
ਨਰਿੰਦਰ ਲਾਲੀ ਅਤੇ ਕਾਂਗਰਸੀ ਲੀਡਰਾਂ ਨੇ ਡਾ.ਗਾਂਧੀ ਨਾਲ ਕੀਤੀ ਵਿਸ਼ੇਸ਼ ਮੁਲਾਕਾਤ
- by Jasbeer Singh
- August 5, 2024

ਨਰਿੰਦਰ ਲਾਲੀ ਅਤੇ ਕਾਂਗਰਸੀ ਲੀਡਰਾਂ ਨੇ ਡਾ.ਗਾਂਧੀ ਨਾਲ ਕੀਤੀ ਵਿਸ਼ੇਸ਼ ਮੁਲਾਕਾਤ ਡਾ.ਗਾਂਧੀ ਨੇ ਸਮੱਸਿਆਵਾਂ ਨੂੰ ਹੱਲ ਕਰਨ ਦਾ ਦਿਵਾਇਆ ਭਰੋਸਾ ਪਟਿਆਲਾ : ਆਲ ਇੰਡੀਆ ਕਾਂਗਰਸ ਕਮੇਟੀ ਓ.ਬੀ.ਸੀ ਡਿਪਾਰਟਮੈਂਟ ਦੇ ਕੋਆਰਡੀਨੇਟਰ ਅਤੇ ਜਿਲ੍ਹਾ ਕਾਂਗਰਸ ਪਟਿਆਲਾ ਦੇ ਸਾਬਕਾ ਪ੍ਰਧਾਨ ਨਰਿੰਦਰ ਪਾਲ ਲਾਲੀ ਅਤੇ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾ.ਧਰਮਵੀਰ ਗਾਂਧੀ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੌਕੇ ਲਾਲੀ ਨੇ ਡਾ.ਗਾਂਧੀ ਨੂੰ ਪਟਿਆਲਾ ਸ਼ਹਿਰ ਵਿੱਚ ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਅਤੇ ਕਿਹਾ ਇਹਨਾਂ ਸਮੱਸਿਆਵਾਂ ਦਾ ਹੱਲ ਜਲਦੀ ਕੀਤਾ ਜਾਵੇ। ਇਸ ਮੌਕੇ ਡਾ. ਗਾਂਧੀ ਨੇ ਲਾਲੀ ਅਤੇ ਆਏ ਹੋਏ ਵਫਦ ਨੂੰ ਯਕੀਨ ਦਵਾਇਆ।ਕਿ ਉਹ ਜਲਦ ਹੀ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਚਨਬੱਧ ਹਨ। ਇਸ ਦੇ ਨਾਲ ਹੀ ਉਹਨਾਂ ਨੇ ਖਾਸ ਤੌਰ ਤੇ ਦੱਸਿਆ ਕਿ ਭਵਿੱਖ ਵਿੱਚ ਪਟਿਆਲਾ ਨੂੰ ਆਲ ਇੰਡੀਆ ਦੇ ਰੇਲਵੇ ਨੈਟਵਰਕ ਨਾਲ ਜੋੜਿਆ ਜਾਵੇਗਾ ਅਤੇ ਪਟਿਆਲਾ ਤੋਂ ਆਉਣ ਜਾਣ ਵਾਲੇ ਯਾਤਰੀਆਂ ਲਈ ਜਲਦ ਹੀ ਰੇਲ ਗੱਡੀਆਂ ਦਾ ਇੱਕ ਵੱਡਾ ਜਾਲ ਵਿਛਾਇਆ ਜਾਵੇਗਾ। ਜਿਸ ਨਾਲ ਪਟਿਆਲਾ ਅਤੇ ਇਸ ਦੇ ਨਾਲ ਦੇ ਇਲਾਕਿਆਂ ਦੇ ਲੋਕਾਂ ਨੂੰ ਕਿਤੇ ਵੀ ਆਣ ਜਾਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਮੌਕੇ ਅਨੁਜ ਤ੍ਰਿਵੇਦੀ, ਨਰਿੰਦਰ ਪੱਪਾ, ਨਰਿੰਦਰ ਨੀਟੂ, ਸ਼ਿਵ ਖੰਨਾ, ਮਦਨ ਲਾਲ ਭਾਂਬਰੀ, ਰਾਜ ਕੁਮਾਰ ਮਲਹੋਤਰਾ, ਕੇਵਲ ਗਿਆਨ, ਸੰਜੇ ਸ਼ਰਮਾ, ਗੋਪੀ ਰੰਗੀਲਾ, ਸਤਪਾਲ ਮਹਿਤਾ ਸਾਰੇ ਹੀ ਸਾਬਕਾ ਐਮ.ਸੀ ਪ੍ਰਦੀਪ ਦੀਵਾਨ, ਅਸ਼ੋਕ ਖੰਨਾ, ਵਿਨੋਦ ਮਲਹੋਤਰਾ, ਪਰਵੀਨ ਸਿੰਗਲਾ, ਸੁਰਿੰਦਰ ਕੰਬੋਜ, ਸਰਬਜੀਤ ਸਿੰਘ ਡਿੰਪੀ, ਰਿਸ਼ਵ ਜੈਨ, ਅਜਿੰਦਰ ਪਾਲ ਸਿੰਘ ਉੱਚੀ, ਮਹੇਸ਼ ਮਲਹੋਤਰਾ, ਸੰਜੇ ਗੁਪਤਾ, ਜਸਵਿੰਦਰ ਜਰਗੀਆ, ਪਿੰਚੂ ਮਲਹੋਤਰਾ, ਸਤੀਸ਼ ਕੰਬੋਜ, ਬਲਿਹਾਰ ਸਿੰਘ, ਆਗਿਆਕਾਰ ਸਿੰਘ, ਮੰਗਤ ਰਾਮ, ਰਾਜਕੁਮਾਰ ਡਕਾਲਾ ਆਦਿ ਸਨ।