
ਸਿਹਤ ਕੇਂਦਰ ਕੌਲੀ ਵਿਖੇ ਦੁਰਘਟਨਾਵਾਂ ਦੌਰਾਨ ਜਖਮੀਆਂ ਨੂੰ ਹਸਪਤਾਲ ਪਹੁੰਚਾਉਣ ਦੇ ਲਈ ਪਹੁੰਚੀ ਨਵੀ ਐਬੂਲੈਂਸ 108
- by Jasbeer Singh
- August 1, 2024

ਸਿਹਤ ਕੇਂਦਰ ਕੌਲੀ ਵਿਖੇ ਦੁਰਘਟਨਾਵਾਂ ਦੌਰਾਨ ਜਖਮੀਆਂ ਨੂੰ ਹਸਪਤਾਲ ਪਹੁੰਚਾਉਣ ਦੇ ਲਈ ਪਹੁੰਚੀ ਨਵੀ ਐਬੂਲੈਂਸ 108 ਪੰਜਾਬ ਨੂੰ ਸਿਹਤ ਪੱਖੋਂ ਮਿਆਰੀ ਸਹੂਲਤਾ ਮੁਹੱਈਆ ਕਰਵਾਉਣੀਆਂ ਸਾਡੀ ਜਿੰਮੇਵਾਰੀ: ਐਸਐਮਓ ਡਾ: ਨਾਗਰਾ ਰਾਜਪੁਰਾ, 1 ਅਗਸਤ () ਐਮਰਜੰਸੀ ਸੜਕ ਦੁਰਘਟਨਾਵਾਂ ਦੌਰਾਨ ਜਖਮੀਆਂ ਨੂੰ ਹਸਪਤਾਲ ਪਹੁੰਚਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਐਬੂਲੈਂਸ 108 ਗੱਡੀਆਂ ਚਲਾਈਆਂ ਗਈਆਂ ਹਨ। ਇਨ੍ਹਾਂ ਗੱਡੀਆਂ ਦੀ ਹਾਲਤ ਨੂੰ ਦੇਖਦੇ ਹੋਏ ਇਨ੍ਹਾਂ ਨੂੰ ਬਦਲਣ ਦੇ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਵਿੱਚ 58 ਨਵੀਆਂ ਐਬੂਲੈਂਸ 108 ਗੱਡੀਆਂ ਭੇਜੀਆਂ ਗਈਆਂ ਹਨ। ਜਿਨ੍ਹਾਂ ਵਿਚੋਂ ਮੁੱਢਲਾ ਸਿਹਤ ਕੇਂਦਰ ਕੌਲੀ ਵਿਖੇ ਪੱਕੇ ਤੌਰ ਉਤੇ ਇੱਕ ਗੱਡੀ ਭੇਜੀ ਗਈ ਹੈ। ਐਸਐਮਓ ਡਾ: ਗੁਰਪ੍ਰੀਤ ਸਿੰਘ ਨਾਗਰਾ ਨੇ ਦੱਸਿਆ ਕਿ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਇਹ ਐਬੂਲੈਂਸ ਮਰੀਜ਼ਾ ਨੂੰ ਲੋੜੀਦੀ ਸਹਾਇਤਾ ਦੇਣ ਦੇ ਲਈ ਹਰ ਸਮੇਂ ਮੁਸਤੈਦ ਰਹੇਗੀ। ਉਨ੍ਹਾਂ ਦੱਸਿਆ ਕਿ ਲੋਕਾਂ ਦੀਆਂ ਜਾਨਾਂ ਬੇਹੱਦ ਕੀਮਤੀ ਹਨ ਅਤੇ ਪੰਜਾਬ ਨੂੰ ਸਿਹਤ ਪੱਖੋਂ ਮਿਆਰੀ ਸਹੂਲਤਾ ਮੁਹੱਈਆ ਕਰਵਾਉਣੀਆਂ ਸਾਡੀ ਜਿੰਮੇਵਾਰੀ ਹੈ।ਇਸ ਮੌਕੇ ਕਲੱਸਟਰ ਲੀਡਰ ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਐਬੂਲੈਂਸ 108 ਦੇ ਲਈ ਪ੍ਰੋਜੈਕਟ ਹੈਡ ਮਨੀਸ਼ ਬੱਤਰਾ, ਪਾਇਲਟ ਰਾਮ ਸ਼ਰਨ, ਈਐਮਟੀ ਗੁਰਜੀਤ ਸਿੰਘ ਹਨ। ਉਨ੍ਹਾਂ ਦੱਸਿਆ ਕਿ ਇਹ ਐਬੂਲੈਂਸ ਸਿਹਤ ਕੇਂਦਰ ਕੌਲੀ ਵਿਖੇ ਪੱਕੇ ਤੌਰ ਤੇ ਖੜੇਗੀ ਅਤੇ ਐਮਰਜੰਸੀ ਕਾਲ ਆਉਣ ਉਤੇ ਹਾਦਸਿਆਂ ਦੇ ਸ਼ਿਕਾਰ ਮਰੀਜ਼ਾ ਨੂੰ ਸਮੇਂ ਸਿਰ ਇਲਾਜ਼ ਦੇ ਲਈ ਹਸਪਤਾਲ ਪਹੁੰਚਾਉਣ ਦੇ ਲਈ ਪਾਬੰਦ ਰਹੇਗੀ। ਇਸ ਮੌਕੇ ਸੀਨੀਅਰ ਫਾਰਮੇਸੀ ਅਫਸਰ ਰਾਜ ਵਰਮਾ, ਫਾਰਮੇਸੀ ਅਫਸਰ ਕਿਰਨਦੀਪ ਸ਼ਰਮਾ, ਸਟਾਫ ਨਰਸ ਵੀਨਿਤਾ ਰਾਣੀ, ਐਸਟੀਐਸ ਅਮਨਪ੍ਰੀਤ ਕੌਰ, ਮਲਟੀਪਰਪਜ਼ ਵਰਕਰ ਗੁਰਤੇਜ਼ ਸਿੰਘ ਸਮੇਤ ਆਸ਼ਾ ਵਰਕਰਾਂ ਹਾਜਰ ਸਨ।