
ਯੂਨੀਵਰਸਿਟੀ ਕਾਲਜ ਘਨੌਰ ਦੇ ਐਨ ਸੀ ਸੀ ਕੈਡਿਟਾਂ ਨੇ 10 ਰੋਜ਼ਾ ਕੈਂਪ ਲਗਾਇਆ
- by Jasbeer Singh
- July 15, 2024

ਯੂਨੀਵਰਸਿਟੀ ਕਾਲਜ ਘਨੌਰ ਦੇ ਐਨ ਸੀ ਸੀ ਕੈਡਿਟਾਂ ਨੇ 10 ਰੋਜ਼ਾ ਕੈਂਪ ਲਗਾਇਆ ਘਨੌਰ, 15 ਜੁਲਾਈ () ਯੂਨੀਵਰਸਿਟੀ ਕਾਲਜ ਘਨੌਰ ਦੇ ਐਨ ਸੀ ਸੀ ਏਅਰ ਵਿੰਗ ਦੇ 22 ਕੈਡਿਟਾਂ ਵੱਲੋਂ 10 ਰੋਜ਼ਾ ਸਲਾਨਾ ਸਿਖਲਾਈ ਕੈਂਪ ਲਗਾਇਆ ਗਿਆ। ਇਹ ਕੈਂਪ 3 ਪੰਜਾਬ ਏਅਰ ਸਕੁਐਡਰਨ ਐਨ ਸੀ ਸੀ ਪਟਿਆਲਾ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ, ਮੁਹਾਲੀ ਵਿਖੇ ਲਗਾਇਆ ਗਿਆ। ਇਸ ਕੈਂਪ ਵਿੱਚ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਲਗਭਗ 600 ਕੈਡਿਟਾਂ ਨੇ ਭਾਗ ਲਿਆ। ਇਹ ਕੈਂਪ 3 ਪੰਜਾਬ ਏਅਰ ਸਕੁਐਡਰਨ ਦੇ ਕਮਾਂਡਿੰਗ ਅਫਸਰ ਗਰੁੱਪ ਕੈਪਟਨ ਅਜੇ ਭਾਰਦਵਾਜ ਦੀ ਦੇਖ ਰੇਖ ਵਿੱਚ ਮਿਤੀ 2 ਜੁਲਾਈ ਤੋਂ 11 ਜੁਲਾਈ ਤੱਕ ਚੰਡੀਗੜ੍ਹ ਯੂਨੀਵਰਸਿਟੀ, ਮੋਹਾਲੀ ਵਿਖੇ ਲਗਾਇਆ ਗਿਆ। ਗਰੁੱਪ ਕੈਪਟਨ ਅਜੇ ਭਾਰਦਵਾਜ਼ ਵੱਲੋਂ ਕੈਡਿਟਾਂ ਨੂੰ ਜੀ ਆਇਆਂ ਕਿਹਾ ਅਤੇ ਕੈਂਪ ਵਿੱਚ ਕਰਵਾਈਆਂ ਜਾਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਇਸ ਕੈਂਪ ਵਿੱਚ ਕੈਡਿਟਾਂ ਲਈ ਸਰੀਰਕ ਟ੍ਰੇਨਿੰਗ ਤੋਂ ਇਲਾਵਾ ਡਰਿਲ, ਕਾਮਨ ਅਤੇ ਸਪੈਸ਼ਲ ਸਬਜੈਕਟ ਦੀਆਂ ਕਲਾਸਾਂ ਦਾ ਆਯੋਜਨ ਕੀਤਾ ਗਿਆ। ਇਸ ਤੋਂ ਇਲਾਵਾ ਕੈਂਪ ਵਿੱਚ ਵੱਖ-ਵੱਖ ਸਪੈਸ਼ਲ ਲੈਕਚਰਾਂ ਦਾ ਆਯੋਜਨ ਕੀਤਾ ਗਿਆ ਜਿਨਾਂ ਵਿੱਚ ਸਾਈਬਰ ਸੁਰੱਖਿਆ, ਜਿਨਸੀ ਸ਼ੋਸ਼ਣ ਤੋਂ ਸੁਰੱਖਿਆ, ਆਰਮੀ ਐਵੀਏਸ਼ਨ, ਫਾਇਰ ਫਾਈਟਿੰਗ, ਐਰੋ ਮਾਡਲਿੰਗ, ਅੰਗ ਦਾਨ, ਖੂਨ ਦਾਨ ਅਤੇ ਮੁਢਲੀ ਸਹਾਇਤਾ ਨਾਲ ਸੰਬੰਧਿਤ ਲੈਕਚਰ ਕਰਵਾਏ ਗਏ। ਇਸ ਕੈਂਪ ਦੀ ਵਿਲੱਖਣਤਾ ਇਸ ਕਰਕੇ ਵੀ ਸੀ ਕਿ ਇਸ ਕੈਂਪ ਵਿੱਚ ਕੈਡਿਟਾਂ ਨੂੰ ਏਅਰ ਫੋਰਸ ਸਟੇਸ਼ਨ, ਆਦਮਪੁਰ ਦਾ ਦੌਰਾ ਕਰਵਾਇਆ ਗਿਆ ਜਿੱਥੇ ਉਹਨਾਂ ਨੇ ਮਿਗ-29 ਬਾਰੇ ਜਾਣਕਾਰੀ ਦੇ ਨਾਲ-ਨਾਲ ਏਅਰ ਟਰੈਫਿਕ ਕੰਟਰੋਲ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਹਾਸਿਲ ਕੀਤੀ । ਇਸ ਕੈਂਪ ਵਿੱਚ ਗਰੁੱਪ ਕਮਾਂਡਰ ਬਿਰਗੇਡੀਅਰ ਰਾਹੁਲ ਗੁਪਤਾ, ਗਰੁੱਪ ਹੈਡਕੁਆਟਰ ਐਨ ਸੀ ਸੀ ਪਟਿਆਲਾ ਨੇ ਕੈਂਪ ਦਾ ਨਿਰੀਖਣ ਕੀਤਾ ਅਤੇ ਕੈਡਿਟਾਂ ਨੂੰ ਪ੍ਰੇਰਿਤ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਗਿੱਲ ਨੇ ਕੈਡਿਟਾਂ ਦੇ ਕਾਲਜ ਪਹੁੰਚਣ ‘ਤੇ ਹੌਂਸਲਾ ਅਫਜ਼ਾਈ ਕੀਤੀ ਅਤੇ ਉਹਨਾਂ ਨੂੰ ਭਵਿੱਖ ਵਿੱਚ ਭਾਰਤੀ ਫੌਜ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ। ਐਨ ਸੀ ਸੀ ਏਅਰ ਵਿੰਗ ਦੇ ਏ. ਐਨ. ਓ. ਫਲਾਇੰਗ ਅਫਸਰ ਅਰਵਿੰਦਰ ਸਿੰਘ ਵੀ ਕੈਂਪ ਦੌਰਾਨ ਕੈਡਟਾਂ ਦੇ ਨਾਲ ਰਹਿ ਕੇ ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ।