
ਮਾਤਾ ਕੁਸ਼ੱਲਿਆ ਨਰਸਿੰਗ ਸਕੂਲ ਵਿੱਚ NDRF ਵੱਲੋਂ ਆਫਤ ਪ੍ਰਬੰਧਨ ਉੱਤੇ ਕਰਵਾਈ ਟ੍ਰੇਨਿੰਗ
- by Jasbeer Singh
- June 18, 2025

ਮਾਤਾ ਕੁਸ਼ੱਲਿਆ ਨਰਸਿੰਗ ਸਕੂਲ ਵਿੱਚ NDRF ਵੱਲੋਂ ਆਫਤ ਪ੍ਰਬੰਧਨ ਉੱਤੇ ਕਰਵਾਈ ਟ੍ਰੇਨਿੰਗ ਪਟਿਆਲਾ 18 ਜੂਨ : ਮਾਤਾ ਕੁਸ਼ੱਲਿਆ ਨਰਸਿੰਗ ਸਕੂਲ ਪਟਿਆਲਾ ਵਿਖੇ ਆਫਤ ਪ੍ਰਬੰਧਨ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਟ੍ਰੇਨਿੰਗ ਸਮਾਗਮ ਆਯੋਜਿਤ ਕੀਤਾ ਗਿਆ। ਇਹ ਟ੍ਰੇਨਿੰਗ NDRF (National Disaster Response Force) ਦੀ ਟੀਮ ਵੱਲੋਂ ਕਰਵਾਈ ਗਈ। NDRF ਦੇ ਅਧਿਕਾਰੀਆ ਅਸਿਸਟੈਂਟ ਕਮਾਂਡਰ ਸ਼੍ਰੀਮਾਨ ਜਾਖੜ ਅਤੇ ਇੰਸਪੈਕਟਰ ਸ਼੍ਰੀਮਾਨ ਰਾਵਤ ਨੇ ਵਿਦਿਆਰਥੀਆਂ ਨੂੰ ਭੂਚਾਲ, ਅੱਗ, ਹੜ ਅਤੇ ਹੋਰ ਕੁਦਰਤੀ ਆਫਤਾਂ ਦੇ ਸਮੇਂ ਕੀਤੀ ਜਾਣ ਵਾਲੀ ਤੁਰੰਤ ਕਾਰਵਾਈ, ਪ੍ਰਥਮ ਸਹਾਇਤਾ (First Aid), ਸੀ.ਪੀ.ਆਰ, ਜਖਮੀਆਂ ਦੀ ਸੇਵਾ ਸੰਭਾਲ, ਫਾਇਰ ਸੇਫਟੀ, ਬਨਾਉਟੀ ਸਾਂਹ ਕਿਰਿਆ, ਪੀੜਤਾਂ ਨੂੰ ਬਚਾਉਣ ਦੀ ਟ੍ਰੇਨਿੰਗ ਅਤੇ ਇਵੈਕੂਏਸ਼ਨ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ । ਸਮਾਗਮ ਦੌਰਾਨ ਮਾਕ ਡ੍ਰਿੱਲ ਰਾਹੀਂ ਵਿਦਿਆਰਥੀਆਂ ਨੂੰ ਐਮਰਜੈਂਸੀ ਹਾਲਾਤਾਂ ਨੂੰ ਸੰਭਾਲਣਾ ਬਾਰੇ ਸਿਖਾਇਆ ਗਿਆ। ਸਮਾਗਮ ਦੀ ਅਗਵਾਈ ਸਿਵਲ ਸਰਜਨ ਡਾ.ਜਗਪਾਲਇੰਦਰ ਸਿੰਘ ਅਤੇ ਮੈਡੀਕਲ ਸੁਪਰਡੇਂਟ ਡਾ.ਐਸ.ਜੇ ਸਿੰਘ ਨੇ ਕੀਤੀ। ਸਿਵਲ ਸਰਜਨ ਡਾ.ਜਗਪਾਲਇੰਦਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੀ ਟ੍ਰੇਨਿੰਗ ਵਿਦਿਆਰਥੀਆਂ ਵਿਚ ਆਤਮ ਵਿਸ਼ਵਾਸ ਪੈਦਾ ਕਰਦੀ ਹੈ ਅਤੇ ਉਨ੍ਹਾਂ ਨੂੰ ਸੰਕਟ ਦੀ ਘੜੀ ਵਿਚ ਸਹੀ ਫੈਸਲਾ ਲੈਣ ਯੋਗ ਬਣਾਉਂਦੀ ਹੈ। ਮੈਡੀਕਲ ਸੁਪਰਡੇਂਟ ਡਾ.ਐਸ.ਜੇ ਸਿੰਘ ਨੇ ਕਿਹਾ ਕਿ ਕੁਦਰਤੀ ਆਫਤਾਂ, ਲੜਾਈਆਂ ਅਤੇ ਐਮਰਜੈਂਸੀ ਦੌਰਾਨ ਪਹਿਲੇ 5-10 ਮਿੰਟਾਂ ਵਿੱਚ ਹੀ ਪੀੜਤਾਂ ਨੂੰ ਫਸਟ ਏਡ ਅਤੇ ਸੀ.ਪੀ.ਆਰ ਦੇ ਕੇ ਮਰਨ ਤੋਂ ਬਚਾਇਆ ਜਾ ਸਕਦਾ ਹੈ। ਬਹੁਤ ਗੰਭੀਰ ਹਾਲਾਤਾਂ ਵਿੱਚ ਜਦੋਂ ਆਵਾਜਾਈ ਸਾਧਨਾਂ ਦੀ ਕਮੀ ਅਤੇ ਹਸਪਤਾਲ ਦੂਰ ਹੋਣ ਤਾਂ ਇਹ ਜਿੰਦਗੀ ਬਚਾਉ ਟ੍ਰੇਨਿੰਗਾ ਅਤੇ ਅਭਿਆਸ ਬਹੁਤ ਲਾਭਦਾਇਕ ਸਿੱਧ ਹੁੰਦੇ ਹਨ । ਇਸ ਮੋਕੇ ਸੀਨੀਅਰ ਮੈਡੀਕਲ ਅਫਸਰ ਡਾ.ਵਿਕਾਸ ਗੋਇਲ, ਜਿਲ੍ਹਾ ਐਪੀਡੀਮੋਲੋਜਿਸਟ ਡਾ.ਸੁਮੀਤ ਸਿੰਘ,ਮੈਡੀਕਲ ਅਫਸਰ, ਡੈਂਟਲ ਮੈਡੀਕਲ ਅਫਸਰ, ਸਟਾਫ ਨਰਸਿਜ਼, ਲੈਬਰਾਟਰੀ ਟੈਕਨੀਸ਼ੀਅਨ, ਸਕਿਉਰਟੀ ਗਾਰਡ,ਦਫਤਰੀ ਸਟਾਫ, ਮਾਸ ਮੀਡੀਆ ਵਿੰਗ ਸਟਾਫ,ਨਰਸਿੰਗ ਟੀਚਰ ਅਤੇ ਵਿਦਿਆਰਥੀਆਂ ਨੇ ਟ੍ਰੇਨਿੰਗ ਵਿੱਚ ਭਾਗ ਲਿਆ ।
Related Post
Popular News
Hot Categories
Subscribe To Our Newsletter
No spam, notifications only about new products, updates.