post

Jasbeer Singh

(Chief Editor)

Patiala News

ਕੇਂਦਰ ਸਰਕਾਰ ਨੂੰ ਨੰਬਰਦਾਰ ਯੂਨੀਅਨ ਘਨੌਰ ਨੇ ਸ਼ੰਭੂ ਬਾਰਡਰ ਖੋਲਣ ਦੀ ਕੀਤੀ ਅਪੀਲ

post-img

ਕੇਂਦਰ ਸਰਕਾਰ ਨੂੰ ਨੰਬਰਦਾਰ ਯੂਨੀਅਨ ਘਨੌਰ ਨੇ ਸ਼ੰਭੂ ਬਾਰਡਰ ਖੋਲਣ ਦੀ ਕੀਤੀ ਅਪੀਲ ਹਾਈਵੇ ਬੰਦ ਹੋਣ ਨਾਲ ਲੋਕ ਔਖੇ, ਮੌਜੂਦ ਸਰਕਾਰ ਨੇ ਸਾਲ ਬੀਤ ਜਾਣ ਤੇ ਵੀ ਨਹੀਂ ਕਰਵਾਈ ਸੜਕਾਂ ਦੀ ਰਿਪੇਅਰ :- ਪ੍ਰਧਾਨ ਕੁਲਦੀਪ ਸਿੰਘ ਘਨੌਰ, 6 ਜੁਲਾਈ () : ਅੱਜ ਨੰਬਰਦਾਰ ਯੂਨੀਅਨ ਸਬ ਤਹਿਸੀਲ ਘਨੌਰ ਦੀ ਮੀਟਿੰਗ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਮਰਦਾਂਪੁਰ ਦੀ ਅਗਵਾਈ ਹੇਠ ਇਲਾਕੇ ਦੇ ਬਹੁ ਗਿਣਤੀ ਨੰਬਰਦਾਰਾਂ ਦੀ ਹਾਜਰੀ ਵਿੱਚ ਹੋਈ। ਮੀਟਿੰਗ ਵਿੱਚ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਪੰਜਾਬ ਹਰਿਆਣਾ ਬਾਰਡਰ ਸ਼ੰਭੂ ਹਾਈਵੇ ਵਾਲਾ ਬੰਦ ਪਇਆ ਰਸਤਾ ਖੋਲਣ ਲਈ ਪੰਜਾਬ ,ਹਰਿਆਣਾ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਸ਼ੰਭੂ ਬਾਰਡਰ ਵਾਲਾ ਰਸਤਾ ਛੇਤੀ ਤੋਂ ਛੇਤੀ ਗੱਲਬਾਤ ਕਰਕੇ ਖੋਲਿਆ ਜਾਵੇ। ਕਿਉਂਕਿ ਨੇੜਲੇ ਪਿੰਡਾਂ ਨੂੰ ਰੋਡ ਬੰਦ ਹੋਣ ਕਾਰਨ ਅੰਬਾਲੇ ਜਾਣ ਲਈ ਬਹੁਤ ਔਖਾ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ੰਭੂ ਬਾਰਡਰ ਬੰਦ ਹੋਣ ਕਾਰਨ ਇਥੋਂ ਲੰਘਣ ਵਾਲੀਆਂ ਕਾਰਾਂ ਬੱਸਾਂ ਨੇੜਲੇ ਪਿੰਡਾਂ ਦੇ ਰਾਸਤਿਆਂ ਜਿਵੇਂ ਊਂਟਸਰ, ਪਿੱਪਲ ਮੰਗੌਲੀ, ਜੰਡਮੰਘੌਲੀ, ਸਰਾਲਾ ਕਲਾਂ, ਤੇਪਲਾ ਆਦਿ ਪਿੰਡਾਂ ਨੂੰ ਲੰਘ ਰਹੀਆਂ ਹਨ, ਜਿਨ੍ਹਾਂ ਕਰਕੇ ਇਥੋਂ ਦੀਆਂ ਲਿੰਕ ਸੜਕਾਂ ਦਾ ਬੂਰਾ ਹਾਲ ਹੋ ਗਿਆ ਹੈ ਅਤੇ ਥਾਂ ਥਾਂ ਤੋਂ ਸੜਕਾਂ ਟੁੱਟ ਚੁੱਕੀਆਂ ਹਨ। ਜਿਸ ਕਰਕੇ ਪਿੰਡਾਂ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਕੂਲ ਜਾਣ ਵਾਲੇ ਬੱਚਿਆਂ ਨੂੰ ਵੀ ਭਾਰੀ ਟ੍ਰੈਫਿਕ ਕਾਰਨ ਆਉਣਾ ਜਾਣਾ ਔਖਾ ਹੋਇਆ ਪਿਆ ਹੈ ਅਤੇ ਸਕੂਲ ਲੇਟ ਪਹੁੰਚਣ ਦਾ ਵੀ ਕਾਰਨ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਅੱਗੇ ਬਰਸਾਤਾਂ ਵਿੱਚ ਇਨ੍ਹਾਂ ਸੜਕਾਂ ਤੇ ਹੋਰ ਵੀ ਔਖਾ ਹੋਵੇਗਾ। ਇਥੇ ਹਰ ਰੋਜ਼ ਐਕਸੀਡੈਂਟ ਘਟਨਾਵਾਂ ਵਿਚ ਵੀ ਵਾਧਾ ਹੋ ਰਿਹਾ ਹੈ। ਦੂਜੇ ਪਾਸੇ ਘੱਗਰ ਨੇੜਲੇ ਪਿੰਡਾਂ ਜਿਵੇਂ ਕਿ ਰਾਏਪੂਰ ਨਨਹੇੜੀ, ਊਂਟਸਰ ਤੋਂ ਲੋਹਸਿੰਬਲੀ ਆਦਿ ਸੜਕਾਂ ਪਿਛਲੇ ਸਾਲ ਆਏ ਹੜਾਂ ਕਾਰਨ ਟੁੱਟ ਗਈਆਂ ਸਨ। ਜਦੋਂ ਕਿ ਪੰਜਾਬ ਸਰਕਾਰ ਨੇ ਇੱਕ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਅੱਜ ਤੱਕ ਇਨ੍ਹਾਂ ਸੜਕਾਂ ਦੀ ਰਿਪੇਅਰ ਨਹੀਂ ਕਰਵਾਈ ਗਈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਿਰਫ ਅਖਬਾਰੀ ਬਿਆਨਬਾਜੀ ਤੋਂ ਬਿਨਾਂ ਇਥੋਂ ਦੇ ਲੋਕਾਂ ਦੀ ਕੋਈ ਸਾਰ ਨਹੀਂ ਲਈ। ਅੱਜ ਨੰਬਰਦਾਰ ਯੂਨੀਅਨ ਦੇ ਆਗੂਆਂ ਤੇ ਮੈਂਬਰਾਂ ਨੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਇੰਨ੍ਹਾਂ ਹੜਾਂ ਕਾਰਨ ਟੁੱਟੀਆਂ ਸੜਕਾਂ ਦੀ ਮੁਰੰਮਤ ਕਰਵਾਈ ਜਾਵੇ ਅਤੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਸ਼ੰਭੂ ਹਾਈਵੇ ਨੂੰ ਜਲਦ ਤੋਂ ਜਲਦ ਖੁਲਵਾਇਆ ਜਾਵੇ। ਇਸ ਮੌਕੇ ਯੂਨੀਅਨ ਪ੍ਰਧਾਨ ਕੁਲਦੀਪ ਸਿੰਘ ਮਰਦਾਂਪੁਰ, ਸਕੱਤਰ ਤੇਜਿੰਦਰ ਸਿੰਘ ਰਾਏਪੁਰ, ਮੀਤ ਪ੍ਰਧਾਨ ਰਘਵੀਰ ਸਿੰਘ ਗਦਾਪੁਰ, ਸੁੱਚਾ ਸਿੰਘ ਗਦਾਪੁਰ ਤੇ ਹਰਪਾਲ ਸਿੰਘ ਚਪੜ ਜਿਲਾ ਮੈਂਬਰਾਂ ਸਮੇਤ ਹਰਨੇਕ ਸਿੰਘ ਸੰਧਾਰਸੀ, ਕਿਰਪਾਲ ਸਿੰਘ ਚਮਾਰੂ, ਭਾਗ ਸਿੰਘ ਸਮਸਪੁਰ, ਮਸਤ ਰਾਮ ਲਾਛੜੂ ਕਲਾਂ, ਜਗਤਾਰ ਸਿੰਘ ਝੁੰਗੀਆਂ ਆਦਿ ਹਾਜਰ ਸਨ।

Related Post