
ਯੂਥ ਹੋਸਟਲ ਵਿਖੇ ਮਨਾਇਆ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਹਾੜਾ
- by Jasbeer Singh
- January 23, 2025

ਯੂਥ ਹੋਸਟਲ ਵਿਖੇ ਮਨਾਇਆ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ ਦਿਹਾੜਾ ਦੇਸ਼ ਦੇ ਵਿਕਾਸ ਲਈ ਇਮਾਨਦਾਰ ਹੋਣਾ ਜਰੂਰੀ : ਰਾਜੇਸ਼ ਸ਼ਰਮਾ ਪਟਿਆਲਾ : ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਯੂਥ ਹੋਸਟਲ ਪਟਿਆਲਾ ਅਦਾਰਾ ਯੂਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਵਿਖੇ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦਾ ਜਨਮ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਦੀ ਪ੍ਰਧਾਨਗੀ ਯੂਵਕ ਸੇਵਾਵਾਂ ਪੰਜਾਬ ਦੇ ਸਹਾਇਕ ਡਾਇਰੈਕਟਰ ਡਾ. ਦਿਲਬਰ ਸਿੰਘ ਨੇ ਕੀਤੀ। ਯੂਥ ਹੋਸਟਲ ਪਟਿਆਲਾ ਦੇ ਮੈਨੇਜਰ ਇੰਜੀ. ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਆਖਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਨੇਤਾ ਜੀ ਸੁਭਾਸ਼ ਚੰਦ ਬੋਸ ਜੀ ਦੀ ਤਸਵੀਰ ਤੇ ਐਨ. ਆਈ. ਐਸ. ਦੇ ਵਿਦਿਆਰਥੀਆਂ ਅਤੇ ਬਸੰਤ ਰਿਤੂ ਕਲੱਬ ਦੇ ਮੈਂਬਰਾਂ ਵੱਲੋਂ ਸਮਰਪਿਤ ਕੀਤੇ ਗਏ । ਇਸ ਤੋਂ ਬਾਅਦ ਦੇਸ਼ ਭਗਤੀ ਦੇ ਗੀਤ ਵੀ ਗਾਏ ਗਏ । ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦਾ ਨਾਅਰਾ ਤੁੰਮ ਮੁਝੇ ਖੂਨ ਦੋ, ਮੈਂ ਤੁੰਮੇ ਅਜ਼ਾਦੀ ਦੂੰਗਾ ਬੜੇ ਜ਼ੋਸ਼ ਨਾਲ ਬੋਲਿਆ ਗਿਆ । ਡਾ. ਦਿਲਬਰ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਨੇ ਨੌਜੁਆਨਾ ਨੂੰ ਸੰਬੋਧਨ ਕਰਦਿਆ ਆਖਿਆ ਕਿ ਸੁਭਾਸ਼ ਚੰਦਰ ਬੋਸ ਜੀ ਦੀ ਜੀਵਨੀ ਤੋਂ ਪ੍ਰੇਰਨਾ ਲੈ ਕੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ । ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਜੀਵਨ ਨੂੰ ਖੁਸ਼ਹਾਲ ਬਣਾਉਣਾ ਚਾਹੀਦਾ ਹੈ । ਬਸੰਤ ਰਿਤੂ ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਨੇ ਵੀ ਨੌਜਵਾਨਾ ਸਾਥੀਆਂ ਨੂੰ ਸੰਬੋਧਨ ਕਰਦੇ ਹੋਏ ਅਪੀਲ ਕੀਤੀ ਕਿ ਦੇਸ਼ ਵਿਚੋਂ ਭਰਿਸ਼ਟਾਚਾਰ ਨੂੰ ਖਤਮ ਕਰਨ ਲਈ ਯੂਵਾ ਪੀੜੀ ਨੂੰ ਅੱਗੇ ਆਉਣ ਦੀ ਲੋੜ ਹੈ ਤਾਂ ਹੀ ਸਾਡੇ ਦੇਸ਼ ਵਿੱਚ ਇਮਾਨਦਾਰ ਨੇਤਾ, ਇਮਾਨਦਾਰ ਅਫਸਰ ਪੈਦਾ ਹੋਣਗੇ। ਇਸ ਪ੍ਰੋਗਰਾਮ ਵਿੱਚ ਅਸ਼ੀਸ਼ ਰਾਜਪੂਤ, ਵਿਸ਼ਾਲ ਕੰਬੋਜ਼, ਰੋਹਿਤ ਯਾਦਵ, ਗੌਰਵ, ਅਵਿਨਾਸ਼ ਚੌਪੜਾ, ਅਮਰੇਸ਼ ਯਾਦਵ, ਅਨਿਲ ਕੁਮਾਰ, ਅਮਰ, ਲਾਲ ਬਹਾਦਰ ਸਿੰਘ ਫੌਜੀ, ਦਿਕਸ਼ਾ, ਪ੍ਰੀਤੀ ਅਤੇ ਮੋਨੀਕਾ ਨੇ ਵੀ ਭਾਗ ਲਿਆ ।