post

Jasbeer Singh

(Chief Editor)

Punjab

ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਮੰਗੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਪਣੀ ਗਲਤੀ ਲਈ ਮਾਅਫ਼

post-img

ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਮੰਗੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਪਣੀ ਗਲਤੀ ਲਈ ਮਾਅਫ਼ੀ ਅੰਮ੍ਰਿਤਸਰ : ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਪਣੀ ਗਲਤੀ ਲਈ ਮਾਫ਼ੀ ਮੰਗੀ ਹੈ। ਉਨ੍ਹਾਂ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਇਕ ਪੱਤਰ ਭੇਜਿਆ ਹੈ, ਜਿਸ ਵਿਚ ਬਿਨਾਂ ਕੋਈ ਦਲੀਲ ਦਿੱਤੇ ਆਪਣੀ ਗਲਤੀ ਮੰਨਣ ਦੀ ਗੱਲ ਕਹੀ ਹੈ। ਇਕਬਾਲ ਸਿੰਘ ਲਾਲਪੁਰਾ ਨੇ ਦਿੱਲੀ ਵਿੱਚ ਇੱਕ ਪ੍ਰੋਗਰਾਮ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵਿਸ਼ਨੂੰ ਦੇ ਅਵਤਾਰ ਕਿਹਾ ਸੀ। ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖਤ ਨੋਟਿਸ ਲਿਆ ਸੀ ਅਤੇ ਉਸ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ ਸੀ। ਧਾਮੀ ਨੇ ਕਿਹਾ ਸੀ ਕਿ ਇਹ ਬਿਆਨ ਲਾਲਪੁਰਾ ਵੱਲੋਂ ਆਰਐਸਐਸ ਅਤੇ ਭਾਜਪਾ ਨੂੰ ਖੁਸ਼ ਕਰਨ ਲਈ ਦਿੱਤਾ ਹੈ। ਭੇਜੇ ਪੱਤਰ ਵਿਚ ਲਾਲਪੁਰਾ ਨੇ ਲਿਖਿਆ ਕਿ 4 ਸਤੰਬਰ ਨੂੰ ਦਿਆਲ ਸਿੰਘ ਕਾਲਜ ਦਿੱਲੀ ਵਿਚ ਹੋਏ ਇੱਕ ਸਮਾਗਮ ਸਮੇਂ ਮੇਰੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਹਿੰਦੂ ਦੇਵਤਾ ਭਗਵਾਨ ਵਿਸ਼ਨੂੰ ਦਾ ਅਵਤਾਰ ਕਹਿਣ ਆਦਿ ਦੇ ਦੋਸ਼ ਲਗੇ ਹਨ। ਮੈਂ ਬਿਨਾਂ ਤਰਕ ‘ਤੇ ਇਸ ਦੀ ਕੋਈ ਵਿਆਖਿਆ ਦਿੱਤੇ, ਆਪਣੀ ਗਲਤੀ ਸਵੀਕਾਰ ਕਰਦਾ ਹਾਂ। ਮੈਂ ਕਿਸੇ ਤਰਕ ਦੇ ਵਿਵਾਦ ਵਿਚ ਨਾ ਪੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨ ਸੰਸਥਾ ਦੇ ਸਤਿਕਾਰ ਨੂੰ ਪੂਰਨ ਰੂਪ ਸਮਰਪਿਤ ਹਾਂ। ਵਿਅਕਤੀ ਭੁੱਲਣਹਾਰ ਹੈ, ਮੈਂ ਪਿਛਲੇ 63 ਸਾਲ ਤੋਂ ਖੰਡੇ ਬਾਟੇ ਦੀ ਪਾਹੁਲ ਲੈ ਕੇ ਗੁਰੂ ਮਰਿਯਾਦਾ ਅਨੁਸਾਰ ਜੀਵਨ ਜਿਉਂਣ ਦਾ ਜਤਨ ਕਰਦਾ ਰਿਹਾ ਹਾਂ, ਪਰ ਅਚਨਚੇਤੇ ਜਾਣੇ-ਅਣਜਾਣੇ ਵਿਚ ਗਲਤੀਆਂ ਹੋ ਜਾਂਦੀਆਂ ਹਨ। ਮੈਂ ਕੇਵਲ ਇਸ ਗਲਤੀ ਦੀ ਹੀ ਨਹੀਂ ਬਲ ਕਿ ਸੰਸਾਰ ਵਿਚ ਵਿਚਰਦੇ ਹੋਈ ਕਿਸੇ ਵੀ ਗਲਤੀ ਲਈ ਇਕ ਨਿਮਾਣੇ ਸਿੱਖ ਵਜੋਂ ਖਿਮਾ ਮੰਗਦਾ ਹਾਂ। ਗੁਰਮਿਤ ਸਿਧਾਂਤ ਦੀ ਰੋਸ਼ਨੀ ਵਿਚ ਦਾਸ ਭੁਲਣਯੋਗ ਹੈ। ਜੇਕਰ ਕਿਸੇ ਵੀ ਸਿੱਖ ਹਿਰਦੇ ਨੂੰ ਠੇਸ ਪੁੱਜੀ ਹੋਵੇ, ਉਸ ਦੀ ਵੀ ਖਿਮਾ ਮੰਗਦਾ ਹਾਂ। ਸ੍ਰੀ ਅਕਾਲ ਤਖਤ ਸਾਹਿਬ ਅਤੇ ਪੰਥ ਬਖਸ਼ਣਹਾਰ ਹੈ। ਅੱਗੇ ਤੋਂ ਕੋਈ ਅਜਿਹੀ ਭੁੱਲ ਮੇਰੇ ਵਲੋਂ ਨਾ ਹੋਵੇ, ਇਸ ਦਾ ਵਿਸ਼ਵਾਸ਼ ਪੱਤਰ ਵੀ ਪੇਸ਼ ਕਰਦਾ ਹਾਂ। ਮੇਰੇ ਤੋਂ ਜੀਵਨ ਵਿਚ ਫੇਰ ਅਜੇਹੀ ਕੋਈ ਭੁੱਲ ਨਾ ਹੋਵੇ, ਇਸ ਦੀ ਅਰਦਾਸ ਮੇਰੇ ਲਈ ਕਰਨ ਦੀ ਵੀ ਆਪ ਨੂੰ ਬੇਨਤੀ ਕਰਦਾ ਹਾਂ। ਮੈ ਨਿਮਾਨੇ ਸਿੱਖ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਤੇ ਹਰ ਆਦੇਸ਼ ਦੀ ਪਾਲਨਾ ਕਰਾਂਗਾ।

Related Post