂਸਲ ਪ੍ਰਧਾਨ ਪ੍ਰਦੀਪ ਜੋਸ਼ਨ ਤੇ ਸੀਨੀਅਰ ਮੀਤ ਪ੍ਰਧਾਨ ਨਰਿੰਦਰ ਸਿੰਘ ਤੱਖਰ ਦੀ ਰਹਿਨੁਮਾਈ ਹੇਠ ਨਗਰ ਕੌਂਸਲ ਸਨੌਰ ਵਲੋਂ ਅੱਜ ਨਵੀ ਤਕਨੀਕ ਨਾਲ ਲੈਸ ਫੋਗ ਮਸ਼ੀਨ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆ ਪ੍ਰਧਾਨ ਪ੍ਰਦੀਪ ਜੋਸ਼ਨ ਤੇ ਨਰਿੰਦਰ ਸਿੰਘ ਤੱਖਰ ਨੇ ਦੱਸਿਆ ਕਿ ਨਗਰ ਕੌਂਸਲ ਸਨੌਰ ਕੋਲ ਪਹਿਲਾ ਇੱਕ ਛੋਟੀ ਫੋਗਿੰਗ ਮਸ਼ੀਨ ਹੋਣ ਕਾਰਨ ਸਨੌਰ ਦੇ ਸਾਰੇ ਵਾਰਡਾਂ ਵਿਚ ਜਾਣਾ ਔਖਾ ਹੁੰਦਾ ਸੀ। ਉਨਾਂ ਦੱਸਿਆ ਕਿ ਇਸ ਲਈ ਸਥਾਨਕ ਲੋਕਾਂ ਦੀ ਸਿਹਤ ਨੂੰ ਮੱਦੇਨਜਰ ਰੱਖਦਿਆਂ ਇਹ ਕਦਮ ਚੁੱਕੇ ਗਏ ਹਨ ਅਤੇ ਇਹ ਮਸ਼ੀਨ ਇਕ ਦਿਨ ਵਿਚ ਲਗਭਗ 4 ਵਾਰਡਾਂ ਵਿਚ ਫੋਗਿੰਗ ਕਰਿਆ ਕਰੇਗੀ । ਉਨਾਂ ਕਿਹਾ ਕਿ ਨਗਰ ਕੌਂਸਲ ਸਨੌਰ ਸਥਾਨਕ ਲੋਕਾਂ ਲਈ ਵਿਕਾਸ ਕਾਰਜਾਂ ਦੇ ਯਤਨ ਕਰ ਰਹੀ। ਇਸ ਮੌਕੇ ਪ੍ਰਦੀਪ ਸਿੰਘ ਜੋਸਨ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਨਰਿੰਦਰ ਸਿੰਘ ਤੱਖਰ ਐਮਸੀ ਬਲਜੀਤ ਸਿੰਘ, ਕਾਰਜ ਸਾਧਕ ਅਫਸਰ ਲਖਬੀਰ ਸਿੰਘ ਨਗਰ ਕੌਂਸਲ ਸਨੌਰ, ਈਐਮ ਅਮਿਤ ਕੁਮਾਰ, ਜੀ ਈ ਅਜੇ ਗਾਬਾ, ਦਵਿੰਦਰ ਸਿੰਘ ਮੇਟ, ਪ੍ਰਧਾਨ ਨੰਦ ਲਾਲ ਸਫ਼ਾਈ ਸੇਵਕ ਯੂਨੀਅਨ ਨਗਰ ਕੌਂਸਲ ਸਨੌਰ, ਰਾਜ ਕੁਮਾਰ ਰਾਜੂ, ਵਰੁਨ ਕੁਮਰ ਗੁਰਦਿਤ ਕੁਮਾਰ ਤੇ ਹੋਰ ਹਾਜ਼ਰ ਸਨ।
