post

Jasbeer Singh

(Chief Editor)

Patiala News

ਬੂਟਾ ਸਿੰਘ ਸ਼ਾਦੀਪੁਰ ਨੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ . ਕਿ੍ਪਾਲ ਸਿੰਘ ਬਡੂੰਗਰ ਅਤੇ ਮੈਂਬਰ ਸਹਿਬਾਨਾਂ ਨੂ

post-img

ਬੂਟਾ ਸਿੰਘ ਸ਼ਾਦੀਪੁਰ ਨੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ . ਕਿ੍ਪਾਲ ਸਿੰਘ ਬਡੂੰਗਰ ਅਤੇ ਮੈਂਬਰ ਸਹਿਬਾਨਾਂ ਨੂੰ ਸੌਂਪਿਆ ਬੇਨਤੀ ਪੱਤਰ ਪਟਿਆਲਾ, ਭੁਨਰਹੇੜੀ, 27 ਜੂਨ (ਮਨਦੀਪ ਜੋਸਨ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ, ਐਡਜੈਕਟਿਵ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਜਸਮੇਰ ਸਿੰਘ ਲਾਲੜੂ ਨਾਲ ਭਾਰਤੀ ਕਿਸਾਨ ਯੂਨੀਅਨ ਨੇ ਮੁਲਾਕਾਤ ਕਰਕੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਨੇ ਗੁਰਦੁਆਰਾ ਬਾਬਾ ਗਾਂਧਾ ਸਿੰਘ ਜੀ ਬਰਨਾਲਾ ਦੇ ਪ੍ਰਬੰਧ ਅਧੀਨ ਬਾਬਾ ਬਲਵੰਤ ਸਿੰਘ ਗੂਰਦੁਆਰਾ ਸਾਹਿਬ ਭੁੱਨਰਹੇੜੀ ਦੇ ਪ੍ਰਬੰਧ ਸਬੰਧੀ ਵਿਚਾਰ ਵਟਾਂਦਰਾ ਕੀਤਾ ਅਤੇ ਸੰਗਤ ਰੂਪ ਆਏ ਇਸ ਵਫਦ ਵਲੋਂ ਗੁਰੂ ਘਰ ਦੇ ਪ੍ਰਬੰਧ ਸਬੰਧੀ ਬੇਨਤੀ ਪੱਤਰ ਵੀ ਦਿੱਤਾ ਗਿਆ । ਇਸ ਮੋਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ . ਕਿ੍ਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਭੁੱਨਰਹੇੜੀ ਗੁਰੂ ਘਰ ਤੀਹ ,ਚਾਲੀ ਪਿੰਡਾਂ ਦੇ ਮੁੱਖ ਕੇਂਦਰ ਹੋਣ ਕਰਨ ਬਾਬਾ ਅਮਰੀਕ ਸਿੰਘ ਕਾਰ ਸੇਵਾ ਅਤੇ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਦੀਵਾਨ ਹਾਲ ਦੀ ਸੇਵਾ ਕਰਵਾਈ ਜਾ ਚੁੱਕੀ ਹੈ। ਹੁਣ ਸੰਗਤ ਦੀ ਇੱਛਾ ਹੈ, ਕਿ ਦਰਬਾਰ ਹਾਲ ਦਾ ਵਿਸਥਾਰ ਕਰਵਾਉਣ ਅਤੇ ਕਾਰ ਪਾਰਕਿੰਗ ਵੀ ਬਣਾਈ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨਾ ਨੇ ਵਫ਼ਦ ਨੂੰ ਵਿਸ਼ਵਾਸ ਦਿਵਾਇਆ ਹੈ, ਕਿ ਉਨਾਂ ਕਿਹਾ ਕਿ ਸੰਗਤ ਦੀਆਂ ਭਾਵਨਾਵਾਂ ਨੂੰ ਪੂਰਾ ਕਰਨ ਲਈ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਕਦਮ ਉਠਾਉਣ ਲਈ ਆਖਿਆ ਜਾਵੇਗਾ। ਫੋਟੋ ਨੰਬਰ : 27ਪੀਏਟੀਐਮਜੇ 10 ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ, ਸੁਰਜੀਤ ਸਿੰਘ ਗੜ੍ਹੀ, ਜਸਮੇਰ ਸਿੰਘ ਲਾਲੜੂ ਨੂੰ ਬੇਨਤੀ ਪੱਤਰ ਦਿੰਦੇ ਹੋਏ ਬੂਟਾ ਸਿੰਘ ਸ਼ਾਦੀਪੁਰ ਅਤੇ ਹੋਰ ਪਤਵੰਤੇ। (ਜੋਸਨ)

Related Post

Instagram